
ਮੈਸਜ, ਵੀਡੀਓ ਕਾਲ ਤੇ ਆਡੀਓ ਲਈ ਐਕਸ ਦੀ ਹੀ ਵਰਤੋਂ ਕਰਨਗੇ ਐਲਨ ਮਸਕ
Elon Musk News: ਮੁੰਬਈ - ਟਵਿੱਟਰ ਯਾਨੀ ਐਕਸ ਵਿਚ ਆਉਣ ਵਾਲੇ ਨਵੇਂ ਫੀਚਰਸ ਨੂੰ ਹਰ ਕੋਈ ਉਡੀਕ ਰਿਹਾ ਹੈ ਕਿਉਂਕਿ ਐਲਨ ਮਸਕ ਦਾ ਕਹਿਣਾ ਹੈ ਕਿ ਕੁੱਝ ਹੀ ਮਹੀਨਿਆਂ ਵਿਚ ਐਕਸ ਵਿਚ ਮੈਸਜ, ਆਡੀਓ ਤੇ ਵੀਡੀਓ ਕਾਲ ਵੀ ਹੋਣ ਲੱਗਣਗੇ। ਇਸ ਨੂੰ ਲੈ ਕੇ ਐਲਨ ਮਸਕ ਨੇ ਵੀ ਟਵੀਟ ਕੀਤਾ ਹੈ ਕਿ ਹੁਣ ਉਹ ਵੀ ਕੁੱਝ ਮਹੀਨਿਆਂ ਵਿਚ ਅਪਣਾ ਫੋਨ ਨੰਬਰ ਬੰਦ ਕਰ ਦੇਣਗੇ ਤੇ ਮੈਸਜ, ਵੀਡੀਓ ਕਾਲ ਤੇ ਆਡੀਓ ਲਈ ਐਕਸ ਦੀ ਹੀ ਵਰਤੋਂ ਕਰਨਗੇ।
ਜ਼ਿਕਰਯੋਗ ਹੈ ਕਿ ਐਲਨ ਮਸਕ ਨੇ 2023 ਵਿਚ ਇਸ ਫੀਚਰ ਦਾ ਐਲਾਨ ਕੀਤਾ ਸੀ ਤੇ ਇਹ ਫੀਚਰ ਕੁੱਝ ਮਹੀਨਿਆਂ ਤੱਕ ਕੰਮ ਕਰਨ ਲੱਗੇਗਾ ਤੇ ਕਰੋੜਾਂ ਦੀ ਗਿਣਤੀ ਵਿਚ ਯੂਜ਼ਰਸ ਇਸ ਦੀ ਵਰਤੋਂ ਕਰਨਗੇ। ਇਸ ਫੀਚਰ ਨੂੰ ਪੂਰਾ ਕਰਨ ਲਈ, ਮਸਕ ਸਮੇਂ-ਸਮੇਂ 'ਤੇ ਐਪ ਵਿਚ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕਰ ਰਹੇ ਹਨ। ਇਸ ਦੌਰਾਨ ਕੰਪਨੀ ਨੇ ਐਂਡ੍ਰਾਇਡ ਯੂਜ਼ਰਸ ਲਈ ਇਕ ਹੋਰ ਨਵਾਂ ਫੀਚਰ ਜਾਰੀ ਕੀਤਾ ਹੈ। ਫਿਲਹਾਲ ਇਹ ਫੀਚਰ iOS ਯੂਜ਼ਰਸ ਲਈ ਉਪਲੱਬਧ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਜਲਦ ਹੀ ਇਸ ਨੂੰ ਇਨ੍ਹਾਂ ਯੂਜ਼ਰਸ ਲਈ ਵੀ ਲਾਈਵ ਕਰ ਦੇਵੇਗੀ।
(For more Punjabi news apart from 'Elon Musk News, stay tuned to Rozana Spokesman)