
ਗੁਗਲ ਨੇ ਪਿਛਲੇ ਸਾਲ ਪੱਤਰਕਾਰਾਂ ਦੇ ਕੰਮ ਨਾਲ 4.7 ਅਰਬ ਡਾਲਰ (33 ਹਜ਼ਾਰ ਕਰੋੜ) ਦੀ ਕਮਾਈ ਕੀਤੀ ਹੈ।
ਵਾਸ਼ਿੰਗਟਨ: ਗੁਗਲ ਨੇ ਪਿਛਲੇ ਸਾਲ ਪੱਤਰਕਾਰਾਂ ਦੇ ਕੰਮ ਨਾਲ 4.7 ਅਰਬ ਡਾਲਰ ਦੀ ਕਮਾਈ ਕੀਤੀ ਹੈ। ਇਹ ਕਮਾਈ ਗੁਗਲ ਨੇ ਗੁਗਲ ਨਿਊਜ਼ ਜਾਂ ਗੁਗਲ ਸਰਚ ਦੇ ਰਾਹੀਂ ਕੀਤੀ ਹੈ। ਇਹ ਮੀਡੀਆ ਘਰਾਣਿਆਂ ਦੀ ਆਨਲਾਈਨ ਵਿਗਿਆਪਨ ਨਾਲ ਹੋਣ ਵਾਲੀ ਕਮਾਈ ਵਿਚ ਭਾਰੀ ਕਟੌਤੀ ਹੈ, ਜੋ ਕਿ ਉਹਨਾਂ ਦੀ ਆਮਦਨ ਦਾ ਮੁੱਖ ਸਰੋਤ ਹੈ।
Google
ਨਿਊਜ਼ ਮੀਡੀਆ ਅਲਾਇੰਸ (ਐਨਆਮਏ) ਦੀ ਸੋਮਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਐਨਐਮਏ ਅਮਰੀਕਾ ਦੇ 2 ਹਜ਼ਾਰ ਤੋਂ ਵੀ ਜ਼ਿਆਦਾ ਅਖ਼ਬਾਰਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਹੈ। ਗੁਗਲ ਦੇ ਕਾਰੋਬਾਰ ਵਿਚ ਖ਼ਬਰਾਂ ਦਾ ਅਹਿਮ ਯੋਗਦਾਨ ਹੈ। ਨਿਊਯਾਰਕ ਟਾਈਮਜ਼ ਨੇ ਐਨਐਮਏ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਡੇਵਿਡ ਸ਼ੇਵਰਨ ਦੇ ਹਵਾਲੇ ਤੋਂ ਕਿਹਾ ਕਿ ਜਿਨ੍ਹਾਂ ਪੱਤਰਕਾਰਾਂ ਦੇ ਲੇਖ ਅਤੇ ਵੀਡੀਓ ਤਿਆਰ ਕੀਤੇ ਗਏ, ਉਹਨਾਂ ਨੂੰ ਇਸ 4.7 ਅਰਬ ਡਾਲਰ ਦਾ ਕੁੱਝ ਹਿੱਸਾ ਮਿਲਣਾ ਚਾਹੀਦਾ ਹੈ।
Google
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੁਗਲ ਨੇ ਅਪਣੇ ਸਰਚ ਅਤੇ ਗੁਗਲ ਨਿਊਜ਼ ਦੇ ਮਾਧਿਅਮ ਰਾਹੀਂ 2018 ਵਿਚ ਅਖ਼ਬਾਰਾਂ ਅਤੇ ਪ੍ਰਕਾਸ਼ਨਾ ਦੇ ਕੰਮ ਤੋਂ ਇਹ ਕਮਾਈ ਕੀਤੀ ਹੈ। ਐਨਐਮਏ ਨੇ ਸਾਵਧਾਨ ਕੀਤਾ ਕਿ ਇਸ ਅਨੁਮਾਨ ਵਿਚ ਗੁਗਲ ਦੀ ਉਸ ਆਮਦਨ ਦਾ ਮੁੱਲ ਨਹੀਂ ਜੋੜਿਆ ਗਿਆ ਜੋ ਉਸ ਨੂੰ ਕਿਸੇ ਗਾਹਕ ਦੇ ਲੇਖ ਨੂੰ ਪਸੰਦ ਕਰਨ ਜਾਂ ਕਲਿੱਕ ਕਰਨ ‘ਤੇ ਹਰ ਵਾਰ ਇਕੱਠੀ ਕੀਤੀ ਗਈ ਨਿੱਜੀ ਜਾਣਕਾਰੀ ਨਾਲ ਹੁੰਦੀ ਹੈ।