ਆਨਲਾਈਨ ਸ਼ਾਪਿੰਗ ਕਰਨ ’ਤੇ ਸਾਬਕਾ ਮੁਲਾਜ਼ਮ ਨਾਲ ਹੋਈ ਠੱਗੀ, ਤੁਸੀਂ ਹੋ ਜਾਓ ਸਾਵਧਾਨ
Published : Feb 3, 2020, 5:27 pm IST
Updated : Feb 3, 2020, 5:27 pm IST
SHARE ARTICLE
Online Shopping
Online Shopping

ਠੱਗੀ ਦਾ ਸ਼ਿਕਾਰ ਹੋਇਆ ਉਕਤ ਵਿਅਕਤੀ ਇਨਸਾਫ ਪਾਉਣ ਲਈ ਦੋ ਸਾਲ...

ਹੁਸ਼ਿਆਰਪੁਰ: ਆਨਲਾਈਨ ਸ਼ਾਪਿੰਗ ਕਰਨਾ ਲੋਕਾਂ ਦਾ ਸ਼ੌਂਕ ਬਣ ਚੁੱਕਿਆ ਹੈ ਪਰ ਇਸ ਦੇ ਚਲਦੇ ਠੱਗੀਆਂ ਦੇ ਮਾਮਲੇ ਵੀ ਦਿਨੋਂ ਦਿਨ ਵਧ ਰਹੇ ਹਨ। ਅਜਿਹਾ ਹੀ ਮਾਮਲਾ ਹੁਸ਼ਿਆਰਪੁਰ ਤੋਂ ਆਇਆ ਹੈ ਜਿੱਥੇ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਬਿਜਲੀ ਵਿਭਾਗ ਤੋਂ ਰਿਟਾਇਰਡ ਮੁਲਾਜ਼ਮ ਰਜਿੰਦਰ ਕੁਮਾਰ ਨੂੰ ਆਨਲਾਈਨ ਸ਼ਾਪਿੰਗ ਕਰਨੀ ਮਹਿੰਗੀ ਪੈ ਗਈ। ਸ਼ਾਪਿੰਗ ਦੇ ਚੱਕਰ ਨੌਸਰਬਾਜ਼ਾਂ ਨੇ ਉਕਤ ਮੁਲਾਜ਼ਮ ਨੂੰ 52.80 ਲੱਖ ਦਾ ਚੂਨਾ ਲਗਾ ਦਿੱਤਾ।

PhotoPhoto

ਠੱਗੀ ਦਾ ਸ਼ਿਕਾਰ ਹੋਇਆ ਉਕਤ ਵਿਅਕਤੀ ਇਨਸਾਫ ਪਾਉਣ ਲਈ ਦੋ ਸਾਲ ਤੱਕ ਪੁਲਸ ਦੇ ਚੱਕਰ ਕੱਟਦਾ ਰਿਹਾ ਅਤੇ ਪੁਲਸ ਦੀ ਜਾਂਚ 'ਚ ਇਹ ਮਾਮਲਾ ਲੇਟ ਹੁੰਦਾ ਰਿਹਾ। ਦੋ ਸਾਲ ਦੇ ਸੰਘਰਸ਼ ਤੋਂ ਬਾਅਦ ਡੀ. ਐੱਸ. ਪੀ. ਹੈੱਡਕੁਆਰਟਰ ਦੀ ਸਿਫਾਰਿਸ਼ 'ਤੇ ਆਖਿਰਕਾਰ ਹੁਣ ਤਲਵਾੜਾ ਪੁਲਸ ਨੇ ਠੱਗੀ ਦੇ ਮਾਮਲੇ 'ਚ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ।

PhotoPhoto

ਪੁਲਸ ਨੇ ਇਹ ਮਾਮਲੇ ਅਲੋਕ ਮੋਹੰਤੀ, ਸੰਜੀਵ ਗੁਪਤਾ, ਕ੍ਰਿਸ਼ਨਾ, ਆਰ ਮੂਰਤੀ, ਕੇਦਾਰ ਗੁਪਤਾ, ਭਰਤ ਰਾਏ ਅਤੇ ਸੱਦਾਮ ਹੁਸੈਨ ਵਾਸੀ ਟੈਲਕੋ ਕੰਪਨੀ ਕਾਲੋਨੀ ਹੰਸ ਰੋਡ, ਜਮਸ਼ੇਦਪੁਰ ਝਾਰਖੰਡ ਦੇ ਖਿਲਾਫ ਦਰਜ ਕੀਤਾ ਹੈ। ਮੁਲਜ਼ਮਾਂ ਨੂੰ ਫੜਨ ਲਈ ਝਾਰਖੰਜਡ ਪੁਲਸ ਦੀ ਵੀ ਮਦਦ ਲਈ ਜਾਵੇਗੀ। ਪੀੜਤ ਨੇ ਦੱਸਿਆ ਕਿ ਉਸ ਨੇ 17 ਜੂਨ 2017 ਨੂੰ ਆਨਲਾਈਨ ਸ਼ਾਪਿੰਗ ਕਰਕੇ ਕੁਝ ਸਾਮਾਨ ਮੰਗਵਾਇਆ ਸੀ। ਪੇਮੈਂਟ ਵੀ ਆਨਲਾਈਨ ਹੀ ਕਰ ਦਿੱਤੀ ਗਈ।

ShoppingShopping

ਇਸ ਦੇ ਬਾਅਦ ਉਸ ਨੂੰ ਫੋਨ ਆਇਆ ਕਿ ਤੁਹਾਡਾ ਲੱਕੀ ਡਰਾਅ ਨਿਕਲਿਆ ਹੈ। ਕੰਪਨੀ ਵੱਲੋਂ ਉਸ ਦੀ ਟਾਟਾ ਸਫਾਰੀ ਕਾਰ ਕੱਢੀ ਗਈ ਹੈ, ਜੋ ਕਿ 25 ਲੱਖ ਦੀ ਹੈ। ਜਦੋਂ ਉਸ ਨੇ ਗੱਡੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਨੌਸਰਬਾਜ਼ਾਂ ਨੇ ਕੈਸ਼ ਦੇਣ ਦਾ ਆਫਰ ਦਿੱਤਾ। ਇਸ ਦੇ ਲਈ ਉਨ੍ਹਾਂ ਨੇ ਖਾਤੇ 'ਚ ਕੁਝ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ। ਪਹਿਲਾਂ ਹਜ਼ਾਰਾਂ ਦੀ ਗਿਣਤੀ 'ਚ ਰਜਿੰਦਰ ਨੇ ਉਨ੍ਹਾਂ ਦੇ ਖਾਤੇ 'ਚ ਪੈਸੇ ਜਮ੍ਹਾ ਕਰ ਦਿੱਤੇ ਪਰ ਗੱਡੀ ਨਹੀਂ ਦਿੱਤੀ ਗਈ।

ShoppingShopping

ਫਿਰ ਵੱਖ-ਵੱਖ ਨਾਵਾਂ ਤੋਂ ਫੋਨ ਆਉਣ ਲੱਗ ਗਏ ਅਤੇ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਮੁਲਾਜ਼ਮ ਨੇ ਕਈ ਲੱਖਾਂ ਰੁਪਏ ਉਨ੍ਹਾਂ ਦੇ ਖਾਤਿਆਂ 'ਚ ਜਮ੍ਹਾ ਕਰਵਾ ਦਿੱਤੇ। ਕੁਝ ਨਾ ਮਿਲਣ 'ਤੇ ਪੈਸੇ ਵਾਪਸ ਮੰਗੇ ਤਾਂ ਬਦਲੇ 'ਚ ਹੋਰ ਪੈਸੇ ਜਮ੍ਹਾ ਕਰਵਾਉਣ ਨੂੰ ਕਿਹਾ। ਉਸ ਦੇ ਲੱਖਾਂ ਰੁਪਏ ਫੱਸਣ ਦੇ ਬਾਵਜੂਦ ਉਕਤ ਵਿਅਕਤੀ ਉਨ੍ਹਾਂ ਦੀਆਂ ਗੱਲਾਂ 'ਚ ਆ ਕੇ ਉਨ੍ਹਾਂ ਦੇ ਖਾਤਿਆਂ 'ਚ ਪੈਸੇ ਜਮ੍ਹਾ ਕਰਵਾਉਂਦਾ ਰਿਹਾ।

ਫਿਰ ਠੱਗਾਂ ਨੇ ਬੈਂਕ ਦੇ ਫਰਜ਼ੀ ਮੈਸੇਜ ਭੇਜੇ ਕਿ ਉਕਤ ਵਿਅਕਤੀ ਦੇ ਖਾਤੇ 'ਚ ਪੈਸੇ ਪਾ ਦਿੱਤੇ ਗਏ ਹਨ ਪਰ ਬੈਂਕ ਜਾ ਕੇ ਪਤਾ ਲੱਗਾ ਕਿ ਉਸ ਦੇ ਖਾਤੇ 'ਚ ਕੋਈ ਵੀ ਪੈਸੇ ਜਮ੍ਹਾ ਨਹੀਂ ਹੋਏ ਹਨ। ਪੀੜਤ ਨੇ ਦੱਸਿਆ ਕਿ ਉਸ ਨੇ ਸਭ ਤੋਂ ਪਹਿਲਾਂ ਸ਼ਿਕਾਇਤ ਈ. ਓ. ਵਿੰਗ ਹੁਸ਼ਿਆਰਪੁਰ 'ਚ ਦਿੱਤੀ ਸੀ ਪਰ ਜਦੋਂ ਵੀ ਮਾਮਲਾ ਦਰਜ ਕਰੀਬ ਦੇ ਪੁੱਜਦਾ ਸੀ ਤਾਂ ਕਈ ਵਾਰ ਅਧਿਕਾਰੀ ਦਾ ਤਬਾਦਲਾ ਹੋ ਜਾਂਦਾ ਸੀ।

ShoppingShopping

ਫਿਰ ਨਵਾਂ ਅਧਿਕਾਰੀ ਆਉਂਦਾ ਤਾਂ ਫਿਰ ਤੋਂ ਜਾਂਚ ਸ਼ੁਰੂ ਕੀਤੀ ਜਾਂਦੀ ਸੀ। ਉਹ ਕਈ ਵਾਰ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਨੂੰ ਮਿਲੇ ਪਰ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਅਗਸਤ 2019 ਨੂੰ ਉਕਤ ਵਿਅਕਤੀ ਡੀ. ਜੀ. ਪੀ. ਪੰਜਾਬ ਨਾਲ ਮਿਲੇ ਅਤੇ ਪੂਰੀ ਕਹਾਣੀ ਦੱਸੀ। ਫਿਰ ਉਨ੍ਹਾਂ ਨੇ ਪੁਲਸ ਨੂੰ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਅਤੇ ਹੁਣ ਮਾਮਲਾ ਦਰਜ ਕੀਤਾ ਗਿਆ। ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਨੇ ਆਪਣੇ ਬੱਚਿਆਂ ਸਮੇਤ ਰਿਸ਼ਤੇਦਾਰਾਂ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ।

ਉਸ ਨੇ ਦੱਸਿਆ ਕਿ ਮਿਹਨਤ ਨਾਲ ਕਮਾਇਆ ਪੈਸਾ ਠੱਗ ਲੈ ਗਏ। ਉਸ ਨੇ ਦੱਸਿਆ ਕਿ ਡਿਪ੍ਰੈਸ਼ਨ 'ਚ ਜਾਣ ਕਰਕੇ ਉਸ ਦਾ ਇਲਾਜ ਚੱਲ ਰਿਹਾ ਹੈ। ਪੀੜਤ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਸਾਰੇ ਠੱਗ ਝਾਰਖੰਡ ਨਾਲ ਸਬੰਧ ਰੱਖਦੇ ਹਨ ਤਾਂ ਉਹ ਝਾਰਖੰਡ ਗਏ ਅਤੇ ਉਥੋਂ ਦੀ ਪੁਲਸ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਪੰਜਾਬ ਪੁਲਸ ਦੀ ਮਦਦ ਲੈਣ ਦੀ ਗੱਲ ਕਹਿ ਕੇ ਵਾਪਸ ਭੇਜ ਦਿੱਤਾ ਅਤੇ ਇਥੇ ਮਾਮਲਾ ਦਰਜ ਕਰਨ ਦੀ ਗੱਲ ਕਹੀ। ਪੁਲਸ ਨੇ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ। 

Location: India, Punjab, Hoshiarpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement