ISRO News : ਭਾਰਤ ਨੇ ਪੁਲਾੜ ਵਿਚ ਫਿਰ ਅਪਣੀ ਤਾਕਤ ਦਿਖਾਈ, ਦੋ ਉਪਗ੍ਰਹਿਆਂ ਨੂੰ ਦੂਜੀ ਵਾਰ ਸਫ਼ਲਤਾਪੂਰਵਕ ਜੋੜਿਆ
Published : Apr 21, 2025, 12:53 pm IST
Updated : Apr 21, 2025, 12:53 pm IST
SHARE ARTICLE
Satelite Image & Minister Dr. Jatinder Singh
Satelite Image & Minister Dr. Jatinder Singh

ISRO News : ਅਜਿਹਾ ਕਾਰਨਾਮਾ ਕਰਨ ਵਾਲਾ ਚੌਥਾ ਦੇਸ਼ ਬਣਿਆ ਭਾਰਤ 

ISRO again showed its power in space, successfully linking two satellites for the second time Latest News in Punjabi : ਇਸਰੋ ਨੇ ਦੂਜੀ ਵਾਰ ਦੋ ਸੈਟੇਲਾਈਟਾਂ ਨੂੰ ਪੁਲਾੜ ਵਿਚ ਸਫ਼ਲਤਾਪੂਰਵਕ ਜੋੜਿਆ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸੋਮਵਾਰ ਨੂੰ ਐਕਸ ਦੀ ਪੋਸਟ ਰਾਹੀਂ ਇਹ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਹੁਣ ਰੀ-ਡਾਕਿੰਗ (ਦੋ ਉਪਗ੍ਰਹਿ ਨੂੰ ਵੱਖ-ਵੱਖ ਕਰਨ ’ਚ) ਦੀ ਸਫ਼ਲਤਾ ਤੋਂ ਬਾਅਦ, ਆਉਣ ਵਾਲੇ ਦੋ ਹਫ਼ਤਿਆਂ ਵਿਚ ਹੋਰ ਵਿਗਿਆਨਕ ਪ੍ਰਯੋਗ ਕੀਤੇ ਜਾਣਗੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਮਿਸ਼ਨ ਪੁਲਾੜ ਤਕਨਾਲੋਜੀ ਵਿਚ ਭਾਰਤ ਦੀਆਂ ਸਵਦੇਸ਼ੀ ਸਮਰੱਥਾਵਾਂ ਦੀ ਇਕ ਮਹੱਤਵਪੂਰਨ ਉਦਾਹਰਣ ਵਜੋਂ ਉਭਰਿਆ ਹੈ। ਦਰਅਸਲ, ਇਸਰੋ ਨੇ 30 ਦਸੰਬਰ 2024 ਨੂੰ PSLV-C60 / SPADEX ਮਿਸ਼ਨ ਨੂੰ ਸਫ਼ਲਤਾਪੂਰਵਕ ਲਾਂਚ ਕੀਤਾ।

ਸੈਟੇਲਾਈਟਾਂ ਦੀ ਪਹਿਲੀ ਡਾਕਿੰਗ (ਜੋੜਿਆ) 16 ਜਨਵਰੀ ਨੂੰ ਸਵੇਰੇ 6:20 ਵਜੇ ਹੋਈ। ਫਿਰ ਇਸ ਨੂੰ 13 ਮਾਰਚ ਨੂੰ ਸਵੇਰੇ 9:20 ਵਜੇ ਸਫ਼ਲਤਾਪੂਰਵਕ ਅਨਡਾਕ (ਵੱਖ-ਵੱਖ) ਕੀਤਾ ਗਿਆ।

ਭਾਰਤ ਦੋ ਉਪਗ੍ਰਹਿਆਂ ਨੂੰ ਪੁਲਾੜ ਵਿਚ ਦੂਜੀ ਵਾਰ ਸਫ਼ਲਤਾਪੂਰਵਕ ਡਾਕ (ਜੋੜਨ ਵਾਲਾ) ਕਰਨ ਵਾਲਾ ਚੌਥਾ ਦੇਸ਼ ਬਣਿਆ।

16 ਫ਼ਰਵਰੀ ਨੂੰ, ਭਾਰਤ ਦੋ ਪੁਲਾੜ ਯਾਨਾਂ ਨੂੰ ਸਫ਼ਲਤਾਪੂਰਵਕ ਪੁਲਾੜ ਵਿਚ ਭੇਜਣ ਵਾਲਾ ਚੌਥਾ ਦੇਸ਼ ਬਣ ਗਿਆ। ਇਸ ਤੋਂ ਪਹਿਲਾਂ, ਸਿਰਫ਼ ਰੂਸ, ਅਮਰੀਕਾ ਅਤੇ ਚੀਨ ਹੀ ਅਜਿਹਾ ਕਰਨ ਵਿਚ ਸਫ਼ਲ ਹੋਏ ਹਨ। ਚੰਦਰਯਾਨ-4, ਗਗਨਯਾਨ ਅਤੇ ਭਾਰਤੀ ਪੁਲਾੜ ਸਟੇਸ਼ਨ ਵਰਗੇ ਮਿਸ਼ਨ ਇਸ ਮਿਸ਼ਨ ਦੀ ਸਫ਼ਲਤਾ 'ਤੇ ਨਿਰਭਰ ਸਨ। ਚੰਦਰਯਾਨ-4 ਮਿਸ਼ਨ ਵਿਚ, ਚੰਦਰਮਾ ਦੀ ਮਿੱਟੀ ਦੇ ਨਮੂਨੇ ਧਰਤੀ 'ਤੇ ਲਿਆਂਦੇ ਜਾਣਗੇ। ਗਗਨਯਾਨ ਮਿਸ਼ਨ ਵਿਚ, ਮਨੁੱਖਾਂ ਨੂੰ ਪੁਲਾੜ ਵਿਚ ਭੇਜਿਆ ਜਾਵੇਗਾ।

ਪਹਿਲਾਂ, ਦੋਵੇਂ ਉਪਗ੍ਰਹਿ 7 ਜਨਵਰੀ ਨੂੰ ਇਸ ਮਿਸ਼ਨ ਵਿਚ ਜੁੜੇ ਜਾਣੇ ਸਨ, ਪਰ ਇਸ ਨੂੰ ਮੁਲਤਵੀ ਕਰ ਦਿਤਾ ਗਿਆ ਸੀ। ਫਿਰ 9 ਜਨਵਰੀ ਨੂੰ ਵੀ ਤਕਨੀਕੀ ਸਮੱਸਿਆਵਾਂ ਕਾਰਨ ਡੌਕਿੰਗ ਮੁਲਤਵੀ ਕਰ ਦਿਤੀ ਗਈ। 12 ਜਨਵਰੀ ਨੂੰ, ਉਪਗ੍ਰਹਿਆਂ ਨੂੰ 3 ਮੀਟਰ ਦੇ ਨੇੜੇ ਲਿਆਉਣ ਤੋਂ ਬਾਅਦ, ਉਨ੍ਹਾਂ ਨੂੰ ਸੁਰੱਖਿਅਤ ਦੂਰੀ 'ਤੇ ਵਾਪਸ ਲਿਜਾਇਆ ਗਿਆ।


ਇਸ ਸਬੰਧੀ ਇਸਰੋ ਨੇ ਕਿਹਾ ਪੁਲਾੜ ਯਾਨ ਡਾਕਿੰਗ ਸਫ਼ਲਤਾਪੂਰਵਕ ਪੂਰੀ ਹੋਈ! ਇਕ ਇਤਿਹਾਸਕ ਪਲ। ਆਉ ਜਾਣਦੇ ਹਾਂ ਡਾਕਿੰਗ ਪ੍ਰਕਿਰਿਆ ਬਾਰੇ: ਪੁਲਾੜ ਯਾਨਾਂ ਵਿਚਕਾਰ ਦੂਰੀ 15 ਮੀਟਰ ਤੋਂ ਘਟਾ ਕੇ 3 ਮੀਟਰ ਕਰ ਦਿਤੀ ਗਈ। ਡਾਕਿੰਗ ਨੂੰ ਸਟੀਕਤਾ ਨਾਲ ਸ਼ੁਰੂ ਕੀਤਾ ਗਿਆ ਸੀ, ਜਿਸ ਨਾਲ ਪੁਲਾੜ ਯਾਨ ਨੂੰ ਸਫ਼ਲਤਾਪੂਰਵਕ ਕੈਪਚਰ ਕੀਤਾ ਜਾ ਸਕਿਆ। ਡਾਕਿੰਗ ਸਫ਼ਲਤਾਪੂਰਵਕ ਪੂਰੀ ਹੋ ਗਈ। ਭਾਰਤ ਸਫਲ਼ਤਾਪੂਰਵਕ ਸਪੇਸ ਡਾਕਿੰਗ ਪ੍ਰਾਪਤ ਕਰਨ ਵਾਲਾ ਚੌਥਾ ਦੇਸ਼ ਬਣ ਗਿਆ। ਪੂਰੀ ਟੀਮ ਨੂੰ ਵਧਾਈਆਂ! ਭਾਰਤ ਨੂੰ ਵਧਾਈਆਂ! 

ਡੌਕਿੰਗ ਤੋਂ ਬਾਅਦ, ਦੋ ਪੁਲਾੜ ਯਾਨਾਂ ਨੂੰ ਇਕੋ ਵਸਤੂ ਦੇ ਤੌਰ 'ਤੇ ਕੰਟਰੋਲ ਕਰਨਾ ਸਫ਼ਲ ਰਿਹਾ। ਆਉਣ ਵਾਲੇ ਦਿਨਾਂ ਵਿਚ ਅਨਡਾਕਿੰਗ ਅਤੇ ਪਾਵਰ ਟ੍ਰਾਂਸਫ਼ਰ ਜਾਂਚ ਕੀਤੀ ਜਾਵੇਗੀ।

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement