ਹੁਣ ਬੱਸ ਸਟੈਂਡ 'ਤੇ ਵੀ ਮਿਲੇਗਾ ਮੁਫ਼ਤ ਵਾਈ-ਫਾਈ 
Published : Feb 11, 2019, 3:56 pm IST
Updated : Feb 11, 2019, 3:56 pm IST
SHARE ARTICLE
Wifi
Wifi

ਮਹਾਨਗਰ ਦੇ ਸ਼ਹੀਦ ਭਗਤ ਸਿੰਘ ਇੰਟਰ ਸਟੇਟ ਬੱਸ ਟਰਮੀਨਲ 'ਤੇ ਜਲਦੀ ਹੀ ਮੁਫ਼ਤ ਵਾਈ-ਫਾਈ ਸਹੂਲਤ ਯਾਤਰੀਆਂ ਨੂੰ ਮੁਹੱਈਆ ਹੋ ਜਾਵੇਗੀ। ਉਮੀਦ ਹੈ ਕਿ ਇਸ ਹਫ਼ਤੇ ਅੰਦਰ ...

ਜਲੰਧਰ : ਮਹਾਨਗਰ ਦੇ ਸ਼ਹੀਦ ਭਗਤ ਸਿੰਘ ਇੰਟਰ ਸਟੇਟ ਬੱਸ ਟਰਮੀਨਲ 'ਤੇ ਜਲਦੀ ਹੀ ਮੁਫ਼ਤ ਵਾਈ-ਫਾਈ ਸਹੂਲਤ ਯਾਤਰੀਆਂ ਨੂੰ ਮੁਹੱਈਆ ਹੋ ਜਾਵੇਗੀ। ਉਮੀਦ ਹੈ ਕਿ ਇਸ ਹਫ਼ਤੇ ਅੰਦਰ ਯਾਤਰੀਆਂ ਲਈ ਸ਼ੁਰੂ ਹੋ ਜਾਵੇਗੀ। ਬੱਸ ਸਟੈਂਡ ਸੰਚਾਲਨ ਕਰਨ ਵਾਲਾ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ ਇਸ ਸਹੂਲਤ ਨੂੰ ਮੁਹੱਈਆ ਕਰਵਾਉਣ ਲਈ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਦੀ ਅਗਵਾਈ 'ਚ ਕਵਾਇਦ 'ਚ ਜੁਟ ਗਿਆ ਹੈ।

WifiWifi

ਖਾਸ ਗੱਲ ਹੈ ਕਿ ਬੱਸ ਸਟੈਂਡ 'ਤੇ ਮੁਫ਼ਤ ਵਾਈ-ਫਾਈ ਸਹੂਲਤ ਮੁਹੱਈਆ ਕਰਵਾਏ ਜਾਣ ਦੌਰਾਨ ਅਸ਼ਲੀਲ ਤੇ ਸੁਰੱਖਿਆ ਨਾਲ ਜੁੜੀਆਂ ਸਬੰਧਤ ਇੰਟਰਨੈੱਟ ਸਾਈਟ 'ਤੇ ਪਾਬੰਦੀ ਲੱਗੀ ਰਹੇਗੀ ਤੇ ਸਿਰਫ ਸਾਧਾਰਨ ਜਾਣਕਾਰੀ ਲਈ ਹੀ ਮੁਫ਼ਤ ਵਾਈ-ਫਾਈ ਸਹੂਲਤ ਦਾ ਲਾਭ ਉਠਾਇਆ ਜਾ ਸਕੇਗਾ। ਬੱਸ ਸਟੈਂਡ 'ਤੇ ਮੁਫ਼ਤ ਵਾਈ-ਫਾਈ ਸਹੂਲਤ ਮੁਹੱਈਆ ਕਰਵਾਏ ਜਾਣ ਦੀ ਕਵਾਇਦ ਜਾਰੀ ਹੋਣ ਦੀ ਪੁਸ਼ਟੀ ਕਰਦੇ ਹੋਏ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਨੇ ਕਿਹਾ ਕਿ

ਜਿਸ ਦਿਨ ਤੋਂ ਵਾਈ-ਫਾਈ ਸਹੂਲਤ ਬੱਸ ਸਟੈਂਡ 'ਤੇ ਮੁਹੱਈਆ ਕਰਵਾਈ ਜਾਵੇਗੀ, ਉਸ ਤੋਂ ਪਹਿਲਾਂ ਇਸਨੂੰ ਇਸਤੇਮਾਲ ਕਰਨ ਸਬੰਧੀ ਨਿਰਦੇਸ਼ ਵੀ ਬੱਸ ਸਟੈਂਡ 'ਤੇ ਲਿਖ ਕੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਮੁਫ਼ਤ ਵਾਈ-ਫਾਈ ਸਹੂਲਤ ਲਗਾਤਾਰ ਜਾਰੀ ਰਹੇ, ਇਸ ਕਾਰਨ ਪਹਿਲਾਂ ਸਾਰੇ ਤਕਨੀਕੀ ਪਹਿਲੂਆਂ 'ਤੇ ਡੂੰਘਾਈ ਨਾਲ ਮਾਹਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

ਮੁਫ਼ਤ ਵਾਈ-ਫਾਈ ਸਹੂਲਤ ਨਾਲ ਕੋਈ ਅਸ਼ਲੀਲ ਸਾਈਟ ਤੇ ਸੁਰੱਖਿਆ ਸਬੰਧੀ ਸਾਈਟ ਨਾ ਖੋਲ ਸਕੇ, ਇਸ ਸਬੰਧੀ ਪੂਰਨ ਸਾਵਧਾਨੀ ਵਰਤੀ ਜਾ ਰਹੀ ਹੈ, ਜੋ ਵਾਈ-ਫਾਈ ਇਸਤੇਮਾਲ ਹੋਣ ਦੌਰਾਨ ਵੀ ਜਾਰੀ ਰਹੇਗੀ। ਜਿਵੇਂ ਹੀ ਤਸੱਲੀਬਖਸ਼ ਸਿਸਟਮ ਸੈੱਟਅਪ ਹੋ ਜਾਵੇਗਾ, ਤੁਰੰਤ ਪ੍ਭਾਵ ਨਾਲ ਮੁਫ਼ਤ ਵਾਈ-ਫਾਈ ਸਹੂਲਤ ਯਾਤਰੀਆਂ ਲਈ ਮੁਹੱਈਆ ਕਰਵਾ ਦਿਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement