ਫਲਾਈਟ ਲੇਟ ਹੋਣ ’ਤੇ ਔਰਤ ਨੇ ChatGPT ਤੋਂ ਲਿਖਵਾਈ ਮੇਲ, ਪੜ੍ਹ ਕੇ ਸੋਸ਼ਲ ਮੀਡੀਆ ਯੂਜ਼ਰ ਹੋਏ ਹੈਰਾਨ
Published : Feb 21, 2023, 6:50 pm IST
Updated : Feb 21, 2023, 7:04 pm IST
SHARE ARTICLE
Woman asks ChatGPT to write email to airline after flight delayed by 6 hours
Woman asks ChatGPT to write email to airline after flight delayed by 6 hours

ਚੇਰੀ ਲੁਓ ਨਾਮ ਦੀ ਔਰਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ

 

ਨਵੀਂ ਦਿੱਲੀ: ਪਿਛਲੇ ਸਾਲ ਨਵੰਬਰ ਵਿਚ ਲਾਂਚ ਕੀਤਾ ਗਿਆ ChatGPT ਲਗਾਤਾਰ ਸੁਰਖੀਆਂ ਵਿਚ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਚਰਚਾਵਾਂ ਹੋ ਰਹੀਆਂ ਹਨ। ChatGPT ਸਾਡੇ ਲਈ ਕਈ ਅਜਿਹੇ ਕੰਮ ਕਰ ਰਿਹਾ ਹੈ, ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ। ਆਰਟੀਫਿਸ਼ੀਅਲ ਇੰਟੈਲੀਜੈਂਸ (AI) 'ਤੇ ਆਧਾਰਿਤ ਇਹ ਐਪਲੀਕੇਸ਼ਨ ਬਹੁਤ ਹੀ ਸਮਾਰਟ ਹੈ। ਇਸ ਨੇ ਦੁਨੀਆ ਭਰ ਦੀਆਂ ਕਈ ਪ੍ਰੀਖਿਆਵਾਂ ਪਾਸ ਕੀਤੀਆਂ ਹਨ।

ਇਹ ਵੀ ਪੜ੍ਹੋ : 50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਖਜ਼ਾਨਾ ਅਫ਼ਸਰ ਤੇ ਉਸ ਦੇ ਸਾਥੀ ਨੂੰ ਹੋਈ 7-7 ਸਾਲ ਦੀ ਕੈਦ

ਇਸ ਦੀ ਮਦਦ ਨਾਲ ਬੱਚੇ ਆਪਣਾ ਹੋਮਵਰਕ ਕਰ ਰਹੇ ਹਨ। ਦਫਤਰ ਦੇ ਕਰਮਚਾਰੀ ਦਫਤਰ ਲਈ ਈਮੇਲ ਲਿਖ ਰਹੇ ਹਨ। ਇੰਨਾ ਹੀ ਨਹੀਂ ਇਸ ਦੀ ਮਦਦ ਨਾਲ ਲੋਕ ਲਵ ਲੈਟਰ ਵੀ ਲਿਖ ਰਹੇ ਹਨ। ਇਸ ਦੌਰਾਨ ChatGPT ਨਾਲ ਜੁੜਿਆ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ ਚੇਰੀ ਲੁਓ ਨਾਮ ਦੀ ਔਰਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਉਸ ਨੇ ਵੀਡੀਓ ਵਿਚ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਫਲਾਈਟ 6 ਘੰਟੇ ਲੇਟ ਸੀ। ਪਾਸ ਲਈ ਉਸ ਨੂੰ 3 ਘੰਟੇ ਉਡੀਕ ਕਰਨੀ ਪਈ। ਇਸ ਦੌਰਾਨ ਉਸ ਨੇ ਤੰਗ ਆ ਕੇ ਚੈਟਜੀਪੀਟੀ ਨੂੰ ਏਅਰਲਾਈਨਾਂ ਨੂੰ ਇਕ ਈਮੇਲ ਲਿਖਣ ਲਈ ਕਿਹਾ।

ਇਹ ਵੀ ਪੜ੍ਹੋ : ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗੀਤਾ ਸ਼ਰਮਾ ਨੂੰ ਮਿਲਿਆ DPI ਪ੍ਰਾਇਮਰੀ ਦਾ ਵਾਧੂ ਚਾਰਜ

