ਅਧਰੰਗ ਦੇ ਸ਼ਿਕਾਰ ਲੋਕਾਂ ਲਈ ਵਰਦਾਨ ਸਾਬਿਤ ਹੋਵੇਗੀ ਇਹ ਨਵੀਂ ਤਕਨੀਕ
Published : Jul 18, 2019, 5:39 pm IST
Updated : Jul 18, 2019, 5:39 pm IST
SHARE ARTICLE
Neralink
Neralink

ਮਰੀਜ਼ਾਂ ਦੀਆਂ ਸਮੱਸਿਆਵਾਂ ਵੱਲੋਂ ਧਿਆਨ ਦਿੰਦਿਆਂ SpaceX ਅਤੇ Tesla ਕੰਪਨੀ...

ਚੰਡੀਗੜ੍ਹ: ਮਰੀਜ਼ਾਂ ਦੀਆਂ ਸਮੱਸਿਆਵਾਂ ਵੱਲੋਂ ਧਿਆਨ ਦਿੰਦਿਆਂ SpaceX ਅਤੇ Tesla ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲੋਨ ਮਸਕ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕੀ ਨਿਊਰੋਟੈਕਨਾਲੋਜੀ ਕੰਪਨੀ Neralink ਬ੍ਰੇਨ ਮਸ਼ੀਨ ਇੰਟਰਫੇਸਿਜ਼ ਤਿਆਰ ਕਰ ਰਹੀ ਹੈ। ਇਹ ਇਕ ਅਜਿਹਾ ਰੋਬੋਟਿਕ ਡਿਵਾਈਸ ਹੋਵੇਗਾ, ਜੋ ਅਧਰੰਗ ਦੇ ਸ਼ਿਕਾਰ ਲੋਕਾਂ ਨੂੰ ਬਿਨਾਂ ਹੱਥ ਹਿਲਾਕੇ ਸਮਾਰਟਫੋਨ ਅਤੇ ਕੰਪਿਊਟਰ ਦੀ ਵਰਤੋਂ ਕਰਨ ਵਿਚ ਮਦਦ ਕਰੇਗਾ।

ਯੂਐਸਬੀ ਨਾਲ ਟ੍ਰਾਂਸਮਿਟ ਹੋਵੇਗਾ ਡਾਟਾ

USB transmit USB transmit

ਐਲੋਨ ਮਸਕ ਅਨੁਸਾਰ ਉਨ੍ਹਾਂ ਦੀ ਕੰਪਨੀ ਨਿਊਰਾਲਿੰਕ ਨੇ ਇਕ ਕਸਟਮ ਚਿੱਪ ਤਿਆਰ ਕੀਤੀ ਹੈ, ਜੋ ਆਸਾਨੀ ਨਾਲ ਦਿਮਾਗ ਨੂੰ ਪੜ੍ਹਦੀ ਹੈ। ਇਹ ਇੰਪਲਾਂਟ ਰੋਬੋਟਿਕ ਡਿਵਾਈਸ ਡਾਟਾ ਸਿਰਫ਼ ਇਕ ਵਾਇਰਡ ਕੁਨੈਕਸ਼ਨ ਰਾਹੀਂ ਟ੍ਰਾਂਸਮਿਟ ਕਰਦਾ ਹੈ। ਨਵੀਂ ਤਕਨੀਕ ਦੀ ਮਦਦ ਨਾਲ ਡਿੰਨੇ ਮਸੇਂ ਵਿਚ ਤੁਸੀਂ ਬੋਲ ਕੇ ਜਾਂ ਇਸ਼ਾਰੇ ਨਾਲ ਗੱਲ ਸਮਝਾਉਂਦੇ ਹੋ, ਇੰਨੇ ਹੀ ਸਮੇਂ ਵਿਚ ਗੱਲ ਕੰਪਿਊਟਰ ਰਾਂਹੀ ਸਮਝਾਈ ਜਾ ਸਕੇਗੀ।

ਚੂਹਿਆਂ ‘ਤੇ ਸ਼ੁਰੂ ਹੋਈ ਪਰਖ

RatRat

ਅਜੇ ਕੰਪਨੀ ਇਸ ਤਕਨੀਕ ਦੀ ਚੂਹਿਆਂ ‘ਤੇ ਪਰਖ ਕਰ ਰਹੀ ਹੈ, ਜਿਸ ਤੋਂ ਬਾਅਦ ਇਸ ਨੂੰ ਰੋਬੋਟ ਸਰਜਰੀ ਰਾਹੀਂ ਮਨੁੱਖੀ ਦਿਮਾਗ ਵਿਚ ਪਾਇਆ ਜਾਵੇਗਾ। ਕੰਪਨੀ ਕੁਲ ਮਿਲਾ ਕੇ ਚਾਰ N1 ਸੈਂਸਰ ਕਰੇਗੀ। ਇਕ ਡਿਵਾਈਸ ਨੂੰ ਕੰਨ ਦੇ ਪਿੱਛੇ ਲਾਇਆ ਜਾਵੇਗਾ, ਜਿਸ ਵਿਚ ਬੈਟਰੀ ਲੱਗੀ ਹੋਵੇਗੀ। ਇਸ ਡਿਵਾਈਸ ਨੂੰ ਆਈਫੋਨ ਐਪ ਰਾਹੀਂ ਕੰਟਰੋਲ ਕੀਤਾ ਜਾ ਸਕੇਗਾ।

ਵਾਲਾਂ ਨਾਲੋਂ ਵੀ ਚੋਟੀਆਂ ਤਾਰਾਂ ਦੀ ਕੀਤੀ ਗਈ ਵਰਤੋਂ

N1 Sensor N1 Sensor

ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਡਿਵਾਈਸ ਨੂੰ ਲਚਕੀਲੇ ਪਦਾਰਥ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚ ਲੱਗੀਆਂ ਧਾਗੇ ਵਰਗੀਆਂ ਤਾਰਾਂ ਦਾ ਆਕਾਰ ਮਨੁੱਖੀ ਵਾਲ ਨਾਲੋਂ ਵੀ ਛੋਟਾ ਹੈ, ਜਿਨ੍ਹਾਂ ਨੂੰ ਥ੍ਰੈੱਡਸ ਕਿਹਾ ਜਾਂਦਾ ਹੈ। ਇਸ ਨਲਾ ਯੂਜ਼ਰ ਨੂੰ ਕਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਹ ਬਹੁਤ ਤੇਜ਼ੀ ਨਾਲ ਡਾਟਾ ਟ੍ਰਾਂਸਫਰ ਕਰ ਸਕਣਗੇ।

ਅਗਲੇ ਸਾਲ ਤੋਂ ਮਨੁੱਖੀ ਰੋਗੀਆਂ ਲਈ ਲਿਆਂਦੀ ਜਾਵੇਗੀ ਵਰਤੋਂ ਵਿਚ

ਮਸਕ ਨੇ ਕਿਹਾ ਕਿ ਇਸ ਤਕਨੀਕ ਉਤੇ ਸਭ ਤੋਂ ਪਹਿਲਾਂ ਤਜਰਬੇ ਸਟੈਨਫੋਰਡ ਯੂਨੀਵਰਸਿਟੀ ਦੇ ਨਿਊਰੋ ਸਾਈਂਟਿਸਟ ਕਰਨਗੇ। ਸਾਨੂੰ ਆਸ ਹੈ ਕਿ ਇਸ ਨੂੰ ਅਗਲੇ ਸਾਲ ਦੇ ਅਖੀਰ ਤੱਕ ਮਨੁੱਖੀ ਰੋਗੀ ਲਈ ਵਰਤੋਂ ਵਿਚ ਲਿਆਂਦਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਅਜੇ ਮਨੁੱਖ ‘ਤੇ ਇਸ ਨਵੀਂ ਤਕਨੀਕ ਸਬੰਧੀ ਕਿਸ ਤਰ੍ਹਾਂ ਦੇ ਨਤੀਜੇ ਆਉਣਗੇ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਮੰਨਿਆ ਜਾ ਰਿਹਾ ਹੈ ਕਿ ਅਸੀਂ AI ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਮਦਦ ਨਾਲ ਖੋਪੜੀ ਨੂੰ ਪਾਰ ਕਰਦੇ ਹੋਏ ਦਿਮਾਗ ਤੱਕ ਪਹੁੰਚਾਂਗੇ ਅਤੇ ਪੜ੍ਹ ਸਕਾਂਗੇ ਕਿ ਮਨੁੱਖ ਕੀ ਸੋਚ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement