
ਕੈਨਨ ਇੰਡੀਆ ਨੇ ਸ਼ੁਕਰਵਾਰ ਨੂੰ ਮਿਡ ਰੇਂਜ 'ਚ ਮਿਰਰਲੈੱਸ ਅਤੇ 4k ਵਿਡੀਓ ਰਿਕਾਰਡਿੰਗ ਫ਼ੀਚਰ ਦੇ ਨਾਲ EOS M50 ਲਾਂਚ ਕੀਤਾ। ਬੇਹੱਦ ਕੰਪੈਕਟ ਸਾਇਜ਼ ਅਤੇ 400 ਗਰਾਮ..
ਕੈਨਨ ਇੰਡੀਆ ਨੇ ਸ਼ੁਕਰਵਾਰ ਨੂੰ ਮਿਡ ਰੇਂਜ 'ਚ ਮਿਰਰਲੈੱਸ ਅਤੇ 4k ਵਿਡੀਓ ਰਿਕਾਰਡਿੰਗ ਫ਼ੀਚਰ ਦੇ ਨਾਲ EOS M50 ਲਾਂਚ ਕੀਤਾ। ਬੇਹੱਦ ਕੰਪੈਕਟ ਸਾਇਜ਼ ਅਤੇ 400 ਗਰਾਮ ਤੋਂ ਵੀ ਘੱਟ ਭਾਰ ਵਾਲੇ EOS M50 ਦੀ ਕੀਮਤ 15-45 ਐਮਐਮ ਲੈਂਸ ਦੇ ਨਾਲ 61,995 ਰੁਪਏ ਰੱਖੀ ਗਈ ਹੈ, ਜੋ ਕਿ ਮਿਰਰਲੈੱਸ ਕੈਮਰੇ ਲਈ ਬਹੁਤ ਜ਼ਿਆਦਾ ਨਹੀਂ ਹੈ।
Cannon EOS M50
ਇਸ 'ਚ 24.1 ਮੈਗਾਪਿਕਸਲ ਐਪੀਐਸ - ਸੀ ਸੀਐਮਓਐਸ ਸੈਂਸਰ ਯੁਕਤ DIGIC 8 ਪ੍ਰੋਸੈੱਸਰ ਲਗਾਇਆ ਗਿਆ ਹੈ, ਇਸ ਨਾਲ ਅਲਟਰਾ ਐਚਡੀ ਵਿਡੀਓ ਰਿਕਾਰਡ ਕੀਤਾ ਜਾ ਸਕਦਾ ਹੈ। ਵਾਈ-ਫ਼ਾਈ, ਐਨਐਫ਼ਸੀ ਅਤੇ ਬਲੂਟੂੱਥ ਫ਼ੀਚਰ ਵੀ ਹਨ। ਟਚ ਐਂਡ ਡਰੈਗ ਆਟੋ ਫ਼ੋਕਸ ਸਹੂਲਤ ਵੀ ਹੈ ਅਤੇ 10 ਫਰੇਮ 'ਤੇ ਸਕਿੰਟ ਮੋਸ਼ਨ ਪਿਕਚਰਜ਼ ਨੂੰ ਵੀ ਅਸਾਨੀ ਨਾਲ ਕੈਪਚਰ ਕਰ ਲੈਂਦਾ ਹੈ।
Cannon EOS M50
EOS M50 'ਚ ਇਕ ਯੂਨੀਕ ਫ਼ੀਚਰ ਹੈ ਸਾਈਲੈਂਟ ਮੋਡ ਦਾ, ਜਿਸ ਦੀ ਮਦਦ ਨਾਲ ਸ਼ਟਰ ਸਾਊਂਡ ਨੂੰ ਮਿਊਟ ਕੀਤਾ ਜਾ ਸਕਦਾ ਹੈ। ਕੰਪਨੀ ਨੇ ਸ਼ੁਰੂਆਤੀ, ਯੂਟਿਊਬ ਅਤੇ ਸੈਲਾਨੀ ਨੂੰ ਧਿਆਨ 'ਚ ਰੱਖਦੇ ਹੋਏ ਇਸ ਕੈਮਰੇ ਨੂੰ ਲਾਂਚ ਕੀਤਾ ਹੈ।