
punjabi news facebook instagram twitter
ਸੋਸ਼ਲ ਮੀਡੀਆ ਪਲੇਟਫ਼ਾਰਮ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ਨੇ ਕੋਰੋਨਾ ਵਾਇਰਸ ਦੀ ਲਾਗ ਦੇ ਫੈਲਣ ਨੂੰ ਰੋਕਣ ਲਈ ਨਵੀਂ ਪਹਿਲ ਕੀਤੀ ਹੈ। ਇਹ ਸੋਸ਼ਲ ਮੀਡੀਆ ਪਲੇਟਫ਼ਾਰਮ ਹੁਣ ਲੋਕਾਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਤ ਕਰਨਗੇ ਤੇ ਯੂਜ਼ਰਜ਼ ਨੂੰ ਵਾਰ-ਵਾਰ ਚੇਤਾਵਨੀ ਭੇਜਣਗੇ।
File
ਫੇਸਬੁੱਕ ਤੇ ਇਸ ਦੀਆਂ ਸਹਾਇਕ ਕੰਪਨੀਆਂ ਲੋਕਾਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਤ ਕਰਨ ਲਈ ਇੰਸਟਾਗ੍ਰਾਮ ਅਲਰਟ ਭੇਜਣ ਲਈ ਕਈ ਵਿਕਲਪਾਂ ਦੀ ਵਰਤੋਂ ਕਰਨਗੀਆਂ।
File
ਇਸ ਤਹਿਤ, ਉਪਭੋਗਤਾਵਾਂ ਨੂੰ ਫ਼ੀਡ ਵਿਚ ਚੋਟੀ 'ਤੇ ਮਾਸਕ ਪਹਿਨਣ ਦੀ ਅਪੀਲ ਕੀਤੀ ਜਾਏਗੀ। ਫੇਸਬੁੱਕ ਅਨੁਸਾਰ, ਉਹ ਇਕ ਨਵਾਂ ਅਲਰਟ ਸਿਸਟਮ ਸ਼ੁਰੂ ਕਰੇਗੀ।
File
ਇਹ ਸਿਸਟਮ ਅਮਰੀਕਾ ਤੋਂ ਲਾਂਚ ਕੀਤਾ ਜਾਵੇਗਾ। ਹੌਲੀ-ਹੌਲੀ ਇਸ ਨੂੰ ਦੂਜੇ ਦੇਸ਼ਾਂ ਵਿਚ ਵੀ ਪੇਸ਼ ਕੀਤਾ ਜਾਵੇਗਾ। ਕੰਪਨੀ ਵਲੋਂ ਜਾਰੀ ਬਿਆਨ ਅਨੁਸਾਰ ਲੋਕਾਂ ਨੂੰ ਅਪਣੇ ਮੂੰਹ ਨੂੰ ਮਾਸਕ ਨਾਲ ਢੱਕਣ ਲਈ ਵਾਰ-ਵਾਰ ਸੁਚੇਤ ਕੀਤਾ ਜਾਵੇਗਾ।
File
ਇਸ ਤੋਂ ਇਲਾਵਾ, ਕੰਪਨੀ ਕੋਵਿਡ-19 ਜਾਣਕਾਰੀ ਕੇਂਦਰਾਂ ਰਾਹੀਂ ਕੋਰੋਨਾ ਤੋਂ ਸੁਰੱਖਿਆ ਲਈ ਵਾਧੂ ਸੁਝਾਅ ਵੀ ਜਾਰੀ ਕਰੇਗੀ। ਟਵਿੱਟਰ ਮੈਸੇਜਿੰਗ ਐਪ ਟਵਿੱਟਰ ਨੇ ਕਿਹਾ ਹੈ ਕਿ ਇਸ ਦੇ ਉਪਭੋਗਤਾ ਲੰਮੇ ਸਮੇਂ ਤੋਂ ਐਡਿਟ ਬਟਨਾਂ ਦੀ ਮੰਗ ਕਰ ਰਹੇ ਹਨ।
File
ਉਹ ਅਪਣੇ ਉਪਭੋਗਤਾਵਾਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਤਿਆਰ ਹੈ। ਕੰਪਨੀ ਨੇ ਟਵੀਟ ਕੀਤਾ ਹੈ ਕਿ ਮਾਸਕ ਪਾਉਣ ਦੀ ਸ਼ਰਤ 'ਤੇ ਯੂਜ਼ਰਜ਼ ਨੂੰ ਟਵੀਟ ਨੂੰ ਸੰਪਾਦਤ ਕਰਨ ਲਈ ਇਕ ਬਟਨ ਦਿਤਾ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।