
ਅਸਮ ਦੇ ਦੋ ਨੌਜਵਾਨ ਇੰਜੀਨੀਅਰ ਗੁਵਾਹਾਟੀ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੀਆਂ ਨਾਲ - ਨਾਲ ਉੱਤਰ ਪੂਰਬ ਖੇਤਰ ਦੇ ਹੋਰ ਸ਼ਹਿਰਾਂ ਦੀ ਪਾਰਕਿੰਗ ਸਮੱਸਿਆ ਨੂੰ ਦੂਰ ਕਰਨ...
ਅਸਮ : ਅਸਮ ਦੇ ਦੋ ਨੌਜਵਾਨ ਇੰਜੀਨੀਅਰ ਗੁਵਾਹਾਟੀ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੀਆਂ ਨਾਲ - ਨਾਲ ਉੱਤਰ ਪੂਰਬ ਖੇਤਰ ਦੇ ਹੋਰ ਸ਼ਹਿਰਾਂ ਦੀ ਪਾਰਕਿੰਗ ਸਮੱਸਿਆ ਨੂੰ ਦੂਰ ਕਰਨ ਲਈ ਇਕ ਮੋਬਾਈਲ ਐਪ ਤਿਆਰ ਕਰ ਰਹੇ ਹਨ। ਇਸ ਐਪ ਦੇ ਸਾਥੀ - ਸੰਸਥਾਪਕ ਤ੍ਰਿਦੀਬ ਕੋਂਵਰ ਨੇ ਦਸਿਆ ਕਿ ਐਪ 'ਪਾਰਕਿੰਗ ਰਾਇਨੋ' ਦੀ ਯੋਜਨਾ ਰਾਜ ਦੀ ਰਾਜਧਾਨੀ ਅਤੇ ਅਸਮ ਦੇ ਹੋਰ ਸ਼ਹਿਰਾਂ ਜਿਵੇਂ ਜੋਰਹਟ, ਡਿਬ੍ਰੂਗੜ, ਤੀਨਸੁਕਿਆ ਅਤੇ ਤੇਜਪੁਰ 'ਚ ਸੜਕਾਂ 'ਤੇ ਅਤੇ ਹੋਰ ਥਾਵਾਂ 'ਤੇ ਪਾਰਕਿੰਗ ਦੀ ਵਿਵਸਥਾ ਨੂੰ ਬਿਹਤਰ ਬਣਾਉਣ ਦੀ ਹੈ।
hassle of parking
ਇਸ ਸਟਾਰਟਅਪ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੋਂਵਰ ਨੇ ਦਸਿਆ ਕਿ ਉਨ੍ਹਾਂ ਨੇ ਇਸ ਦੇ ਲਈ ਮਾਰਕੀਟ ਰਿਸਰਚ ਸ਼ੁਰੂ ਕਰ ਦਿਤੀ ਹੈ ਅਤੇ ਹੋਰ ਉੱਤਰ ਪੂਰਬ ਰਾਜਾਂ ਤੋਂ ਵੀ ਅੰਕੜੇ ਜੁਟਾ ਰਹੇ ਹਨ। ਉਨ੍ਹਾਂ ਦੀ ਯੋਜਨਾ ਇਸ ਐਪ ਜ਼ਰੀਏ 400 ਤੋਂ ਜ਼ਿਆਦਾ ਪਾਰਕਿੰਗ ਸਥਾਨਾਂ ਨੂੰ ਡਿਜਿਟਲ ਕਰਨ ਦੀ ਹੈ। ਬੈਂਗਲੁਰੂ 'ਚ ਪਾਰਕਿੰਗ ਦੀ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਕੋਂਵਰ ਅਤੇ ਉਨ੍ਹਾਂ ਦੀ ਸਾਥੀ ਇੰਜੀਨੀਅਰ ਨੇ ਇਸ ਐਪ ਨੂੰ 2016 'ਚ ਲਾਂਚ ਕੀਤਾ ਸੀ ਪਰ ਹੁਣ ਉਨ੍ਹਾਂ ਦਾ ਧਿਆਨ ਉੱਤਰ ਪੂਰਬ ਰਾਜਾਂ ਵੱਲ ਹੈ ਕਿਉਂਕਿ ਪਿਛਲੇ ਸਾਲ ਆਇਡਿਏਸ਼ਨ ਪ੍ਰੋਗਰਾਮ ਜ਼ਰੀਏ ਉਨ੍ਹਾਂ ਨੂੰ ਇਸ 'ਤੇ ਕੰਮ ਕਰਨ ਲਈ ਪੈਸਾ ਮਿਲ ਗਿਆ ਸੀ।
parking hassle
ਅਸਮ ਦੇ ਨੁਮਾਲੀਗੜ ਰਿਫ਼ਾਇਨਰੀ ਲਿਮਟਿਡ ਨੇ ਪਿਛਲੇ ਸਾਲ ਸਟਾਰਟਅਪ ਨੂੰ ਵਾਧਾ ਦੇਣ ਲਈ ਆਇਡਿਏਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਸੀ। ਕੋਂਵਰ ਨੇ ਕਿਹਾ ਕਿ ਅਸੀਂ ਗੁਵਾਹਾਟੀ ਨਗਰ ਨਿਗਮ ਦੇ ਗੁਵਾਹਾਟੀ - ਸ਼ਿਲਾਂਗ ਸੜਕ ਅਤੇ ਅਸਮ ਰਾਜ ਚਿੜੀਆਘਰ ਦੇ ਪਾਰਕਿੰਗ ਸਥਾਨਾਂ ਲਈ ਸਮਾਰਟ ਤਕਨੀਕ ਬਣਾਈ। ਜੇਕਰ ਸੱਭ ਕੁਝ ਠੀਕ ਰਿਹਾ ਤਾਂ ਅਸੀਂ ਤਿੰਨ ਮਹੀਨੇ 'ਚ 50 ਤੋਂ ਜ਼ਿਆਦਾ ਪਾਰਕਿੰਗ ਸਥਾਨਾਂ 'ਤੇ ਐਪ ਜ਼ਰੀਏ ਲੋਕਾਂ ਨੂੰ ਸੁਵਿਧਾਵਾਂ ਦੇਣ ਲਗਣਗੇ।