ਇਕ ਕਲਾਇੰਟ ਨੇ ਹਾਰਵੇ ਨੂੰ ਅਜਿਹਾ ਸਕੈਚ ਬਣਾਉਣ ਲਈ ਕਿਹਾ ਸੀ, ਜਿਸ ਨੂੰ ਬਟਨ 'ਤੇ ਲਗਾਇਆ ਜਾ ਸਕੇ।
ਨਵੀਂ ਦਿੱਲੀ: ਸੋਸ਼ਲ ਮੀਡੀਆ ਪਲੇਟਫਾਰਮ 'ਤੇ ਚੈਟਿੰਗ ਕਰਦੇ ਸਮੇਂ ਅਸੀਂ ਕਈ ਵਾਰ ਸਮਾਈਲੀ ਇਮੋਜੀ ਦੀ ਵਰਤੋਂ ਕਰਦੇ ਹਾਂ। ਇਹ ਇਮੋਜੀ 1963 ਵਿਚ ਹਾਰਵੇ ਰੌਸ ਵਲੋਂ ਬਣਾਇਆ ਗਿਆ ਸੀ। ਅਮਰੀਕਾ ਦੇ ਹਾਰਵੇ ਰੌਸ ਬਾਲ ਨੇ ਦੂਜੇ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਹਾਰਵੇ ਬਾਲ ਐਡਵਰਟਾਈਜ਼ਿੰਗ ਨਾਂਅ ਦੀ ਕੰਪਨੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਇਕ ਕਲਾਇੰਟ ਨੇ ਹਾਰਵੇ ਨੂੰ ਅਜਿਹਾ ਸਕੈਚ ਬਣਾਉਣ ਲਈ ਕਿਹਾ ਸੀ, ਜਿਸ ਨੂੰ ਬਟਨ 'ਤੇ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ: ਵਿਜੇ ਕੁਮਾਰ ਜੰਜੂਆ ’ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ, ਮੁਕੱਦਮਾ ਚਲਾਉਣ ਲਈ ਕੇਂਦਰ ਤੋਂ ਮਨਜ਼ੂਰੀ ਲਵੇ ਸੂਬਾ ਸਰਕਾਰ: ਹਾਈ ਕੋਰਟ
ਫਿਰ 1963 ਵਿਚ ਹਾਰਵੇ ਨੇ ਪੀਲੇ ਕਾਗਜ਼ 'ਤੇ ਹੱਸਦਾ ਚਿਹਰਾ ਬਣਾਇਆ, ਜਿਸ ਨੂੰ ਅੱਜ ਸਮਾਈਲੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਬਣਾਉਣ ਵਿਚ ਉਸ ਨੂੰ ਕੁੱਲ 10 ਮਿੰਟ ਲੱਗੇ, ਜਿਸ ਲਈ ਉਸ ਨੂੰ 200 ਰੁਪਏ ਮਿਲੇ। ਹਾਰਵੇ ਬਾਲ ਨੇ ਸਾਲ 1999 ਵਿਚ ਵਰਲਡ ਸਮਾਈਲ ਕਾਰਪੋਰੇਸ਼ਨ ਬਣਾਈ ਸੀ। ਇਹ ਕਾਰਪੋਰੇਸ਼ਨ ਸਮਾਈਲੀਜ਼ ਨੂੰ ਲਾਇਸੈਂਸ ਦਿੰਦੀ ਹੈ ਅਤੇ ਵਿਸ਼ਵ ਸਮਾਈਲ ਦਿਵਸ ਦਾ ਆਯੋਜਨ ਕਰਦੀ ਹੈ। ਹਾਰਵੇ ਨੇ 2001 ਵਿਚ ਦੁਨੀਆ ਨੂੰ ਅਲਵਿਦਾ ਕਹਿ ਦਿਤਾ ਸੀ ਪਰ ਅੱਜ ਵੀ ਲੋਕ ਉਨ੍ਹਾਂ ਦੇ ਹਾਸੇ ਨਾਲ ਅਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ।