
ਅੱਜ ਰਾਤ ਚੰਦਰਮਾ ਗ੍ਰਹਿਣ ਦਾ ਨਜ਼ਾਰਾ ਦਿਖਾਈ ਦੇਵੇਗਾ। ਇਹ ਅੰਸ਼ਕ ਚੰਨ ਗ੍ਰਹਿਣ (Partial Lunar Eclipse) ਹੋਵੇਗਾ, ਜਿਸ ਨੂੰ ਪੂਰੇ ਦੇਸ਼ ਵਿਚ ਦੇਖਿਆ ਜਾ ਸਕੇਗਾ।
ਨਵੀਂ ਦਿੱਲੀ: ਅੱਜ ਰਾਤ ਚੰਦਰਮਾ ਗ੍ਰਹਿਣ ਦਾ ਨਜ਼ਾਰਾ ਦਿਖਾਈ ਦੇਵੇਗਾ। ਇਹ ਅੰਸ਼ਕ ਚੰਨ ਗ੍ਰਹਿਣ (Partial Lunar Eclipse) ਹੋਵੇਗਾ, ਜਿਸ ਨੂੰ ਪੂਰੇ ਦੇਸ਼ ਵਿਚ ਦੇਖਿਆ ਜਾ ਸਕੇਗਾ। ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ 16 ਜੁਲਾਈ ਦੀ ਰਾਤ 1:31 ਵਜੇ ਸ਼ੁਰੂ ਹੋ ਕੇ 17 ਜੁਲਾਈ ਦੀ ਸਵੇਰ 4: 30 ਵਜੇ ਸਮਾਪਤ ਹੋ ਜਾਵੇਗਾ।ਅੰਸ਼ਕ ਚੰਦਰਮਾ ਗ੍ਰਹਿਣ ਉਸ ਸਮੇਂ ਹੁੰਦਾ ਹੈ ਜਦੋਂ ਸੂਰਜ ਅਤੇ ਚੰਦਰਮਾ ਵਿਚ ਧਰਤੀ ਘੁੰਮਦੇ ਹੋਏ ਆ ਜਾਂਦੀ ਹੈ ਪਰ ਇਹ ਕਦੇ ਵੀ ਸਿੱਧੀ ਲਾਈਨ ਵਿਚ ਨਹੀਂ ਹੁੰਦੇ।
ਇਹ ਗ੍ਰਹਿਣ ਪੂਰੇ ਭਾਰਤ ਵਿਚ ਦਿਖਾਈ ਦੇਵੇਗਾ ਕਿਉਂਕਿ ਉਸ ਸਮੇਂ ਇੱਥੇ ਰਾਤ ਹੋਵੇਗੀ। ਦੱਸ ਦਈਏ ਕਿ ਅੰਸ਼ਕ ਚੰਦਰਮਾ ਗ੍ਰਹਿਣ ਤੋਂ ਬਾਅਦ ਫਿਰ 2019 ਦਾ ਆਖਰੀ ਗ੍ਰਹਿਣ ਅਤੇ ਤੀਜਾ ਸੂਰਜ ਗ੍ਰਹਿਣ 26 ਸਤੰਬਰ ਨੂੰ ਹੋਵੇਗਾ, ਜਿਸ ਨੂੰ ਭਾਰਤ ਵਿਚ ਦੇਖਿਆ ਜਾ ਸਕਦਾ ਹੈ। ਇਹ ਚੰਦਰਮਾ ਗ੍ਰਹਿਣ ਇਸ ਸਾਲ ਦਾ ਆਖਰੀ ਅੰਸ਼ਕ ਚੰਦਰਮਾ ਗ੍ਰਹਿਣ ਹੈ।
ਕੀ ਹੁੰਦਾ ਹੈ ਅੰਸ਼ਕ ਚੰਦਰਮਾ ਗ੍ਰਹਿਣ?
