Debit ਅਤੇ Credit Card ਨਾਲ ਆਨਲਾਈਨ ਲੈਣਦੇਣ 16 ਮਾਰਚ ਤੋਂ ਹੋ ਸਕਦਾ ਹੈ ਬੰਦ!
Published : Mar 9, 2020, 1:11 pm IST
Updated : Mar 9, 2020, 1:11 pm IST
SHARE ARTICLE
Photo
Photo

ਜੇਕਰ ਤੁਸੀਂ ਅਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਹਾਲੇ ਤੱਕ ਇਕ ਵਾਰ ਵੀ ਆਨਲਾਈਨ ਲੈਣਦੇਣ ਨਹੀਂ ਕੀਤਾ ਹੈ ਤਾਂ ਇਹ ਖ਼ਬਰ ਤੁਹਾਡੇ ਨੂੰ ਬਹੁਤ ਜ਼ਰੂਰੀ ਹੈ।

ਨਵੀਂ ਦਿੱਲੀ: ਜੇਕਰ ਤੁਸੀਂ ਅਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਹਾਲੇ ਤੱਕ ਇਕ ਵਾਰ ਵੀ ਆਨਲਾਈਨ ਲੈਣਦੇਣ ਨਹੀਂ ਕੀਤਾ ਹੈ ਤਾਂ ਇਹ ਖ਼ਬਰ ਤੁਹਾਡੇ ਨੂੰ ਬਹੁਤ ਜ਼ਰੂਰੀ ਹੈ। 16 ਮਾਰਚ ਤੋਂ ਭਾਰਤੀ ਰਿਜ਼ਰਵ ਬੈਂਕ ਦਾ ਆਦੇਸ਼ ਲਾਗੂ ਹੋ ਜਾਵੇਗਾ, ਜਿਸ ਤੋਂ ਬਾਅਦ ਤੁਸੀਂ ਅਪਣੇ ਡੈਬਿਟ ਜਾਂ ਕ੍ਰੈਡਿਟ ਕਾਰਡ ਤੋਂ ਆਨਲਾਈਨ ਲੈਣ-ਦੇਣ ਨਹੀਂ ਕਰ ਸਕਣਗੇ।

RBIPhoto

15 ਜਨਵਰੀ ਨੂੰ ਜਾਰੀ ਐਡਵਾਇਜ਼ਰੀ ਵਿਚ ਆਰਬੀਆਈ ਨੇ ਕ੍ਰੈਡਿਟ ਕਾਰਡ ਅਤੇ ਡੈਬਿਟ ਕਾਰ ਦੀ ਸੁਰੱਖਿਆ ਅਤੇ ਸੁਵਿਧਾ ਵਧਾਉਣ ਲਈ ਕਈ ਉਪਾਅ ਦੱਸੇ ਸੀ।ਆਰਬੀਆਈ ਨੇ ਬੈਂਕਾਂ ਨੂੰ ਕਿਹਾ ਸੀ ਕਿ ਜਦੋਂ ਉਹ ਕਿਸੇ ਗ੍ਰਾਹਕ ਨੂੰ ਡੈਬਿਟ ਜਾਂ ਕ੍ਰੈਡਿਟ ਕਾਰ ਜਾਰੀ ਕਰਦੇ ਹਨ ਤਾਂ ਉਹਨਾਂ ਵਿਚ ਸਿਰਫ਼ ਘਰੇਲੂ ਏਟੀਐਮ ਅਤੇ PoS terminals ਨਾਲ ਲੈਣਦੇਣ ਦੀ ਹੀ ਸਹੂਲਤ ਹੋਣੀ ਚਾਹੀਦੀ ਹੈ।

Student Credit CardsPhoto

ਇੰਟਰਨੈਸ਼ਨਲ ਲੈਣਦੇਣ, ਆਨਲਾਈਨ ਲੈਣਦੇਣ, card-not-present ਲੈਣਦੇਣ ਅਤੇ ਸੰਪਰਕ ਰਹਿਤ ਲੈਣਦੇਣ ਲਈ ਗ੍ਰਾਹਰ ਵੱਖ ਤੋਂ ਖੁਦ ਹੀ ਅਪਣੇ ਕਾਰਡ ਲਈ ਇਹ ਸੁਵਿਧਾ ਸ਼ੁਰੂ ਕਰਨਗੇ। ਆਰਬੀਆਈ ਦੇ ਨਵੇਂ ਨਿਯਮ ਡੈਬਿਟ ਅਤੇ ਕ੍ਰੈਡਿਟ ਕਾਰਡਸ ‘ਤੇ 16 ਮਾਰਚ ਤੋਂ ਲਾਗੂ ਹੋ ਜਾਣਗੇ। ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਕਾਰਡ ਹੈ, ਉਹ ਖੁਦ ਹੀ ਫੈਸਲਾ ਲੈਣਗੇ ਕਿ ਉਹਨਾਂ ਕਿਹੜਾ ਫੀਚਰ ਡਿਸੇਬਲ ਕਰਨਾ ਚਾਹੁੰਦੇ ਹਨ।

ATM CardsPhoto

ਜਿਨ੍ਹਾਂ ਲੋਕਾਂ ਕੋਲ ਪਹਿਲਾਂ ਤੋਂ ਹੀ ਡੈਬਿਟ ਜਾਂ ਕ੍ਰੈਡਿਟ ਕਾਰਡ ਹੈ ਅਤੇ ਉਹਨਾਂ ਨੇ ਅਪਣੇ ਕਾਰਡ ਦੀ ਵਰਤੋਂ ਆਨਲਾਈਨ ਜਾਂ ਅੰਤਰਰਾਸ਼ਟਰੀ ਜਾਂ ਸੰਪਰਕ ਰਹਿਤ ਲੈਣਦੇਣ ਲਈ ਨਹੀਂ ਕੀਤੀ ਹੈ ਤਾਂ ਉਹ ਲਾਜ਼ਮੀ ਤੌਰ 'ਤੇ ਉਨ੍ਹਾਂ ਉਦੇਸ਼ਾਂ ਲਈ ਅਯੋਗ ਹੋ ਜਾਵੇਗਾ।

PhotoPhoto

ਗ੍ਰਾਹਕ ਜਦੋਂ ਚਾਹੁਣ ਅਪਣੇ ਕਾਰਡ ਦੇ ਲੈਣਦੇਣ ਦੀ ਸੀਮਾ ਨੂੰ ਮੋਬਾਇਲ ਐਪਲੀਕੇਸ਼ਨ, ਇੰਟਰਨੈੱਟ ਬੈਂਕਿੰਗ, ਏਟੀਐਮ ਜਾਂ ਆਈਵੀਆਰ ਦੇ ਜ਼ਰੀਏ ਆਨ ਜਾਂ ਆਫ ਕਰ ਸਕਣਗੇ। ਦੱਸ ਦਈਏ ਕਿ 16 ਮਾਰਚ ਤੋਂ ਲਾਗੂ ਹੋਣ ਵਾਲਾ ਆਰਬੀਆਈ ਦਾ ਇਹ ਨਿਯਮ ਪ੍ਰੀਪੇਡ ਗਿਫ਼ਟ ਕਾਰਡਸ ਲਈ ਲਾਜਮੀ ਨਹੀਂ ਹੈ। ਆਰਬੀਆਈ ਦਾ ਇਹ ਕਦਮ ਸਾਈਬਰ ਧੋਖਾਧੜੀ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਜਰੂਰੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement