
Maruti Suzuki ਇੰਡੀਆ ਲਿਮਟਡ ਘਰੇਲੂ ਬਾਜ਼ਾਰ ਲਈ ਆਪਣੇ ਪੋਰਟਫੋਲਿਆ 'ਚ...
ਨਵੀਂ ਦਿੱਲੀ: Maruti Suzuki ਇੰਡੀਆ ਲਿਮਟਡ ਘਰੇਲੂ ਬਾਜ਼ਾਰ ਲਈ ਆਪਣੇ ਪੋਰਟਫੋਲਿਆ 'ਚ ਸਾਰੀਆਂ ਪੈਟਰੋਲ ਕਾਰਾਂ 'ਚ BS6 ਇੰਜਣ ਸ਼ਾਮਲ ਕਰਨ 'ਚ ਜ਼ੋਰ ਦੇ ਰਹੀ ਹੈ। ਕੰਪਨੀ ਨੇ ਹਾਲ ਹੀ 'ਚ ਆਪਣੀ 1.5 ਲੀਟਰ SHVS ਪੈਟਰੋਲ ਮੋਟਰ ਵਾਲੀ Ertiga MPV ਨੂੰ BS6 ਨਾਲ ਅਪਗ੍ਰੇਡ ਕੀਤਾ ਹੈ। ਉਸ ਦੀ ਕੀਮਤ 7.54 ਲੱਖ ਤੇ 10.05 ਲੱਖ ਰੁਪਏ ਦੇ ਵਿਚਕਾਰ ਹੈ। ਪੈਟਰੋਲ ਰੇਂਜ ਵਾਲ ਕਾਰ ਦੀ ਕੀਮਤ ‘ਚ 9,000 ਲੱਖ ਰੁਪਏ ਤੇ 10,000 ਲੱਖ ਰੁਪਏ ਵਾਧਾ ਕੀਤਾ ਗਿਆ ਹੈ। Ertiga ਕੰਪਨੀ ਦੀ ਘਰੇਲੂ ਲਾਈਨ ਅਪ 'ਚ ਛੇਵਾਂ ਮਾਡਲ ਹੈ, ਜਿਸ ਨਾਲ BS6 ਦੇ ਨਾਲ ਅਪਗ੍ਰੇਡ ਕੀਤਾ ਗਿਆ ਹੈ।
ਦੇਸ਼ ਦੀਆਂ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਨੇ ਹਾਲ ਹੀ 'ਚ ਆਪਣੀ ਨਵੀਂ Baleno ਨੂੰ 1.2 ਲਿਟਰ Dualjet ਪੈਟੋਰਲ ਇੰਜਣ ਦੇ ਨਾਲ ਲਾਂਚ ਕੀਤਾ ਹੈ। VVT ਇੰਜਣ ਦੀ ਕੀਮਤ 7.25 ਲੱਖ ਰੁਪਏ ਰੱਖੀ ਗਈ ਹੈ ਤੇ ਇਸ ਦਾ ਮਾਈਲੇਜ 23.87 kmpl ਦਾ ਹੈ। ਕੰਪਨੀ ਨੇ ਇਸ ਨੂੰ ਵੀ BS6 ਇੰਜਣ ਦੇ ਨਾਲ ਅਪਗ੍ਰੇਡ ਕਰ ਦਿੱਤਾ ਹੈ। Maruti Suzuki ਨੇ ਇਸਦੇ ਇਲਾਵਾ BS6 Alto ਨੂੰ ਵੀ ਲਾਂਚ ਕੀਤਾ ਹੈ ਜਿਸਦੇ ਸਟੈਂਡਰਡ ਵੇਰਿਅੰਟ ਦੀ ਕੀਮਤ 2.93 ਲੱਖ ਰੁਪਏ ਹੈ। LXi ਦੀ 3.50 ਲੱਖ ਰੁਪਏ ਤੇ VXi ਦੀ 3.71 ਲੱਖ ਰੁਪਏ ਹੈ।
Swift, Dzire ਤੇ WagonR 'ਚ ਸਾਮਾਨ 1.2 ਲਿਟਰ K12 ਫੋਰ-ਸਿਲੰਡਰ ਇੰਜਣ ਦਿੱਤਾ ਗਿਆ ਹੈ ਜੋ ਕਿ Baleno 'ਚ ਵੀ ਮੌਜੂਦ ਹੈ। ਜੂਨ 2019 'ਚ ਇਨ੍ਹਾਂ ਤਿੰਨਾਂ ਨੂੰ BS6 ਦੇ ਨਾਲ ਅਪਗ੍ਰੇਡ ਕਰ ਦਿੱਤਾ ਗਿਆ ਹੈ। ਇਨ੍ਹਾਂ 'ਚ ਕਾਮਪੈਕਟ ਸੇਡਾਨ ਦੀ ਕੀਮਤ 5.83 ਲੱਖ ਰੁਪਏ ਤੇ 9.58 ਲੱਖ ਰੁਪਏ ਦੇ ਵਿਚਕਾਰ ਹੈ ਤੇ ਇਹ ਇੰਜਣ 84 PS ਦੀ ਪਵਰ ਤੇ 113 Nm ਜਨਰੇਟ ਕਰਦਾ ਹੈ। ਇਨ੍ਹਾਂ ਚਾਰਾਂ ਕਾਰਾਂ ਦਾ ਮਾਡਲਸ ਦਾ ਪਾਵਰਟ੍ਰੇਨ 5-ਸਪੀਡ ਮੈਨੁਅਲ ਤੇ 5-ਸਪੀਡ AGS ਟ੍ਰਾਂਸਮਿਸ਼ਨ ਤੋਂ ਲੈਸ ਹੈ। WagonR 1.2 ਲਿਟਰ BS6 ਦੀ ਕੀਮਤ 5.10 ਲੱਖ ਰੁਪਏ ਤੇ 5.91 ਲੱਖ ਰੁਪਏ ਦੇ ਵਿਚਕਾਰ ਹੈ।
ਅਪਗ੍ਰੇਡ Swift ਦੀ ਕੀਮਤ 5.14 ਲੱਖ ਰੁਪਏ ਹੈ। Ertiga 'ਚ ਮਿਲਣ ਵਾਲਾ 1.5 ਲਿਟਰ ਮਾਈਲਡ-ਹਾਈਬ੍ਰਿਡ ਇੰਜਣ 104.7 PS ਦੀ ਪਾਵਰ ਤੇ 138 Nm ਦਾ ਟਾਕ ਜਨਰੇਟ ਕਰਦਾ ਹੈ। ਕੰਪਨੀ ਨੇ ਇਸ ਨੂੰ ਅਗਸਤ 2018 'ਚ Ciaz ਫੇਸਲਿਫਟ ਦੇ ਬਾਅਦ ਪੇਸ਼ ਕੀਤਾ ਸੀ।