
ਕੰਪਨੀ ਨੇ ਕਿਹਾ ਹੈ ਕਿ ਉਸ ਦੇ ਪ੍ਰੀਪੇਡ ਗਾਹਕ ਜੋ ਲੌਕਡਾਊਨ ਦੌਰਾਨ ਆਪਣੇ ਫੋਨ ਰੀਚਾਰਜ ਨਹੀਂ ਕਰਾ ਸਕਣਗੇ, ਉਹਨਾਂ ਦੇ ਫੋਨ ‘ਤੇ 5 ਮਈ ਤੱਕ ਇੰਨਕਮਿੰਗ ਕਾਲ ਜਾਰੀ ਰਹਿਣਗੀਆਂ
ਨਵੀਂ ਦਿੱਲੀ: ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਡ (ਬੀਐਸਐਨਐਲ) ਨੇ ਸ਼ਨੀਵਾਰ ਨੂੰ ਕਿਹਾ ਕਿ ਰਿਚਾਰਜ ਨਾ ਹੋਣ ਦੇ ਬਾਵਜੂਦ ਉਸ ਦੇ ਪ੍ਰੀਪੇਡ ਗਾਹਕਾਂ ਦੇ ਕੁਨੈਕਸ਼ਨਾਂ ਦੀ ਮਿਆਦ ਰਿਚਾਰਜ 5 ਮਈ ਤੱਕ ਜਾਰੀ ਰਹੇਗੀ।
File Photo
ਯਾਨੀ ਉਹਨਾਂ ਦੇ ਫੋਨ ‘ਤੇ ਇੰਨਕਮਿੰਗ ਕਾਲ ਜਾਰੀ ਰਹੇਗੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਦੇ ਪ੍ਰੀਪੇਡ ਗਾਹਕ ਜੋ ਲੌਕਡਾਊਨ ਦੌਰਾਨ ਆਪਣੇ ਫੋਨ ਰੀਚਾਰਜ ਨਹੀਂ ਕਰਾ ਸਕਣਗੇ, ਉਹਨਾਂ ਦੇ ਫੋਨ ‘ਤੇ 5 ਮਈ ਤੱਕ ਇੰਨਕਮਿੰਗ ਕਾਲ ਜਾਰੀ ਰਹਿਣਗੀਆਂ।
File Photo
ਕੰਪਨੀ ਨੇ ਬਿਆਨ ਵਿਚ ਕਿਹਾ ਹੈ ਕਿ ਗਾਹਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਜਿਨ੍ਹਾਂ ਗਾਹਕਾਂ ਦੀ ਵੈਲਡਿਟੀ ਲੌਕਡਾਊਨ ਦੌਰਾਨ ਖਤਮ ਹੋ ਗਈ ਅਤੇ ਉਹਨਾਂ ਦਾ ਬਕਾਇਆ ਜ਼ੀਰੋ ਰਹਿ ਗਿਆ ਹੈ, ਉਹਨਾਂ ਨੂੰ ਲਾਭ ਦਿੱਤਾ ਜਾਵੇਗਾ। ਇਸ ਦੇ ਲਈ ਉਹਨਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।
File Photo
ਇਸ ਤੋਂ ਇਲ਼ਾਵਾ ਬੀਐਸਐਨਐਲ ਨੇ ਅਪਣੇ ਗਾਹਕਾਂ ਲਈ ਰਿਚਾਰਜ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ। ਇਹ ਸਹੂਲਤ ਮੌਜੂਦਾ ਸਮੇਂ ਵਿਚ ਉੱਤਰੀ ਅਤੇ ਪੱਛਮੀ ਖੇਤਰ ਲਈ ਉਪਲਬਧ ਹੈ, ਜਦਕਿ ਦੱਖਣੀ ਅਤੇ ਪੂਰਬੀ ਖੇਤਰ ਲਈ ਇਹ ਸਹੂਲਤ 22 ਅਪ੍ਰੈਲ 2020 ਤੋਂ ਉਪਲਬਧ ਹੋ ਜਾਵੇਗੀ।
Photo
ਬੀਐਸਐਨਐਲ ਦੇ ਸੀਐਮਡੀ ਪੀ ਕੇ ਪੁਰਵਾਰ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿਚ ਬੀਐਸਐਨਐਲ ਆਪਣੇ ਗਾਹਕਾਂ ਦੇ ਨਾਲ ਦ੍ਰਿੜਤਾ ਨਾਲ ਖੜ੍ਹੀ ਹੈ ਅਤੇ ਅਸੀਂ ਆਪਣੇ ਗ੍ਰਾਹਕਾਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਖਾਤਿਆਂ ਨੂੰ ਰੀਚਾਰਜ ਕਰਨ ਲਈ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਨ।