Starliner Spacecraft Returned: ਸਟਾਰਲਾਈਨਰ ਪੁਲਾੜ ਯਾਨ ਸੁਨੀਤਾ ਵਿਲੀਅਮਜ਼ ਤੋਂ ਬਿਨਾਂ ਧਰਤੀ 'ਤੇ ਪਰਤਿਆ
Published : Sep 7, 2024, 10:15 am IST
Updated : Sep 7, 2024, 10:15 am IST
SHARE ARTICLE
The Starliner spacecraft returned to Earth without Sunita Williams
The Starliner spacecraft returned to Earth without Sunita Williams

Starliner Spacecraft Returned: ਨਿਊ ਮੈਕਸੀਕੋ ਦੇ ਰੇਗਿਸਤਾਨ ਵਿੱਚ ਹੋਈ ਲੈਂਡਿੰਗ

 

Starliner Spacecraft Returned: ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਉਸ ਦੇ ਸਾਥੀ ਬੁਸ਼ ਵਿਲਮੋਰ ਨੂੰ ਪੁਲਾੜ ਸਟੇਸ਼ਨ 'ਤੇ ਲੈ ਕੇ ਜਾਣ ਵਾਲਾ ਪੁਲਾੜ ਯਾਨ 3 ਮਹੀਨਿਆਂ ਬਾਅਦ ਧਰਤੀ 'ਤੇ ਸੁਰੱਖਿਅਤ ਉਤਰਿਆ ਹੈ। ਇਸ ਨੂੰ 3 ਵੱਡੇ ਪੈਰਾਸ਼ੂਟ ਅਤੇ ਏਅਰਬੈਗਸ ਦੀ ਮਦਦ ਨਾਲ ਸੁਰੱਖਿਅਤ ਉਤਾਰਿਆ ਗਿਆ।

ਇਸ ਨੂੰ ਭਾਰਤੀ ਸਮੇਂ ਅਨੁਸਾਰ ਤੜਕੇ 3:30 ਵਜੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਵੱਖ ਕੀਤਾ ਗਿਆ। ਇਹ ਸਵੇਰੇ 9.32 ਵਜੇ ਅਮਰੀਕੀ ਰਾਜ ਨਿਊ ਮੈਕਸੀਕੋ ਦੇ ਵ੍ਹਾਈਟ ਸੈਂਡ ਸਪੇਸ ਹਾਰਬਰ (ਰੇਗਿਸਤਾਨ) 'ਤੇ ਉਤਰਿਆ।

ਨਾਸਾ ਦੀ ਵੈੱਬਸਾਈਟ ਮੁਤਾਬਕ ਸਟਾਰਲਾਈਨਰ (ਸਪੇਸ ਕ੍ਰਾਫਟ) ਨੇ ਸਵੇਰੇ 9.15 ਵਜੇ ਧਰਤੀ ਦੇ ਵਾਯੂਮੰਡਲ 'ਚ ਪ੍ਰਵੇਸ਼ ਕੀਤਾ ਸੀ। ਦਾਖਲੇ ਤੋਂ ਬਾਅਦ ਇਸ ਦੀ ਰਫਤਾਰ ਲਗਭਗ 2,735 ਕਿਲੋਮੀਟਰ ਪ੍ਰਤੀ ਘੰਟਾ ਸੀ। ਲੈਂਡਿੰਗ ਤੋਂ ਠੀਕ 3 ਮਿੰਟ ਪਹਿਲਾਂ ਪੁਲਾੜ ਯਾਨ ਦੇ 3 ਪੈਰਾਸ਼ੂਟ ਖੁੱਲ੍ਹ ਗਏ।

ਬੋਇੰਗ ਕੰਪਨੀ ਨੇ ਨਾਸਾ ਦੇ ਨਾਲ ਮਿਲ ਕੇ ਇਹ ਪੁਲਾੜ ਯਾਨ ਬਣਾਇਆ ਹੈ। 5 ਜੂਨ ਨੂੰ ਇਸ ਵਿੱਚ ਸੁਨੀਤਾ ਅਤੇ ਬੁਸ਼ ਵਿਲਮੋਰ ਨੂੰ ਆਈ.ਐੱਸ.ਐੱਸ. ਉੱਤੇ ਭੇਜਿਆ ਗਿਆ ਸੀ। ਇਹ ਸਿਰਫ 8 ਦਿਨਾਂ ਦਾ ਮਿਸ਼ਨ ਸੀ। ਪਰ ਤਕਨੀਕੀ ਖਰਾਬੀ ਕਾਰਨ ਇਸ ਦੀ ਵਾਪਸੀ ਮੁਲਤਵੀ ਕਰਨੀ ਪਈ। ਹੁਣ ਇਹ ਪੁਲਾੜ ਯਾਨ ਬਿਨਾਂ ਚਾਲਕ ਦਲ ਦੇ ਧਰਤੀ 'ਤੇ ਵਾਪਸ ਆ ਗਿਆ ਹੈ।

ਸਟਾਰਲਾਈਨਰ ਦੇ ਲੈਂਡਿੰਗ ਤੋਂ ਬਾਅਦ, ਨਾਸਾ ਅਤੇ ਬੋਇੰਗ ਦੀ ਟੀਮ ਇਸ ਨੂੰ ਵਾਪਸ ਅਸੈਂਬਲੀ ਯੂਨਿਟ ਵਿੱਚ ਲੈ ਜਾਵੇਗੀ। ਉੱਥੇ ਉਸ ਦੀ ਜਾਂਚ ਕੀਤੀ ਜਾਵੇਗੀ। ਇਹ ਪਤਾ ਲਗਾਇਆ ਜਾਵੇਗਾ ਕਿ ਸਟਾਰਲਾਈਨ ਦਾ ਪ੍ਰੋਪਲਸ਼ਨ ਸਿਸਟਮ ਖਰਾਬ ਕਿਉਂ ਹੋਇਆ। ਕਿਸ ਕਾਰਨ ਹੀਲੀਅਮ ਲੀਕ ਹੋਈ ਹੈ।
 

SHARE ARTICLE

ਏਜੰਸੀ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement