
ਹਾਦਸੇ 'ਚ ਇਕ ਸਾਲ ਦਾ ਬੱਚਾ ਵਾਲ-ਵਾਲ ਬਚ ਗਿਆ
ਅਹਿਮਦਾਬਾਦ: ਗੁਜਰਾਤ ਦੇ ਭਰੂਚ ਜ਼ਿਲ੍ਹੇ 'ਚ ਬੁਧਵਾਰ ਦੁਪਹਿਰ ਨੂੰ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ 'ਚ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਤਿੰਨ ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ। ਇਸ ਦੇ ਨਾਲ ਹੀ ਹਾਦਸੇ 'ਚ ਇਕ ਸਾਲ ਦਾ ਬੱਚਾ ਵਾਲ-ਵਾਲ ਬਚ ਗਿਆ।
ਇਹ ਵੀ ਪੜ੍ਹੋ: ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ’ਤੇ ਫ਼ੈਸਲਾ ਲੈਣ ਲਈ ਦਿੱਲੀ ਸਰਕਾਰ ਨੇ ਚਾਰ ਹਫ਼ਤੇ ਦਾ ਸਮਾਂ ਮੰਗਿਆ
ਪ੍ਰਾਪਤ ਜਾਣਕਾਰੀ ਅਨੁਸਾਰ ਹੰਸੋਟ ਤਾਲੁਕਾ ਦੇ ਪਿੰਡ ਅਲਵਾ ਨੇੜੇ ਹੁੰਡਈ ਵੈਨਿਊ ਅਤੇ ਵਰਨਾ ਕਾਰ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਦੋਵਾਂ ਕਾਰਾਂ ਦੀ ਰਫ਼ਤਾਰ ਬਹੁਤ ਤੇਜ਼ ਸੀ। ਇਸ ਕਾਰਨ ਦੋਵੇਂ ਕਾਰਾਂ ਦੇ ਅਗਲੇ ਹਿੱਸੇ ਚਕਨਾਚੂਰ ਹੋ ਗਏ। ਹਾਦਸੇ ਤੋਂ ਬਾਅਦ ਦੋਵੇਂ ਕਾਰਾਂ ਖੇਤ ਵਿਚ ਜਾ ਡਿੱਗੀਆਂ।
ਇਹ ਵੀ ਪੜ੍ਹੋ: ਰੱਬ ਵਾਂਗ, ਬਾਪ ਵੀ ਬੇਟੀ ਲਈ ਦਇਆ ਦਾ ਘਰ ਹੁੰਦਾ ਹੈ, ਜ਼ਾਲਮ ਬਾਪ ਰੱਬ ਕਿਸੇ ਨੂੰ ਨਾ ਦੇਵੇ!
ਹੁੰਡਈ ਵੈਨਿਊ ਕਾਰ ਨੰਬਰ ਜੀਜੇ 16 ਡੀਜੀ 8381 ਜੋ ਕਿ ਭਰੂਚ ਦੇ ਹੀਰੇਂਦਰ ਸਿੰਘ ਦੇ ਨਾਮ 'ਤੇ ਦਰਜ ਹੈ, ਭਰੂਚ ਦੇ ਹੰਸੋਟ ਤਾਲੁਕਾ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਜਦਕਿ ਹੁੰਡਈ ਵਰਨਾ ਕਾਰ ਨੰਬਰ ਜੀਜੇ 06 ਐਫਕਿਊ 7311 ਭਰੂਚ ਦੇ ਰੈਡੀਮੇਡ ਕੱਪੜਿਆਂ ਦੇ ਵਪਾਰੀ ਇਕਰਾਮਭਾਈ ਦੇ ਨਾਮ 'ਤੇ ਰਜਿਸਟਰਡ ਪਾਈ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ।