
ਇਸ ਸੈਟੇਲਾਈਟ ਨੂੰ 2018 ਵਿਚ ਸੰਚਾਰ ਸਮੱਸਿਆਵਾਂ ਕਾਰਨ ਬੰਦ ਕਰ ਦਿਤਾ ਗਿਆ ਸੀ।
ਨਿਊਯਾਰਕ: ਨਾਸਾ ਦਾ ਰੇਸੀ ਨਾਂ ਦਾ ਪੁਰਾਣਾ ਅਕਿਰਿਆਸ਼ੀਲ ਉਪਗ੍ਰਹਿ ਇਸ ਹਫਤੇ ਧਰਤੀ ਨਾਲ ਟਕਰਾ ਸਕਦਾ ਹੈ, ਜਿਸ ਦਾ ਜ਼ਿਆਦਾਤਰ ਹਿੱਸਾ ਧਰਤੀ ਦੇ ਵਾਯੂਮੰਡਲ ਦੇ ਸੰਪਰਕ ਵਿਚ ਆਉਂਦੇ ਹੀ ਸੜ ਜਾਵੇਗਾ, ਪਰ ਕੁਝ ਹਿੱਸੇ ਧਰਤੀ 'ਤੇ ਡਿੱਗ ਸਕਦੇ ਹਨ। ਮਾਹਿਰਾਂ ਮੁਤਾਬਕ 300 ਕਿਲੋਗ੍ਰਾਮ ਦੇ ਇਸ ਸੈਟੇਲਾਈਟ ਤੋਂ ਖ਼ਤਰਾ 'ਘੱਟ' ਹੈ। ਇਸ ਸੈਟੇਲਾਈਟ ਨੂੰ 2018 ਵਿਚ ਸੰਚਾਰ ਸਮੱਸਿਆਵਾਂ ਕਾਰਨ ਬੰਦ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪ੍ਰਕਾਸ਼ ਪੁਰਬ ‘ਤੇ ਵਿਸ਼ੇਸ਼: ਗੁਰਮੁਖੀ ਦੀ ਦਾਤ ਝੋਲੀ ਪਾਉਣ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ
ਨਾਸਾ ਨੇ ਇਸ ਉਪਗ੍ਰਹਿ ਨੂੰ 21 ਸਾਲ ਪਹਿਲਾਂ ਫਰਵਰੀ 2002 ਵਿਚ ਲਾਂਚ ਕੀਤਾ ਸੀ। ਇਸ ਦਾ ਨਾਂ ਰੇਸੀ ਸਪੇਸਕ੍ਰਾਫਟ ਹੈ। ਚਿੰਤਾ ਦੀ ਗੱਲ ਹੈ ਕਿ ਵਿਗਿਆਨੀ ਇਸ ਦੇ ਡਿੱਗਣ ਦੇ ਸਹੀ ਸਮੇਂ ਅਤੇ ਰਸਤੇ ਦਾ ਹਿਸਾਬ ਨਹੀਂ ਲਗਾ ਪਾ ਰਹੇ ਹਨ। ਵਿਗਿਆਨੀਆਂ ਦਾ ਅੰਦਾਜ਼ਾ ਹੈ ਕਿ ਇਸ ਉਪਗ੍ਰਹਿ ਦਾ ਜ਼ਿਆਦਾਤਰ ਹਿੱਸਾ ਵਾਯੂਮੰਡਲ 'ਚ ਆਉਂਦੇ ਹੀ ਸੜ ਜਾਵੇਗਾ। ਸਿਰਫ ਇਕ ਛੋਟਾ ਜਿਹਾ ਹਿੱਸਾ ਬਚਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਦਿੱਲੀ ਦੇ ਸਾਕੇਤ ਵਿਚ ਖੁੱਲ੍ਹਿਆ ਐਪਲ ਸਟੋਰ, CEO ਟਿਮ ਕੁੱਕ ਨੇ ਕੀਤਾ ਗਾਹਕਾਂ ਦਾ ਸਵਾਗਤ
ਰੇਸੀ ਸਪੇਸਕ੍ਰਾਫਟ ਦਾ ਪੂਰਾ ਨਾਮ ਰੀਯੂਵੇਨ ਰਾਮਾਟੀ ਹਾਈ ਐਨਰਜੀ ਸੋਲਰ ਸਪੈਕਟ੍ਰੋਸਕੋਪਿਕ ਇਮੇਜਰ ਹੈ। ਇਹ ਕੋਈ ਬਹੁਤ ਵੱਡਾ ਉਪਗ੍ਰਹਿ ਨਹੀਂ ਹੈ। ਪਰ ਪੁਲਾੜ ਤੋਂ ਆਉਣ ਵਾਲੀ ਛੋਟੀ ਜਿਹੀ ਵਸਤੂ ਵੀ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ। ਕਿਉਂਕਿ ਨਾਸਾ ਦਾ ਅੰਦਾਜ਼ਾ ਹੈ ਕਿ ਇਸ ਉਪਗ੍ਰਹਿ ਦੇ ਕੁਝ ਹਿੱਸੇ ਵਾਯੂਮੰਡਲ ਤੋਂ ਨਿਕਲ ਕੇ ਧਰਤੀ 'ਤੇ ਡਿੱਗਣਗੇ ਪਰ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਸੰਭਾਵਨਾ 2467 ਵਿਚੋਂ 1 ਹੈ।
ਇਹ ਵੀ ਪੜ੍ਹੋ: ਤਨਖ਼ਾਹ ਵਿਵਾਦ ਨੂੰ ਲੈ ਕੇ ਕੈਨੇਡਾ ਵਿਚ ਡੇਢ ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ
ਮੀਡੀਆ ਰਿਪੋਰਟਾਂ ਅਨੁਸਾਰ ਰੇਸੀ ਪੁਲਾੜ ਯਾਨ ਨੂੰ ਫਰਵਰੀ 2002 ਵਿਚ ਪੈਗਾਸਸ ਐਕਸਐਲ ਰਾਕੇਟ ਨਾਲ ਲਾਂਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਸੂਰਜ ਤੋਂ ਨਿਕਲਣ ਵਾਲੀਆਂ ਸੂਰਜੀ ਤਰੰਗਾਂ ਅਤੇ ਕੋਰੋਨਲ ਮਾਸ ਦੇ ਨਿਕਾਸ ਦਾ ਅਧਿਐਨ ਕਰਨਾ ਸੀ। ਇਸ ਵਿਚ ਸਿਰਫ਼ ਇਕ ਇਮੇਜਿੰਗ ਸਪੈਕਟਰੋਮੀਟਰ ਸੀ, ਜੋ ਐਕਸ-ਰੇ ਅਤੇ ਗਾਮਾ ਕਿਰਨਾਂ ਨੂੰ ਇਕੋ ਸਮੇਂ ਗਿਣਦਾ ਸੀ। ਆਪਣੇ ਪੂਰੇ ਮਿਸ਼ਨ ਦੌਰਾਨ ਰੇਸੀ ਪੁਲਾੜ ਯਾਨ ਨੇ 1 ਲੱਖ ਐਕਸ-ਰੇ ਈਵੈਂਟਾਂ ਨੂੰ ਕਵਰ ਕੀਤਾ, ਜਿਸ ਕਾਰਨ ਨਾਸਾ ਦੇ ਵਿਗਿਆਨੀਆਂ ਨੇ ਸੂਰਜ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ।