ਚੀਨ ਦੀ 2025 ਤਕ 100 ਉਪਗ੍ਰਹਿ ਭੇਜਣ ਦੀ ਯੋਜਨਾ
Published : Jul 12, 2019, 10:08 am IST
Updated : Jul 12, 2019, 10:08 am IST
SHARE ARTICLE
China Plans To Send 100 Satellites
China Plans To Send 100 Satellites

ਚੀਨ ਸਾਲ 2025 ਤਕ ਸਪੇਸ ਵਿਚ ਕਰੀਬ 100 ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਬੀਜਿੰਗ: ਚੀਨ ਸਾਲ 2025 ਤਕ ਸਪੇਸ ਵਿਚ ਕਰੀਬ 100 ਉਪਗ੍ਰਹਿ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਉਪਗ੍ਰਹਿ ਸਪੇਸ ਦੀ ਸ੍ਰੇਣੀ ਵਿਚ ਪਹਿਲਾਂ ਤੋਂ ਮੌਜੂਦ 100 ਤੋਂ ਵੱਧ ਉਪਗ੍ਰਹਿਆਂ ਦੇ ਇਲਾਵਾ ਹੋਣਗੇ। ਚੀਨ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਵਿਸ਼ਵ ਆਰਥਿਕ ਮੰਚ ਦੇ ਅੰਕੜਿਆਂ ਮੁਤਾਬਕ 2022 ਤੱਕ ਅਪਣਾ ਸਪੇਸ ਸਟੇਸ਼ਨ ਬਣਾਉਣ ਦੀ ਯੋਜਨਾ ਨਾਲ ਸਪੇਸ ਤਕਨਾਲੋਜੀ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕਰ ਰਹੇ ਚੀਨ ਦੇ ਪੁਲਾੜ ਵਿਚ ਫਿਲਹਾਲ ਕਰੀਬ 280 ਉਪਗ੍ਰਹਿ ਮੌਜੂਦ ਹਨ ਜਦਕਿ ਇਸ ਦੀ ਤੁਲਨਾ ਵਿਚ ਭਾਰਤ ਦੇ ਪਿਛਲੇ ਸਾਲ ਨਵੰਬਰ ਤਕ ਸਿਰਫ 54 ਉਪਗ੍ਰਹਿ ਪੁਲਾੜ ਵਿਚ ਸਨ।

Space StationSpace Station

ਸਪੇਸ ਵਿਚ 830 ਉਪਗ੍ਰਹਿਆਂ ਦੇ ਨਾਲ, ਅਮਰੀਕਾ ਇਸ ਦੌੜ ਵਿਚ ਸਭ ਤੋਂ ਅੱਗੇ ਹੈ। ਸਰਕਾਰੀ  ‘ਗਲੋਬਲ ਟਾਈਮਜ਼’ ਨੇ ਚੀਨ ਦੇ ਰਾਸ਼ਟਰੀ ਪੁਲਾੜ ਪ੍ਰਸ਼ਾਸਨ ਦੇ ਇਕ ਅਧਿਕਾਰੀ ਯੂ ਕਈ ਦੇ ਹਵਾਲੇ ਨਾਲ ਕਿਹਾ ਕਿ ਚੀਨ ਨੇ ਸਪੇਸ ਤਕਨਾਲੋਜੀ ਵਿਚ ਸਫਲਤਾ ਦੇ ਨਾਲ ਪੁਲਾੜ ਅਰਥ ਵਿਵਸਥਾ ਤੇਜ਼ ਕਰਨ ਲਈ ਮੌਲਿਕ ਅਤੇ ਯੋਗ ਮਾਹੌਲ ਤਿਆਰ ਕੀਤਾ ਹੈ। ਉਹਨਾਂ ਨੇ ਕਿਹਾ ਕਿ ਚੀਨ ਨੇ 2018 ਵਿਚ 39 ਲਾਂਚ ਮਿਸ਼ਨਾਂ ਦੇ ਨਾਲ ਰਿਕਾਰਡ ਬਣਾਇਆ ਅਤੇ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਲਾਂਚ ਵਾਲੀ ਸੂਚੀ ਵਿਚ ਪਹਿਲੇ ਸਥਾਨ ‘ਤੇ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement