
ਘਰੇਲੂ ਏਅਰਲਾਈਨਾਂ ਨੇ ਇਕ ਵਾਰ ਫਿਰ ਫੈਸਲਾ ਲਿਆ ਹੈ ਕਿ ਦੇਸ਼ ਵਿਆਪੀ ਲੌਕਡਾਊਨ ਵਧਣ ਤੋਂ ਬਾਅਦ ਉਹ ਯਾਤਰਾ ਦੀਆਂ ਟਿਕਟਾਂ ਰੱਦ ਹੋਣ ਤੇ ...
ਮੁੰਬਈ: ਘਰੇਲੂ ਏਅਰਲਾਈਨਾਂ ਨੇ ਇਕ ਵਾਰ ਫਿਰ ਫੈਸਲਾ ਲਿਆ ਹੈ ਕਿ ਦੇਸ਼ ਵਿਆਪੀ ਲੌਕਡਾਊਨ ਵਧਣ ਤੋਂ ਬਾਅਦ ਯਾਤਰਾ ਦੀਆਂ ਟਿਕਟਾਂ ਰੱਦ ਹੋਣ ਤੇ ਗਾਹਕਾਂ ਨੂੰ ਪੈਸੇ ਵਾਪਸ ਨਹੀਂ ਕਰਨਗੇ ਸਗੋਂ ਇਸ ਦੀ ਬਜਾਏ ਉਨ੍ਹਾਂ ਨੂੰ ਬਿਨਾਂ ਵਾਧੂ ਖਰਚਿਆਂ ਦੇ ਨਵੀਆਂ ਤਰੀਕਾਂ ਤੇ ਬੁਕਿੰਗ ਦੀ ਸੁਵਿਧਾ ਦੇਣਗੇ।
photo
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਤਾਲਾਬੰਦੀ ਨੂੰ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਲਾਕਡਾਊਨ ਵਧਣ ਕਰਕੇ ਦੇਸ਼ ਵਿਚ ਯਾਤਰੀ ਜਹਾਜ਼ ਸੇਵਾਵਾਂ 'ਤੇ ਵੀ ਪਾਬੰਦੀ ਲੱਗੀ ਹੋਈ ਹੈ।
photo
25 ਮਾਰਚ ਤੋਂ 14 ਅਪ੍ਰੈਲ ਦੀ ਮਿਆਦ ਲਈ ਟਿਕਟਾਂ ਦੀ ਬੁੱਕ ਕੀਤੀ ਗਈ ਰਕਮ ਵਾਪਸ ਕਰਨ ਦੀ ਬਜਾਏ ਏਅਰਲਾਈਨਾਂ ਨੇ ਗਾਹਕਾਂ ਨੂੰ ਬਦਲੀਆਂ ਤਰੀਕਾਂ 'ਤੇ ਟਿਕਟਾਂ ਬੁੱਕ ਕਰਨ ਦੀ ਆਗਿਆ ਦੇ ਦਿੱਤੀ ਸੀ। ਹਾਲਾਂਕਿ, ਏਅਰ ਇੰਡੀਆ ਨੂੰ ਛੱਡ ਕੇ ਬਹੁਤੀਆਂ ਕੰਪਨੀਆਂ 14 ਅਪ੍ਰੈਲ ਤੋਂ ਬਾਅਦ ਦੀ ਤਾਰੀਕ ਲਈ ਘਰੇਲੂ ਉਡਾਣਾਂ ਦੀ ਬੁਕਿੰਗ ਕਰਦੀਆਂ ਰਹੀਆਂ।
photo
3 ਮਈ ਤੱਕ ਸਾਰੀਆਂ ਉਡਾਨਾਂ ਰੱਦ
ਮੰਗਲਵਾਰ ਨੂੰ ਪ੍ਰਧਾਨ ਮੰਤਰੀ ਦੇ ਐਲਾਨ ਤੋਂ ਬਾਅਦ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਵੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਸਾਰੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ 3 ਮਈ ਤੱਕ ਬੰਦ ਰਹਿਣਗੀਆਂ।
photo
ਕੋਈ ਵਾਧੂ ਖਰਚਾ ਨਹੀਂ
ਵਿਸਤਾਰਾ ਏਅਰ ਲਾਈਨ ਦੇ ਇਕ ਬੁਲਾਰੇ ਨੇ ਕਿਹਾ ਅਸੀਂ ਵਧੀ ਹੋਈ ਤਾਲਾਬੰਦੀ ਦੀ ਮਿਆਦ ਤੋਂ ਪ੍ਰਭਾਵਤ ਟਿਕਟਾਂ ਦੀ ਬੁਕਿੰਗ ਰੱਦ ਕਰਨ ਦੀ ਪ੍ਰਕਿਰਿਆ ਵਿਚ ਹਾਂ। ਅਸੀਂ ਗਾਹਕਾਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ 31 ਦਸੰਬਰ, 2020 ਤੱਕ ਨਵੀਂਆਂ ਤਰੀਕਾਂ 'ਤੇ ਟਿਕਟਾਂ ਬੁੱਕ ਕਰਨ ਦੀ ਸਹੂਲਤ ਦੇਵਾਂਗੇ।ਹਾਲਾਂਕਿ, ਏਅਰ ਲਾਈਨ ਨੇ ਕਿਹਾ ਹੈ ਕਿ ਜੇ ਨਵੀਂ ਬੁਕਿੰਗ' ਤੇ ਯਾਤਰਾ ਦੇ ਕਿਰਾਏ 'ਚ ਕੋਈ ਫਰਕ ਆਉਂਦਾ ਹੈ ਤਾਂ ਗਾਹਕਾਂ ਨੂੰ ਭੁਗਤਾਨ ਕਰਨਾ ਪਵੇਗਾ।
ਨਵੀਆਂ ਤਰੀਕਾਂ 'ਤੇ ਟਿਕਟ ਬੁਕਿੰਗ
ਇਕ ਗੋਆਅਰ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਅਜਿਹੀ ਸਥਿਤੀ ਲਈ ਪਹਿਲਾਂ ਤੋਂ ਹੀ ਤਿਆਰ ਹੈ। ਸੋਮਵਾਰ ਨੂੰ ਹੀ ਆਪਣੀ ਪ੍ਰੋਟੇਕਟ ਔਰ ਪੀਐਨਆਰ ਦੀ ਯੋਜਨਾ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ। ਕੰਪਨੀ ਬਾਅਦ ਵਿਚ ਨਵੀਆਂ ਤਰੀਕਾਂ 'ਤੇ ਟਿਕਟਾਂ ਬੁੱਕ ਕਰਨ ਦੀਆਂ ਆਪਣੀਆਂ ਯੋਜਨਾਵਾਂ ਦੀ ਸਮੀਖਿਆ ਕਰੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।