
ਇੰਜੀਨਿਅਰਾਂ ਵੱਲੋਂ ਕਾਰ ਨੂੰ 'ਅਲਟਰਾ ਟੈਂਕ' ਦਾ ਦਿੱਤਾ ਗਿਆ ਨਾਂਅ
ਰੂਸ- ਬੈਂਟਲੇ ਨੂੰ ਦੁਨੀਆ ਦੀਆਂ ਸਭ ਤੋਂ ਲਗਜ਼ਰੀ ਕਾਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ ਅਤੇ ਕਈ ਲੋਕਾਂ ਦੀ ਇਹ ਡ੍ਰੀਮ ਕਾਰ ਵੀ ਹੈ ਪਰ ਦੁਨੀਆ ਵਿਚ ਕੁੱਝ ਅਜਿਹੇ ਲੋਕ ਵੀ ਹਨ ਜੋ ਇਸ ਤੋਂ ਵੀ ਕੁੱਝ ਉਪਰ ਬਣਾਉਣ ਦੀ ਸੋਚਦੇ ਹਨ। ਅਜਿਹਾ ਹੀ ਕਾਰਨਾਮਾ ਰੂਸ ਦੇ ਕੁੱਝ ਇੰਜੀਨਿਅਰਾਂ ਨੇ ਮਿਲ ਕੀਤਾ ਹੈ। ਜਿਨ੍ਹਾਂ ਨੇ ਕੁੱਝ ਨਵਾਂ ਕਰਨ ਦੀ ਜੁਗਤ ਵਿਚ ਲਗਜ਼ਰੀ ਬੈਂਟਲੇ ਕਾਂਟੀਨੈਂਟਲ ਜੀਟੀ ਨੂੰ ਟੈਂਕ ਵਿਚ ਤਬਦੀਲ ਕਰ ਦਿੱਤਾ।
Engineer's friends built a cemented luxury bentley tank
ਭਾਵੇਂ ਇਹ ਸਭ ਕੁੱਝ ਕਰਨ ਲਈ ਉਨ੍ਹਾਂ ਅਪਣੀ ਨਵੀਂ ਬੈਂਟਲੇ ਕਾਰ ਦਾ ਕਬਾੜਾ ਕਰ ਦਿੱਤਾ ਪਰ ਇੰਜੀਨਿਅਰਾਂ ਨੇ ਜੋ ਬਣਾਇਆ ਉਹ ਵੀ ਹੈਰਾਨ ਕਰ ਦੇਵੇਗਾ। ਇੰਜੀਨਿਅਰਾਂ ਨੇ ਇਹ ਸਭ ਕੁੱਝ ਕਰਨ ਲਈ ਨਾ ਸਿਰਫ਼ ਕਾਰ ਦੇ ਇੰਜਣ ਵਿਚ ਬਦਲਾਅ ਕੀਤੇ ਬਲਕਿ ਉਸ ਵਿਚ ਹੈਵੀ ਡਿਊਟੀ ਵਾਲੇ ਟ੍ਰਕਸ ਦੇ ਪਹੀਏ ਵੀ ਲਗਾ ਦਿੱਤੇ। ਉਨ੍ਹਾਂ ਨੇ ਇਸ ਕਾਰ ਨੂੰ 'ਅਲਟਰਾ ਟੈਂਕ' ਦਾ ਨਾਂਅ ਦਿੱਤਾ ਹੈ।
ਇਹ ਟੈਂਕ ਕਿਸੇ ਅਸਲੀ ਟੈਂਕ ਦੀ ਤਰ੍ਹਾਂ ਹੀ ਚੇਨ 'ਤੇ ਚਲਦਾ ਹੈ। ਇਸ ਦੀ ਸਪੀਡ ਵੀ 50 ਕਿਲੋਮੀਟਰ ਪ੍ਰਤੀ ਘੰਟਾ ਹੈ ਪਰ ਇੰਜੀਨਿਅਰ ਇਸ ਦੀ ਸਪੀਡ ਵਧਾ ਕੇ 100 ਕਿਲੋਮੀਟਰ ਪ੍ਰਤੀ ਘੰਟਾ ਕਰਨਾ ਚਾਹੁੰਦੇ ਹਨ। ਇੰਜੀਨਿਅਰਾਂ ਨੇ ਇਸ ਦੇ ਇੰਜਣ ਵਿਚ ਬਦਲਾਅ ਕਰਦੇ ਹੋਏ ਇਸ ਵਿਚ ਟੋਯੋਟਾ ਦਾ 4.3 ਲੀਟਰ ਵੀ-8 ਲਗਾਇਆ ਹੈ ਜੋ ਕ੍ਰਾਊਨ ਮੈਜੇਸਟਾ, ਸੈਲਸੀਅਰ, ਸੋਰਰ ਅਤੇ ਲੈਕਸਸ ਜੀਐਸ ਵਿਚ ਆਉਂਦਾ ਹੈ।
Engineer's friends built a cemented luxury bentley tank
ਇੰਜੀਨਿਅਰਾਂ ਨੂੰ ਬੈਂਟਲੇ ਤੋਂ ਇਹ ਟੈਂਕ ਬਣਾਉਣ ਵਿਚ 9 ਮਹੀਨੇ ਦਾ ਸਮਾਂ ਲੱਗਿਆ ਜਦਕਿ ਇਸ ਨੂੰ ਬਣਾਉਣ 'ਤੇ 1 ਲੱਖ ਪੌਂਡ ਦਾ ਖ਼ਰਚਾ ਆਇਆ। ਇੰਜੀਨਿਅਰਾਂ ਨੇ ਇਸ ਦਾ ਵੀਡੀਓ ਬਣਾ ਕੇ ਯੂ ਟਿਊਬ 'ਤੇ ਵੀ ਪੋਸਟ ਕੀਤਾ ਹੈ। ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਨੂੰ ਬਣਾਉਣ ਵਾਲੇ ਇੰਜੀਨਿਅਰਾਂ ਦਾ ਕਹਿਣਾ ਹੈ ਕਿ ਇਸ ਟੈਂਕ ਵਿਚ ਹਾਲੇ ਕਈ ਖ਼ਾਮੀਆਂ ਹਨ। ਜਿਸ ਨੂੰ ਦੂਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।