ਮਾਰੂਤੀ ਸੁਜੂਕੀ ਤੇ ਮਹਿੰਦਰਾ ਦੀ ਸੇਲ ‘ਚ ਆਈ ਵੱਡੀ ਗਿਰਾਵਟ
Published : Sep 2, 2019, 1:24 pm IST
Updated : Sep 2, 2019, 1:24 pm IST
SHARE ARTICLE
Maruti Suzuki and Mahindra
Maruti Suzuki and Mahindra

ਆਟੋਮੋਬਾਈਲ ਖੇਤਰ ਵਿੱਚ ਸੰਕਟ ਦੀ ਸਥਿਤੀ ਬਣੀ ਹੋਈ ਹੈ...

ਨਵੀਂ ਦਿੱਲੀ: ਆਟੋਮੋਬਾਈਲ ਖੇਤਰ ਵਿੱਚ ਸੰਕਟ ਦੀ ਸਥਿਤੀ ਬਣੀ ਹੋਈ ਹੈ। ਵਾਹਨਾਂ ਦੀ ਮੰਗ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਵਿਕਰੀ ਅਗਸਤ ਵਿੱਚ 32.7 ਫੀਸਦੀ ਘਟ ਕੇ 1,06,413 ਵਾਹਨ ਰਹਿ ਗਈ। ਜੁਲਾਈ ਦੀ ਗੱਲ ਕਰੀਏ ਤਾਂ ਵਿਕਰੀ ਵਿੱਚ ਲਗਪਗ 36 ਫੀਸਦੀ ਦੀ ਗਿਰਾਵਟ ਆਈ। ਅਗਸਤ 2018 ਵਿੱਚ ਕੰਪਨੀ ਦੀ ਵਿਕਰੀ 1,58,189 ਇਕਾਈ ਰਹੀ ਸੀ।

Maruti suzuki sacked 3000 staffMaruti suzuki 

ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਘਰੇਲੂ ਬਜ਼ਾਰ ਵਿੱਚ ਉਸ ਦੀ ਵਿਕਰੀ ਅਗਸਤ ਵਿੱਚ 34.3 ਫੀਸਦੀ ਘਟ ਕੇ 97,061 ਇਕਾਈ ਹੋ ਗਈ ਜੋ ਅਗਸਤ 2018 ਵਿੱਚ 1,47,700 ਇਕਾਈ ਸੀ। ਇਸ ਦੌਰਾਨ ਕੰਪਨੀ ਦੀਆਂ ਮਿੰਨੀ ਕਾਰਾਂ ਆਲਟੋ ਤੇ ਵੈਗਲ ਆਰ ਦੀ ਵਿਕਰੀ 71.8 ਫੀਸਦੀ ਘਟ ਕੇ 10,123 ਵਾਹਨ ਰਹਿ ਗਈ। ਇੱਕ ਸਾਲ ਪਹਿਲਾਂ ਇਸੇ ਮਹੀਨੇ ਇਹ ਅੰਕੜਾ 35,895 ਇਕਾਈ ਸੀ।

Maruti cuts production in june for fifth month in a rowMaruti

ਇਸੇ ਤਰ੍ਹਾਂ ਕਾਮਪੈਕਟ ਸੈਕਸ਼ਨ ਦੀ ਗੱਲ ਕਰੀਏ ਤਾਂ ਕੰਪਨੀ ਦੀ ਵਿਕਰੀ ਅਗਸਤ, 2018 ਵਿੱਚ 71,364 ਇਕਾਈਆਂ ਤੋਂ 23.9 ਫੀਸਦੀ ਘਟ ਕੇ 54,274 ਇਕਾਈਆਂ ਹੋ ਗਈ। ਇਸ ਭਾਗ ਵਿੱਚ ਸਵਿਫਟ, ਸੇਲੇਰੀਓ, ਇਗਨਿਸ, ਬਲੇਨੋ ਤੇ ਡਿਜ਼ਾਇਰ ਗੱਡੀਆਂ ਸ਼ਾਮਲ ਹਨ। ਅਗਸਤ ਵਿੱਚ ਕੰਪਨੀ ਦੀ ਬਰਾਮਦ 10.8 ਫੀਸਦੀ ਦੀ ਗਿਰਾਵਟ ਨਾਲ 9,352 ਇਕਾਈ ਹੋ ਗਈ ਜੋ ਇੱਕ ਸਾਲ ਪਹਿਲਾਂ ਇਸ ਮਹੀਨੇ ਵਿੱਚ 10,489 ਇਕਾਈ ਸੀ।

ScorpioScorpio

ਇਸੇ ਤਰ੍ਹਾਂ ਵਾਹਨ ਕੰਪਨੀ ਮਹਿੰਦਰਾ ਐਂਡ ਮਹਿੰਦਰਾ ਦੀ ਅਗਸਤ ਵਿੱਚ ਕੁੱਲ ਵਿਕਰੀ 25 ਫੀਸਦ ਘਟ ਕੇ 36,085 ਇਕਾਈਆਂ ਹੋ ਗਈ। ਕੰਪਨੀ ਨੇ ਪਿਛਲੇ ਸਾਲ ਅਗਸਤ ਵਿੱਚ 48,324 ਵਾਹਨ ਵੇਚੇ ਸੀ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਸਦੀ ਘਰੇਲੂ ਵਿਕਰੀ ਅਗਸਤ ਵਿੱਚ 26 ਫੀਸਦ ਘਟ ਕੇ 33,564 ਵਾਹਨ ਰਹਿ ਗਈ ਜੋ ਪਿਛਲੇ ਸਾਲ ਇਸੇ ਮਹੀਨੇ ਵਿੱਚ 45,373 ਵਾਹਨ ਸੀ। ਕੰਪਨੀ ਦਾ ਨਿਰਯਾਤ ਵੀ 15 ਫੀਸਦੀ ਘਟ ਕੇ 2,521 ਵਾਹਨ ਰਹਿ ਗਿਆ ਜੋ ਪਿਛਲੇ ਸਾਲ ਇਸ ਮਹੀਨੇ ਵਿੱਚ 2,951 ਵਾਹਨ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement