Reliance Jio ਦੇ ਗਾਹਕਾਂ ਲਈ ਵੱਡੀ ਖੁਸ਼ਖਬਰੀ! ਜਾਣੋ ਸਭ ਤੋਂ ਸਸਤੇ PLAN, ਵੈਲਿਡਿਟੀ
Published : Nov 10, 2020, 5:43 pm IST
Updated : Nov 10, 2020, 7:28 pm IST
SHARE ARTICLE
Reliance Jio
Reliance Jio

ਜੀਓ ਫੋਨ ਦਾ ਸਭ ਤੋਂ ਸਸਤਾ ਪ੍ਰੀਪੇਡ ਪਲੈਨ 75 ਰੁਪਏ ਤੋਂ ਸ਼ੁਰੂ ਹੁੰਦਾ ਹੈ

ਨਵੀਂ ਦਿੱਲੀ- ਅੱਜ ਕੰਪਨੀਆਂ ਵਲੋਂ ਸਸਤੇ ਤੇ ਇੰਟਰਨੇਟ ਸੁਵਿਧਾ ਨੂੰ ਧਿਆਨ 'ਚ ਰੱਖਦੇ ਬਹੁਤ ਸਾਰੇ ਪਲਾਨ ਆ ਗਏ ਹਨ।  ਇਸ ਦੇ ਚਲਦੇ ਹੁਣ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਪ੍ਰੀਪੇਡ ਪਲੈਨ ਲਿਆਂਦੇ ਹਨ ਜੋ ਬਹੁਤ ਹੀ ਸਸਤੇ ਹਨ। ਇਹ ਪਲਾਨ ਦੀ ਵੈਧਤਾ 24 ਦਿਨਾਂ ਤੋਂ ਇੱਕ ਸਾਲ ਤੱਕ ਹੈ। ਜੀਓ ਫੋਨ ਦਾ ਸਭ ਤੋਂ ਸਸਤਾ ਪ੍ਰੀਪੇਡ ਪਲੈਨ 75 ਰੁਪਏ ਤੋਂ ਸ਼ੁਰੂ ਹੁੰਦਾ ਹੈ, ਜਿਸ ਵਿੱਚ ਗਾਹਕਾਂ ਨੂੰ ਵੀ 3 ਦਿਨਾਂ ਦੀ ਵੈਧਤਾ ਨਾਲ 3 ਜੀਬੀ ਡਾਟਾ ਮਿਲਦਾ ਹੈ। 

Jio User

 ਜੀਓ ਦੇ ਪਲੈਨ 
ਜੀਓ ਦਾ 75 ਰੁਪਏ ਪਲੈਨ 
ਜੀਓ 75 ਰੁਪਏ ਦੀ ਪ੍ਰੀ-ਪੇਡ ਰੀਚਾਰਜ ਪਲੈਨ 'ਤੇ 28 ਦਿਨਾਂ ਦੀ ਵੈਧਤਾ ਦੇ ਰਿਹਾ ਹੈ। ਜੀਓ ਫੋਨ ਪਲੈਨ 'ਚ 3 ਜੀਬੀ ਡਾਟਾ ਦੇ ਨਾਲ ਜੀਓ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਪੇਸ਼ਕਸ਼ ਕਰ ਰਹੀ ਹੈ। ਇੱਕੋ ਨੈੱਟਵਰਕ ਕਾਲਿੰਗ ਲਈ 500 ਮਿੰਟ ਮਿਲ ਰਹੇ ਹਨ।

Jio

ਜੀਓ ਦਾ 125 ਰੁਪਏ ਦਾ ਪਲੈਨ
ਜੀਓ ਦਾ 125 ਰੁਪਏ ਦਾ ਪ੍ਰੀਪੇਡ ਪਲਾਨ 14 ਜੀਬੀ ਡਾਟਾ ਦੀ ਪੇਸ਼ਕਸ਼ ਕਰਦਾ ਹੈ। 28 ਦਿਨਾਂ ਦੀ ਵੈਧਤਾ ਵਾਲੀ ਯੋਜਨਾ ਜੀਓ ਨੈਟਵਰਕ ਤੇ ਕਾਲ ਕਰਨ ਲਈ ਮੁਫਤ ਅਨਲਿਮਿਟਿਡ ਮਿੰਟ ਪ੍ਰਾਪਤ ਕਰ ਰਹੀ ਹੈ। ਨਾਲ ਹੀ, ਦੂਜੇ ਨੈਟਵਰਕਸ 'ਤੇ ਕਾਲ ਕਰਨ ਲਈ 500 ਮਿੰਟ ਉਪਲਬਧ ਹਨ। 300 ਐਸਐਮਐਮ ਅਤੇ ਜੀਓ ਐਪ ਦੀ ਸਬਸਕ੍ਰਿਪਸ਼ਨ ਉਪਲਬਧ ਹਨ।

ਜੀਓ ਦਾ 155 ਰੁਪਏ ਦਾ ਰੀਚਾਰਜ ਪਲੈਨ 
ਜੀਓ ਦਾ 155 ਰੁਪਏ ਦਾ ਪ੍ਰੀਪੇਡ ਪਲੈਨ 28 ਦਿਨਾਂ ਦੀ ਵੈਧਤਾ ਦੇ ਨਾਲ ਉਪਲਬਧ ਹੈ। ਇਸ ਯੋਜਨਾ ਵਿੱਚ 1 ਜੀਬੀ ਡੇਟਾ 28 ਦਿਨਾਂ ਲਈ ਰੋਜ਼ਾਨਾ ਉਪਲਬਧ ਹੁੰਦਾ ਹੈ। ਨਾਲ ਹੀ ਤੁਸੀਂ ਜੀਓ ਨੈਟਵਰਕ ਤੇ ਕਾਲ ਕਰਨ ਲਈ ਮੁਫਤ ਮਿੰਟ ਪ੍ਰਾਪਤ ਕਰਦੇ ਹੋ ਤੇ ਦੂਜੇ ਨੈੱਟਵਰਕਸ 'ਤੇ 500 ਮਿੰਟ, 300 ਐਸਐਮਐਮ ਤੇ ਕੁਝ ਜੀਓ ਐਪਸ ਦੀ ਸਬਸਕ੍ਰਿਪਸ਼ਨ ਫ੍ਰੀ ਮਿਲਦੀ ਹੈ।

Reliance jio world largest mobile data operator announced the new all in one plans

ਜੀਓ ਦਾ 185 ਰੁਪਏ ਦਾ ਰਿਚਾਰਜ ਪਲੈਨ 
ਜੀਓ ਦਾ 185 ਰੁਪਏ ਦਾ ਪ੍ਰੀ-ਪੇਡ ਪਲੈਨ 28 ਦਿਨਾਂ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਪਲੈਨ 'ਤੇ 28 ਜੀਬੀ ਡਾਟਾ ਵੀ ਉਪਲਬਧ ਹੈ। ਨਾਲ ਹੀ, ਜੀਓ ਨੈਟਵਰਕ 'ਤੇ ਮੁਫਤ ਕਾਲਿੰਗ ਦਿੱਤੀ ਜਾਂਦੀ ਹੈ ਤੇ ਦੂਜੇ ਨੈਟਵਰਕਸ 'ਤੇ 500 ਮਿੰਟ ਮੁਫਤ ਹਨ। ਇਸ ਯੋਜਨਾ 'ਤੇ 300 ਮੁਫਤ ਐਸਐਮਐਸ ਵੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement