
ਯੂਜ਼ਰਸ ਲਈ ਜੀਮੇਲ ਅਕਾਊਂਟ ਬਣਾਈ ਰੱਖਣਾ ਹੁਣ ਹੋਰ ਵੀ ਆਸਾਨ ਹੋ ਗਿਆ, ਕਿਉਕਿ ਗੂਗਲ ਨੇ ਨਵੇਂ ਗੈਸਚਰ ਫੀਚਰ ਦੀ ਸਹੂਲਤ ਸ਼ੁਰੂ ਕਰ ਦਿਤੀ ਹੈ
ਇਨਟਰਨੈਟ ਦੀ ਸੁਵਿਧਾ ਨੇ ਜ਼ਿੰਦਗੀ ਸੌਖੀ ਬਣਾ ਦਿਤੀ ਹੈ ਪਰ ਇਸ ਸੁਵਿਧਾ ਨਾਲ ਲੋਕਾਂ ਨੂੰ ਕੁਝ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ | ਕਈ ਵਾਰ ਕੁਝ ਹੈਕਰਸ ਵਲੋਂ ਇੰਟਰਨੈੱਟ 'ਤੇ ਬਣੇ ਸੋਸ਼ਲ ਅਕਾਊਂਟ ਹੈਕ ਕੀਤੇ ਜਾਂਦੇ ਹਨ ਜਾਂ ਫਿਰ ਕਿਸੇ ਹੋਰ ਸਮੱਸਿਆ ਕਾਰਨ ਯੂਜ਼ਰਸ ਦੇ ਅਕਾਊਂਟ ਨੁਕਸਾਨੇ ਜਾਂਦੇ ਹਨ | ਜਿਸਦੇ ਚਲਦੇ ਐਂਡਰਾਇਡ ਯੂਜ਼ਰਸ ਲਈ ਅਪਣੇ ਜੀਮੇਲ ਅਕਾਊਂਟ ਦੀ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਗੂਗਲ ਨੇ ਨਵੇਂ ਫੀਚਰਸ ਦਿਤੇ ਹਨ |
ਯੂਜ਼ਰਸ ਲਈ ਜੀਮੇਲ ਅਕਾਊਂਟ ਬਣਾਈ ਰੱਖਣਾ ਹੁਣ ਹੋਰ ਵੀ ਆਸਾਨ ਹੋ ਗਿਆ, ਕਿਉਕਿ ਗੂਗਲ ਨੇ ਨਵੇਂ ਗੈਸਚਰ ਫੀਚਰ ਦੀ ਸਹੂਲਤ ਸ਼ੁਰੂ ਕਰ ਦਿਤੀ ਹੈ। ਇਹ ਫੀਚਰ ਤੁਹਾਨੂੰ ਵੱਖ-ਵੱਖ ਦਿਸ਼ਾਵਾਂ 'ਚ ਈਮੇਲ ਨੂੰ ਸਵਾਈਪ ਕਰ ਕੇ ਇਸ ਨੂੰ ਹਟਾਉਣ ਜਾਂ ਸਟੋਰ ਕਰਨ ਦੇ ਨਾਲ ਵੱਖ-ਵੱਖ ਕੰਮਾਂ ਨੂੰ ਕਰਨ ਲਈ ਆਗਿਆ ਦਿੰਦਾ ਹੈ। ਇਕ ਰਿਪੋਰਟ ਮੁਤਾਬਕ ਇਹ ਸਵਾਈਪ ਐਕਸ਼ਨ ਜੀਮੇਲ ਦੇ ਅਪਡੇਟ ਵਰਜ਼ਨ 8.5.20 ਦਾ ਹਿਸਾ ਹੈ। ਇਸ 'ਚ ਆਰਕਾਈਵ, ਡੀਲੀਟ, ਮਾਰਕ ਐਜ ਰੀਡ ਜਾਂ ਅਨਰੀਡ, ਮੂਵ ਟੂ ਅਤੇ ਸਨੂਜ਼ ਵਰਗੇ ਕੰਮ ਸ਼ਾਮਿਲ ਹੋਣਗੇ।
ਇਸ ਤੋਂ ਇਲਾਵਾ ਰਿਪੋਰਟ ਮੁਤਾਬਕ, ''ਜਿਸ ਨੂੰ ਤੁਸੀਂ ਚਾਹੁੰਦੇ ਹੋ ਉਸਨੂੰ ਸਿਲੈਕਟ ਕਰੋ ਅਤੇ ਜਦੋਂ ਤੁਸੀਂ ਇਨਬਾਕਸ ਜਾਂ ਜੀਮੇਲ ਦੇ ਕਿਸੇ ਵੀ ਫੋਲਡਰ ਨੂੰ ਬ੍ਰਾਊਜ਼ ਕਰੋਗੇ ਤਾਂ ਤੁਹਾਨੂੰ ਸਿਰਫ ਹਰ ਦਿਸ਼ਾ 'ਚ ਇਕ ਸਰਲ ਸਵਾਈਪ ਕਰਨਾ ਹੋਵੇਗਾ।'' ਇਹ ਅਪਡੇਟ ਐਂਡਰਾਇਡ ਦੇ ਲਈ ਜੀਮੇਲ 'ਤੇ ਇਕ ਹਫਤੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ ਪਰ ਇਹ ਆਪਸ਼ਨ ਹੁਣ ਤੱਕ ਆਈ. ਓ. ਐੱਸ. (IOS) 'ਚ ਨਹੀਂ ਆਇਆ ਹੈ। ਪਿਛਲੀ ਰਿਪੋਰਟ ਮੁਤਾਬਕ ਗੂਗਲ ਪੁਰਾਣੇ ਜੀਮੇਲ ਡਿਜ਼ਾਇਨ ਨੂੰ ਹਟਾਉਣ ਦੀ ਪ੍ਰਕਿਰਿਆ 'ਚ ਹੈ।