 

 
 
 
 
 
 
 
 
 
 
 
 
 
 
 

A post shared by Cherie Luo (@cherie.brooke)

 

ਚੈਟਜੀਪੀਟੀ ਨੇ ਚੈਰੀ ਦੀਆਂ ਭਾਵਨਾਵਾਂ ਨੂੰ ਸਮਝਿਆ ਅਤੇ ਕੰਪਨੀ ਨੂੰ ਇਕ ਈਮੇਲ ਲਿਖਿਆ। AI ਨੇ ਜਿਸ ਤਰ੍ਹਾਂ ਨਾਲ ਈਮੇਲ ਲਿਖੀ ਹੈ, ਉਸ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਹ ਭਵਿੱਖ ਹੈ। ਇਹ ਜਾਣਦਾ ਹੈ ਕਿ ਕਦੋਂ, ਕਿੱਥੇ ਅਤੇ ਕੀ ਲਿਖਣਾ ਹੈ। ਇੰਸਟਾਗ੍ਰਾਮ 'ਤੇ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਇਸ ਤੋਂ ਇਲਾਵਾ ਲੋਕ ਵੀਡੀਓ 'ਤੇ ਖੂਬ ਕਮੈਂਟ ਕਰ ਰਹੇ ਹਨ।

ਇਹ ਵੀ ਪੜ੍ਹੋ : 40 ਲੱਖ ਰੁਪਏ ਦਾ ਦਰੱਖਤ : ਰਿਕਾਰਡ ਕੀਮਤ 'ਤੇ ਨਿਲਾਮ ਹੋਇਆ ਅੰਗਰੇਜ਼ਾਂ ਦਾ ਲਾਇਆ ਦਰੱਖਤ

ਦੱਸ ਦੇਈਏ ਕਿ AI ਨੇ ਜੋ ਈਮੇਲ ਲਿਖੀ ਹੈ, ਉਸ ਵਿਚ ਹਰ ਪਹਿਲੂ ਦਾ ਧਿਆਨ ਰੱਖਿਆ ਗਿਆ ਹੈ। ਏਆਈ ਨੇ ਲਿਖਿਆ ਕਿ ਤੁਹਾਡੀ ਏਅਰਲਾਈਨ ਨਾਲ ਮੇਰਾ ਅਨੁਭਵ ਬਹੁਤ ਨਿਰਾਸ਼ਾਜਨਕ ਰਿਹਾ। ਮੇਰੀ ਫਲਾਈਟ 6 ਘੰਟੇ ਲੇਟ ਸੀ। ਤੁਹਾਡੇ ਕਰਮਚਾਰੀਆਂ ਨੇ ਮੈਨੂੰ ਇਸ ਬਾਰੇ ਕੋਈ ਅਪਡੇਟ ਨਹੀਂ ਦਿੱਤੀ ਅਤੇ ਨਾ ਹੀ ਕਿਸੇ ਨੇ ਮੇਰੇ ਨਾਲ ਸੰਪਰਕ ਕੀਤਾ। ਇਸ ਤੋਂ ਪਹਿਲਾਂ ChatGPT ਨੇ ਸੰਯੁਕਤ ਰਾਜ ਮੈਡੀਕਲ ਲਾਇਸੈਂਸਿੰਗ ਪ੍ਰੀਖਿਆ (USMLE) ਦੇ ਸਾਰੇ ਤਿੰਨ ਭਾਗ ਪਾਸ ਕੀਤੇ ਸਨ। ਇਸ ਤੋਂ ਇਲਾਵਾ ਆਈ ਚੈਟਬਾਕਸ ਨੇ ਵਾਰਟਨ ਸਕੂਲ ਆਫ ਬਿਜ਼ਨਸ, ਯੂਨੀਵਰਸਿਟੀ ਆਫ ਪੈਨਸਿਲਵੇਨੀਆ, ਅਮਰੀਕਾ ਤੋਂ ਐਮ.ਬੀ.ਏ ਦੀ ਪ੍ਰੀਖਿਆ ਵੀ ਪਾਸ ਕੀਤੀ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM