
Oppo ਨੇ ਭਾਰਤ ‘ਚ Oppo F15 ਲਾਂਚ ਕਰ ਦਿੱਤਾ ਹੈ...
ਚੰਡੀਗੜ੍ਹ: Oppo ਨੇ ਭਾਰਤ ‘ਚ Oppo F15 ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਦੀਆਂ ਖਾਸਿਅਤਾਂ ਦੀ ਗੱਲ ਕਰੀਏ ਤਾਂ ਇਹ ਫੋਨ ਪਤਲਾ ਹੈ ਅਤੇ ਇਸਦਾ ਭਾਰ 172g ਹੈ। ਇਸ ਫੋਨ ਵਿੱਚ VOOC 3.0 Flash Charge ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸਨੂੰ 5 ਮਿੰਟ ਚਾਰਜ ਕਰਕੇ 2 ਘੰਟੇ ਤੱਕ ਇਸਤੋਂ ਗੱਲ ਕਰ ਸਕਦੇ ਹੋ।
Oppo F15
Oppo F15 ਦੀ ਕੀਮਤ 19,990 ਰੁਪਏ ਰੱਖੀ ਗਈ ਹੈ। ਇਸ ਸਮਾਰਟਫੋਨ ਨੂੰ ਤੁਸੀਂ ਕਾਲੇ ਅਤੇ ਸਫ਼ੇਦ ਰੰਗ ਦੇ ਵੇਰਿਏੰਟ ਵਿੱਚ ਖਰੀਦ ਸਕਦੇ ਹੋ। ਈ-ਕਾਮਰਸ ਵੈਬਸਾਈਟ ਉੱਤੇ ਪ੍ਰੀ ਆਰਡਰਸ ਸ਼ੁਰੂ ਹੋ ਗਏ ਹਨ ਅਤੇ 24 ਜਨਵਰੀ ਤੋਂ ਇਸਦੀ ਵਿਕਰੀ ਸ਼ੁਰੂ ਹੋਵੇਗੀ।
Oppo F15 ਸਪੇਸਿਫਿਕੇਨਸ਼ਜ਼
ਇਸ ਸਮਾਰਟਫੋਨ ਵਿੱਚ 6.4 ਇੰਚ ਦੀ ਫੁਲ ਐਚਡੀ ਪਲੱਸ ਡਿਸਪਲੇ ਦਿੱਤੀ ਗਈ ਹੈ ਅਤੇ ਇਸਦਾ ਐਸਪੇਕਟ ਰੇਸ਼ਯੋ 20:9 ਦਾ ਹੈ। ਫੋਨ ਵਿੱਚ ਅੰਡਰ ਡਿਸਪਲੇ ਫਿੰਗਰਪ੍ਰਿੰਟ ਸਕੈਨਰ ਹੈ। ਇਸ ਸਮਾਰਟਫੋਨ ਵਿੱਚ ਤੁਹਾਨੂੰ 8GB ਰੈਮ ਦੇ ਨਾਲ 128GB ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ। ਕੰਪਨੀ ਨੇ ਡਿਸਪਲੇ ਲਈ AMOLED ਪੈਨਲ ਯੂਜ ਕੀਤਾ ਹੈ।
Oppo F15
ਇਹ ਸਮਾਰਟਫੋਨ MediaTek Helio P70 ਪ੍ਰੋਸੇਸਰ ਉੱਤੇ ਚੱਲਦਾ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ਵਿੱਚ ਚਾਰ ਰਿਅਰ ਕੈਮਰਾ ਸੇਟਅਪ ਦਿੱਤਾ ਗਿਆ ਹੈ। ਪ੍ਰਾਇਮਰੀ ਕੈਮਰਾ 48 ਮੈਗਾਪਿਕਸਲ ਦਾ ਹੈ, ਦੂਜਾ 8 ਮੈਗਾਪਿਕਸਲ ਦਾ ਵਾਇਡ ਐਂਗਲ, ਤੀਜਾ 2 ਮੈਗਾਪਿਕਸਲ ਦਾ ਮੈਕਰੋ ਲੇਂਸ ਅਤੇ ਚੌਥਾ ਵੀ 2 ਮੈਗਾਪਿਕਸਲ ਦਾ ਡੇਪਥ ਸੈਂਸਰ ਦਿੱਤਾ ਗਿਆ ਹੈ।
Oppo F15
ਇਸ ਸਮਾਰਟਫੋਨ ਵਿੱਚ Android 9 Pie ਬੇਸਡ ColorOS6 ਦਿੱਤਾ ਗਿਆ ਹੈ। ਸੇਲਫੀ ਲਈ Oppo F15 ਵਿੱਚ 16 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Oppo F15 ਦੀ ਬੈਟਰੀ 4,000mAh ਕੀਤੀ ਹੈ ਅਤੇ ਇਸਦੇ ਨਾਲ VOOC 3.0 ਫਲੈਸ਼ ਚਾਰਜ ਦਾ ਸਪੋਰਟ ਦਿੱਤਾ ਗਿਆ ਹੈ।
Oppo F15
ਕੰਪਨੀ ਇਸ ਸਮਾਰਟਫੋਨ ਦੇ ਨਾਲ VOOC 3.0 ਫਾਸਟ ਚਾਰਜ ਵੀ ਦੇ ਰਹੀ ਹੈ। ਕੁਨੇਕਟੀਵਿਟੀ ਲਈ ਇਸ ਸਮਾਰਟਫੋਨ ਵਿੱਚ USB Type C ਸਮੇਤ ਹੈਡਫੋਨ ਜੈਕ, ਵਾਈਫਾਈ ਅਤੇ ਬਲੂਟੂਥ ਵਕਦੇ ਸਾਰੇ ਸਟੈਂਡਰਡ ਫੀਚਰਸ ਦਿੱਤੇ ਗਏ ਹਨ। ਇਹ ਡੁਅਲ ਸਿਮ ਸਮਾਰਟਫੋਨ ਹੈ।