
ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਸੁਪਰ ਫਾਸਟ ਹੋਮ ਬ੍ਰਾਡਬੈਂਡ ਪਲਾਨ ਦੀ ਸ਼ੁਰੂਆਤ ਕੀਤੀ ਹੈ।
ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਸੁਪਰ ਫਾਸਟ ਹੋਮ ਬ੍ਰਾਡਬੈਂਡ ਪਲਾਨ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਨੇ ਇਹ ਪਲਾਨ ਉਨ੍ਹਾਂ ਲੋਕਾਂ ਨੂੰ ਧਿਆਨ 'ਚ ਰੱਖ ਕੇ ਲਾਂਚ ਕੀਤਾ ਹੈ ਜੋ ਹਾਈ ਸਪੀਡ ਇੰਟਰਨੈੱਟ ਚਾਹੁੰਦੇ ਹਨ। ਕੰਪਨੀ ਨੇ ਕਿਹਾ ਹੈ ਕਿ ਇਸ ਨਵੇਂ ਪਲਾਨ ਦੇ ਤਹਿਤ ਗਾਹਕਾਂ ਨੂੰ 300Mbps ਤਕ ਦੀ ਸਪੀਡ ਮਿਲੇਗੀ। ਜ਼ਿਕਰਯੋਗ ਹੈ ਕਿ ਇਹ ਪਲਾਨ ਫਾਈਬਰ ਟੂ ਦਿ ਹੋਮ (FTTH) 'ਤੇ ਆਧਾਰਿਤ ਹੈ ਅਤੇ ਇਸ ਲਈ ਗਾਹਕਾਂ ਨੂੰ ਹਰ ਮਹੀਨੇ ਬਤੌਰ ਰੈਂਟਲ 2199 ਰੁਪਏ ਦੇਣੇ ਹੋਣਗੇ। ਇਸ ਤਹਿਤ 1200 ਜੀ.ਬੀ. ਅਲਟਰਾ ਹਾਈ ਸਪੀਡ ਡਾਟਾ ਦਿਤਾ ਜਾਵੇਗਾ ਜਿਸ ਵਿਚ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਵੀ ਸ਼ਾਮਲ ਹੈ।Airtel
ਇਸ ਤੋਂ ਇਲਾਵਾ ਗਾਹਕਾਂ ਨੂੰ ਇਸ ਪਲਾਨ 'ਚ ਏਅਰਟੈੱਲ ਦੇ ਐਪਸ ਦੀ ਸਬਸਕ੍ਰਿਪਸ਼ਨ ਵੀ ਮੁਫ਼ਤ ਮਿਲੇਗੀ। ਇਸ ਵਿਚ ਵਿੰਕ ਮਿਊਜ਼ਿਕ ਅਤੇ ਏਅਰਟੈੱਲ ਟੀਵੀ ਐਪ ਹਨ। ਕੰਪਨੀ ਮੁਤਾਬਕ ਵਿੰਕ ਮਿਊਜ਼ਿਕ 'ਚ 3 ਮਿਲੀਅਨ ਤੋਂ ਜ਼ਿਆਦਾ ਗਾਣੇ ਹਨ ਜਦ ਕਿ ਏਅਰਟੈੱਲ ਟੀਵੀ 'ਚ 350 ਤੋਂ ਜ਼ਿਆਦਾ ਲਾਈਵ ਚੈਨਲਜ਼ ਹਨ ਅਤੇ ਇਸ ਵਿਚ 10 ਹਜ਼ਾਰ ਤੋਂ ਜ਼ਿਆਦਾ ਫਿਲਮਾਂ ਅਤੇ ਜੌਸ਼ ਹਨ। Airtelਭਾਰਤੀ ਏਅਰਟੈੱਲ ਹੋਮਸ ਦੇ ਸੀ.ਈ.ਓ. ਜਾਰਜ ਮੈਥੇਨ ਨੇ ਇਸ ਲਾਂਚ ਦੌਰਾਨ ਕਿਹਾ ਹੈ ਕਿ V Fiber ਹੋਮ ਬ੍ਰਾਂਡਬੈਂਡ ਦੀ ਸਫ਼ਲਤਾ ਨੂੰ ਦੇਖਦੇ ਹੋਏ ਅਸੀਂ FTTH ਆਧਾਰਿਤ ਹਾਈ ਸਪੀਡ ਪਲਾਨ ਲਾਂਚ ਕਰ ਰਹੇ ਹਾਂ। ਇਹ ਉਨ੍ਹਾਂ ਲੋਕਾਂ ਲਈ ਹੈ ਜੋ ਹਾਈ ਸਪੀਡ ਡਾਟਾ ਚਾਹੁੰਦੇ ਹਨ। ਆਉਣ ਵਾਲੇ ਸਮੇਂ 'ਚ ਅਸੀਂ FTTH ਦਾ ਫ਼ਾਇਦਾ ਵਧਾਵਾਂਗੇ ਅਤੇ ਅਪਣੇ ਗਾਹਕਾਂ ਨੂੰ ਹੋਮ ਬ੍ਰਾਡਬੈਂਡ ਪਲਾਨਸ 'ਚ ਵੱਖ-ਵੱਖ ਪ੍ਰਾਈਮ ਪੁਆਇੰਟ 'ਤੇ ਜ਼ਿਆਦਾ ਆਪਸ਼ਨ ਦੇਵਾਂਗੇ।
Airtelਕੰਪਨੀ ਮੁਤਾਬਕ ਡਾਟਾ ਰੋਲਓਵਰ ਪਲਾਨ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਮਹੀਨੇ ਭਰ 'ਚ ਤੈਅ ਡਾਟਾ ਇਸਤੇਮਾਲ ਨਹੀਂ ਕੀਤਾ ਤਾਂ ਉਹ ਡਾਟਾ ਅਗਲੇ ਮਹੀਨੇ 'ਚ ਜੁੜ ਜਾਵੇਗਾ। ਇਸ ਤੋਂ ਇਲਾਵਾ ਕੰਪਨੀ ਮਾਈਹੋਮ ਰਿਵਾਰਡ ਦੇ ਤਹਿਤ ਗਾਹਕਾਂ ਨੂੰ ਮੁਫ਼ਤ ਡਾਟਾ ਵੀ ਦੇਣ ਦਾ ਦਾਅਵਾ ਕਰਦੀ ਹੈ। ਕੰਪਨੀ ਫਿਲਹਾਲ ਹੋਮ ਬ੍ਰਾਡਬੈਂਡ ਅਤੇ ਫਿਕਸਡ ਲਾਈਨ ਸਰਵਿਸ ਦੇਸ਼ ਦੇ 89 ਸ਼ਹਿਰਾਂ 'ਚ ਦਿੰਦੀ ਹੈ ਅਤੇ ਦਾਅਵਾ ਹੈ ਕਿ ਇਹ ਦੇਸ਼ ਦਾ ਦੂਜੇ ਨੰਬਰ ਦਾ ਫਿਕਸਡ ਲਾਈਨ ਬ੍ਰਾਡਬੈਂਡ ਸਰਵਿਸ ਪ੍ਰੋਵਾਈਡਰ ਹੈ।