
ਕਾਰ ਮਾਲਕ ਇਕ-ਦੋ ਦਿਨਾਂ ਵਿਚ ਇਸ ਕਾਰ ਨੂੰ ਛੱਡਣ ਦਾ ਅਦਾਲਤੀ ਹੁਕਮ ਲੈ ਕੇ ਆਵੇਗਾ: ਪੁਲਿਸ
ਚੰਡੀਗੜ੍ਹ: ਸੈਕਟਰ 25 ਸਥਿਤ ਸ਼ਮਸ਼ਾਨ ਘਾਟ ਕੋਲ ਇਕ ਬੀ.ਐਮ.ਡਬਲਿਊ. ਕਾਰ ਦੋ ਮਹੀਨਿਆਂ ਤੋਂ ਸ਼ੱਕੀ ਹਾਲਤ ਵਿਚ ਖੜ੍ਹੀ ਹੈ। ਇਸ ਕਾਰ ਦੀਆਂ ਦੋਵੇਂ ਨੰਬਰ ਪਲੇਟਾਂ ਗਾਇਬ ਹਨ। ਕਾਰ ਨੂੰ ਪਲਾਸਟਿਕ ਦੇ ਕਵਰ ਨਾਲ ਢੱਕਿਆ ਹੋਇਆ ਹੈ। ਸ਼ਮਸ਼ਾਨਘਾਟ ਦੇ ਮੁਲਾਜ਼ਮਾਂ ਨੇ ਦਾਅਵਾ ਕੀਤਾ ਕਿ ਕਰੀਬ ਦੋ ਮਹੀਨੇ ਪਹਿਲਾਂ ਪੁਲਿਸ ਇਥੇ ਕਿਸੇ ਅਣਪਛਾਤੇ ਵਿਅਕਤੀ ਦਾ ਅੰਤਿਮ ਸਸਕਾਰ ਕਰਨ ਆਈ ਸੀ। ਉਦੋਂ ਤੋਂ ਇਹ ਕਾਰ ਇਥੇ ਖੜ੍ਹੀ ਹੈ।
ਇਹ ਵੀ ਪੜ੍ਹੋ: ਦੋ ਕਾਰਾਂ ਦੀ ਆਹਮੋ-ਸਾਹਮਣੇ ਤੋਂ ਹੋਈ ਟੱਕਰ, 3 ਔਰਤਾਂ ਸਣੇ 4 ਦੀ ਮੌਤ
ਮੁਲਾਜ਼ਮਾਂ ਅਨੁਸਾਰ ਇਹ ਕਾਰ ਉਸੇ ਵਿਅਕਤੀ ਦੀ ਦੱਸੀ ਜਾਂਦੀ ਹੈ, ਜਿਸ ਦਾ ਦੋ ਮਹੀਨੇ ਪਹਿਲਾਂ ਕੁੱਝ ਪੁਲਿਸ ਮੁਲਾਜ਼ਮਾਂ ਵਲੋਂ ਸਸਕਾਰ ਕੀਤਾ ਗਿਆ ਸੀ। ਉਨ੍ਹਾਂ ਨੇ ਖਦਸ਼ਾ ਜਤਾਇਆ ਕਿ ਪੁਲਿਸ ਉਸ ਵਿਅਕਤੀ ਦੀ ਪਹਿਚਾਣ ਅਤੇ ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ’ਤੇ ਫ਼ੈਸਲਾ ਲੈਣ ਲਈ ਦਿੱਲੀ ਸਰਕਾਰ ਨੇ ਚਾਰ ਹਫ਼ਤੇ ਦਾ ਸਮਾਂ ਮੰਗਿਆ
ਪੁਲਿਸ ਸੂਤਰਾਂ ਅਨੁਸਾਰ ਸ਼ਮਸ਼ਾਨਘਾਟ ਕੋਲ ਖੜ੍ਹੀ ਇਹ ਕਾਰ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਅਧੀਨ ਪਿਹੋਵਾ ਵਿਖੇ ਹਾਦਸੇ ਦਾ ਸ਼ਿਕਾਰ ਹੋ ਗਈ। ਪੁਲਿਸ ਨੇ ਜਾਂਚ ਦੌਰਾਨ ਕਾਰ ਨੂੰ ਕਬਜ਼ੇ ਵਿਚ ਲੈ ਲਿਆ। ਇਸ ਤੋਂ ਬਾਅਦ ਅਦਾਲਤ ਦੇ ਹੁਕਮਾਂ 'ਤੇ ਕਾਰ ਮਾਲਕ ਨੇ ਇਸ ਨੂੰ ਛੁਡਵਾ ਲਿਆ ਪਰ ਹੁਣ ਤਕ ਉਹ ਇਸ ਨੂੰ ਲੈਣ ਨਹੀਂ ਆਇਆ।
ਇਹ ਵੀ ਪੜ੍ਹੋ: ਰੱਬ ਵਾਂਗ, ਬਾਪ ਵੀ ਬੇਟੀ ਲਈ ਦਇਆ ਦਾ ਘਰ ਹੁੰਦਾ ਹੈ, ਜ਼ਾਲਮ ਬਾਪ ਰੱਬ ਕਿਸੇ ਨੂੰ ਨਾ ਦੇਵੇ!
ਚੰਡੀਗੜ੍ਹ ਪੁਲਿਸ ਦੀ ਸੈਕਟਰ-24 ਚੌਕੀ ਦੇ ਇੰਚਾਰਜ ਰਵਦੀਪ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਇਸ ਕਾਰ ਦੇ ਮਾਲਕ ਨਾਲ ਗੱਲ ਕੀਤੀ ਹੈ। ਇਹ ਕਾਰ ਪਿਹੋਵਾ 'ਚ ਹਾਦਸੇ ਦਾ ਸ਼ਿਕਾਰ ਹੋਈ ਸੀ। ਕਾਰ ਮਾਲਕ ਇਕ-ਦੋ ਦਿਨਾਂ ਵਿਚ ਇਸ ਕਾਰ ਨੂੰ ਛੱਡਣ ਦਾ ਅਦਾਲਤੀ ਹੁਕਮ ਲੈ ਕੇ ਆਵੇਗਾ। ਅਦਾਲਤ ਦੇ ਹੁਕਮਾਂ ਅਤੇ ਕਾਰ ਮਾਲਕ ਦੇ ਦਸਤਾਵੇਜ਼ਾਂ ਆਦਿ ਨੂੰ ਦੇਖ ਕੇ ਅੱਗੇ ਦਾ ਫੈਸਲਾ ਲਿਆ ਜਾਵੇਗਾ।