ਅੰਸ਼ਕ ਚੰਦਰਮਾ ਗ੍ਰਹਿਣ ਉਸ ਸਮੇਂ ਹੁੰਦਾ ਹੈ ਜਦੋਂ ਸੂਰਜ ਅਤੇ ਚੰਦਰਮਾ ਵਿਚ ਧਰਤੀ ਘੁੰਮਦੇ ਹੋਏ ਆ ਜਾਂਦੀ ਹੈ ਪਰ ਇਹ ਤਿੰਨੋ ਸਿੱਧੀ ਲਾਈਨ ਵਿਚ ਨਹੀਂ ਹੁੰਦੇ। ਅਜਿਹੀ ਸਥਿਤੀ ਵਿਚ ਚੰਨ ਦੀ ਛੋਟੀ ਪਰਤ ‘ਤੇ ਧਰਤੀ ਦੇ ਵਿਚਕਾਰ ਦੇ ਹਿੱਸੇ ਦੀ ਛਾਂ ਪੈਂਦੀ ਹੈ, ਜਿਸ ਨੂੰ ਅੰਬਰ (Umbra) ਕਹਿੰਦੇ ਹਨ। ਚੰਨ ਦੇ ਬਾਕੀ ਹਿੱਸੇ ਵਿਚ ਧਰਤੀ ਦੇ ਬਾਹਰੀ ਹਿੱਸੇ ਦੀ ਛਾਂ ਪੈਂਦੀ ਹੈ, ਜਿਸ ਨੂੰ ਪਿਨਮਬਰ (Penumbra) ਕਹਿੰਦੇ ਹਨ। ਇਸ ਦੌਰਾਨ ਚੰਨ ਦੇ ਵੱਡੇ ਹਿੱਸੇ ਵਿਚ ਧਰਤੀ ਦੀ ਛਾਂ ਨਜ਼ਰ ਆਉਣ ਲੱਗਦੀ ਹੈ।
ਕਿਹੜੀਆਂ ਥਾਵਾਂ ‘ਤੇ ਦਿਖੇਗਾ ਚੰਦਰਮਾ ਗ੍ਰਹਿਣ?
ਇਹ ਚੰਦਰਮਾ ਗ੍ਰਹਿਣ ਭਾਰਤ ਸਮੇਤ ਯੂਰਪ, ਆਸਟ੍ਰੇਲੀਆ ਅਤੇ ਦੱਖਣੀ ਅਮਰੀਕਾ ਦੇ ਜ਼ਿਆਦਾਤਰ ਹਿੱਸਿਆਂ ਵਿਚ ਦਿਖਾਈ ਦੇਵੇਗਾ। ਭਾਰਤ ਵਿਚ ਇਹ ਗ੍ਰਹਿਣ ਸਾਰੀਆਂ ਥਾਵਾਂ ‘ਤੇ ਦੇਖਿਆ ਜਾ ਸਕਦਾ ਹੈ ਪਰ ਦੇਸ਼ ਦੇ ਪੂਰਬੀ ਹਿੱਸੇ ਵਿਚ ਸਥਿਤ ਬਿਹਾਰ, ਅਸਮ, ਬੰਗਾਲ ਅਤੇ ਓਡੀਸ਼ਾ ਵਿਚ ਗ੍ਰਹਿਣ ਸਮੇਂ ਵਿਚ ਹੀ ਚੰਦਰਮਾ ਡੁੱਬ ਜਾਵੇਗਾ।
ਕਿਸ ਸਮੇਂ ਦਿਖੇਗਾ ਅੰਸ਼ਕ ਚੰਦਰਮਾ ਗ੍ਰਹਿਣ?
ਇਹ ਚੰਦਰਮਾ ਗ੍ਰਹਿਣ ਕੁੱਲ 2 ਘੰਟੇ 59 ਮਿੰਟਾਂ ਦਾ ਹੋਵੇਗਾ। ਭਾਰਤੀ ਸਮੇਂ ਅਨੁਸਾਰ ਇਹ ਗ੍ਰਹਿਣ 16 ਜੁਲਾਈ ਦੀ ਰਾਤ 1:31 ਵਜੇ ਸ਼ੁਰੂ ਹੋ ਕੇ 17 ਜੁਲਾਈ ਦੀ ਸਵੇਰ 4: 30 ਵਜੇ ਸਮਾਪਤ ਹੋ ਜਾਵੇਗਾ। ਇਸ ਗ੍ਰਹਿਣ ਦਾ ਨਜ਼ਾਰਾ ਨੰਗੀਆਂ ਅੱਖਾਂ ਨਾਲ ਵੀ ਦੇਖਿਆ ਜਾ ਸਕਦਾ ਹੈ। ਜੇਕਰ ਤੁਸੀਂ ਟੈਲੀਸਕੋਪ ਦੀ ਮਦਦ ਨਾਲ ਚੰਦਰਮਾ ਗ੍ਰਹਿਣ ਦੇਖੋਗੇ ਤਾਂ ਤੁਹਾਨੂੰ ਬੇਹੱਦ ਖੂਬਸੂਰਤ ਨਜ਼ਾਰਾ ਦਿਖਾਈ ਦੇਵੇਗਾ।