ਤਨਖ਼ਾਹ ਵਿਵਾਦ ਨੂੰ ਲੈ ਕੇ ਕੈਨੇਡਾ ਵਿਚ ਡੇਢ ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਸ਼ੁਰੂ
Published : Apr 20, 2023, 1:54 pm IST
Updated : Apr 20, 2023, 1:54 pm IST
SHARE ARTICLE
Justin Trudeau
Justin Trudeau

250 ਤੋਂ ਵੱਧ ਥਾਵਾਂ ’ਤੇ ਕੀਤੇ ਜਾਣਗੇ ਪ੍ਰਦਰਸ਼ਨ

 

ਓਟਾਵਾ: ਕੈਨੇਡਾ ਵਿਚ 1,55,000 ਤੋਂ ਵੱਧ ਜਨਤਕ ਖੇਤਰ ਦੇ ਕਰਮਚਾਰੀਆਂ ਨੇ ਫੈਡਰਲ ਸਰਕਾਰ ਨਾਲ ਤਨਖਾਹ ਸਮਝੌਤੇ 'ਤੇ ਪਹੁੰਚਣ ਵਿਚ ਅਸਫਲ ਰਹਿਣ ਤੋਂ ਬਾਅਦ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਹ ਗਰਮੀਆਂ ਦੀ ਯਾਤਰਾ ਦੇ ਸੀਜ਼ਨ ਤੋਂ ਪਹਿਲਾਂ ਟੈਕਸ ਫਾਈਲਿੰਗ ਅਤੇ ਪਾਸਪੋਰਟ ਸੇਵਾਵਾਂ ਨੂੰ ਪ੍ਰਭਾਵਤ ਕਰੇਗਾ।

ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਕੈਨੇਡਾ ਦੇ ਪਹਿਲੇ ਦਸਤਾਰਧਾਰੀ ਸਿੱਖ ਸੰਸਦ ਮੈਂਬਰ ਗੁਰਬਖਸ਼ ਮੱਲ੍ਹੀ ਮਿਲਿਆ ਇਹ ਸਨਮਾ

ਪਬਲਿਕ ਸਰਵਿਸ ਅਲਾਇੰਸ ਆਫ ਕੈਨੇਡਾ (PSAC) ਯੂਨੀਅਨ ਨੇ ਕਿਹਾ ਕਿ ਇਕਰਾਰਨਾਮੇ ਦੀ ਗੱਲਬਾਤ ਜਾਰੀ ਰਹੇਗੀ, ਕਿਉਂਕਿ ਉਸ ਨੇ ਖ਼ਜ਼ਾਨਾ ਬੋਰਡ ਅਤੇ ਕੈਨੇਡਾ ਰੈਵੇਨਿਊ ਏਜੰਸੀ ਲਈ ਕੰਮ ਕਰਨ ਵਾਲੇ ਆਪਣੇ ਮੈਂਬਰਾਂ ਨੂੰ  ਅੱਧੀ ਰਾਤ ਨੂੰ ਹੜਤਾਲ ਦੀ ਕਾਰਵਾਈ ਸ਼ੁਰੂ ਕਰਨ ਲਈ ਕਿਹਾ ਸੀ। ਯੂਨੀਅਨ ਅਨੁਸਾਰ ਉਨ੍ਹਾਂ ਵੱਲੋਂ 250 ਤੋਂ ਵੱਧ ਥਾਵਾਂ ’ਤੇ ਪ੍ਰਦਰਸ਼ਨ ਕੀਤੇ ਜਾਣਗੇ। ਇਹ ਹੜਤਾਲ ਟੈਕਸ ਰਿਟਰਨਾਂ ਦਾ ਬਕਾਇਆ ਨਾ ਮਿਲਣ ਅਤੇ ਤਨਖਾਹਾਂ ਵਿਚ ਵਾਧਾ ਨਾ ਕਰਨ ਦੇ ਰੋਸ ਵਜੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 6 ਹਜ਼ਾਰ ਮੀਟਰ ਤੋਂ ਡਿੱਗਿਆ ਅਜਮੇਰ ਦਾ ਨੌਜਵਾਨ 3 ਦਿਨਾਂ ਬਾਅਦ ਮਿਲਿਆ ਜ਼ਿੰਦਾ

ਵਿੱਤੀ ਬੋਰਡ ਨੇ ਕਿਹਾ ਕਿ ਉਸ ਨੇ ਤੀਜੀ ਧਿਰ ਦੇ ਲੋਕ ਵਿੱਤ ਕਮਿਸ਼ਨ ਦੀ ਸਿਫ਼ਾਰਸ਼ ’ਤੇ ਯੂਨੀਅਨ ਨੂੰ ਤਿੰਨ ਸਾਲਾਂ ਵਿਚ 9 ਫੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਹੈ ਪਰ ਯੂਨੀਅਨ ਅਗਲੇ ਤਿੰਨ ਸਾਲਾਂ ਵਿਚ 4.5 ਫੀਸਦ ਦਾ ਸਾਲਾਨਾ ਵਾਧਾ ਮੰਗ ਰਹੀ ਹੈ। ਦੱਸ ਦੇਈਏ ਕਿ ਪਬਲਿਕ ਸਰਵਿਸ ਅਲਾਇੰਸ ਅਤੇ ਕੈਨੇਡਾ ਸਰਕਾਰ ਵਿਚਾਲੇ ਅਪ੍ਰੈਲ ਦੇ ਸ਼ੁਰੂਆਤ ਵਿਚ ਗੱਲਬਾਤ ਸ਼ੁਰੂ ਹੋਈ ਸੀ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲਿਆ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement