
ਜੇਕਰ ਤੁਸੀਂ ਫ਼ੀਚਰ ਫ਼ੋਨ ਚਲਾਇਆ ਹੋਵੇਗਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਫ਼ੀਚਰ ਫ਼ੋਨ ਦੀ ‘ਹਾਰਡ ਕੀ' ਯਾਨੀ ਬਟਨ 'ਤੇ ਕਈ ਸ਼ਾਰਟਕਟ ਦਿਤੇ ਜਾਂਦੇ ਹਨ ਪਰ ਮੌਜੂਦਾ ਸਮੇਂ 'ਚ...
ਜੇਕਰ ਤੁਸੀਂ ਫ਼ੀਚਰ ਫ਼ੋਨ ਚਲਾਇਆ ਹੋਵੇਗਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਫ਼ੀਚਰ ਫ਼ੋਨ ਦੀ ‘ਹਾਰਡ ਕੀ' ਯਾਨੀ ਬਟਨ 'ਤੇ ਕਈ ਸ਼ਾਰਟਕਟ ਦਿਤੇ ਜਾਂਦੇ ਹਨ ਪਰ ਮੌਜੂਦਾ ਸਮੇਂ 'ਚ ਆਉਣ ਵਾਲੇ ਸਮਾਰਟਫ਼ੋਨ 'ਚ ਸ਼ਾਰਟਕਟ ਕਾਫ਼ੀ ਘੱਟ ਹੁੰਦੇ ਹਨ। ਜੇਕਰ ਤੁਸੀਂ ਚਾਹੋ ਤਾਂ ਗੂਗਲ ਪਲੇਸਟੋਰ 'ਤੇ ਮਿਲਣ ਵਾਲੇ ਕੁੱਝ ਖ਼ਾਸ ਐਪ ਦੀ ਮਦਦ ਨਾਲ ਖ਼ੁਦ ਦੇ ਸ਼ਾਰਟਕਟ ਤਿਆਰ ਕਰ ਸਕਦੇ ਹੋ।
Buttons remapper in mobile
ਗੂਗਲ ਪਲੇਸਟੋਰ 'ਤੇ ਮੌਜੂਦ ਇਸ ਐਪ ਦੀ ਮਦਦ ਨਾਲ ਤੁਸੀਂ ਜਿੰਨੇ ਚਾਹੋ ਉੰਨੇ ਸ਼ਾਰਟਕਟ ਤਿਆਰ ਕਰ ਸਕਦੇ ਹਨ। ਨਾਲ ਹੀ ਇਸ ਦੇ ਦੋ ਵਰਜ਼ਨ ਉਪਲਬਧ ਹੋਣਗੇ ਜਿਸ ਵਿਚੋਂ ਪ੍ਰੀਮਿਅਮ ਵਰਜ਼ਨ ਹਨ। ਪ੍ਰੀਮਿਅਮ ਵਰਜ਼ਨ ਲਈ ਕੀਮਤ ਚੁਕਾਉਣੀ ਪੈਂਦੀ ਹੈ। ਮੁਫ਼ਤ 'ਚ ਮਿਲਣ ਵਾਲੇ Buttons remapper (no root) ਐਪ ਨੂੰ ਡਾਉਨਲੋਡ ਕਰੋ। ਇਸ ਨੂੰ ਓਪਨ ਕਰਨ ਤੋਂ ਬਾਅਦ ਜਦੋਂ ਸੱਭ ਤੋਂ ਪਹਿਲਾਂ ਐਪ ਖੁਲੇਗਾ ਤਾਂ ਸਕ੍ਰੀਨ 'ਤੇ ਉਤਲੇ ਪਾਸੇ ਇਕ ਖ਼ਾਸ ਤਰ੍ਹਾਂ ਦਾ ਵਿਕਲਪ ਆਵੇਗਾ। ਇਸ ਨੂੰ ਐਕਟਿਵੇਟ ਕਰਨਾ ਹੋਵੇਗਾ।
Buttons remapper download
ਇਸ ਤੋਂ ਬਾਅਦ ਸ਼ਾਰਟਕਟ ਤਿਆਰ ਕਰਨ ਲਈ ਸੱਭ ਤੋਂ ਪਹਿਲਾਂ ਐਪ ਨੂੰ ਖੋਲ੍ਹੋ, ਉਸ ਤੋਂ ਬਾਅਦ ਹੇਠਾਂ ਸੱਜੇ ਪਾਸੇ ਦਿਤੇ ਗਏ ਪਲਸ ਦੇ ਨਿਸ਼ਾਨ 'ਤੇ ਕਲਿਕ ਕਰੋ। ਇਸ ਤੋਂ ਬਾਅਦ ਦੋ ਵਿਕਲਪ ਮਿਲਣਗੇ। ਇਸ 'ਚ ਉਤੇ ਵਾਲੇ ਵਿਕਲਪ ਦਾ ਚੋਣ ਕਰੋ। ਫਿਰ ‘ਨਿਊ ਐਕਸ਼ਨ’ ਨਾਮ ਦਾ ਪਾਪਅਪ ਖੁਲੇਗਾ। ਇਸ ਦੇ ਅੰਦਰ key ਲਿਖਿਆ ਮਿਲੇਗਾ, ਉਸ 'ਤੇ ਕਲਿਕ ਕਰਦੇ ਹੀ ਤੁਹਾਡੇ ਸਾਹਮਣੇ ਉਨ੍ਹਾਂ ਸਾਰੇ ਵਿਕਲਪਾਂ ਦੀ ਸੂਚੀ ਆ ਜਾਵੇਗੀ, ਜਿੱਥੇ ਤੁਸੀਂ ਸ਼ਾਰਟਕਟ ਸੈਟ ਕਰ ਸਕਦੇ ਹੋ। ਕਿਸੇ ਇਕ ਦਾ ਚੋਣ ਕਰਨ ਤੋਂ ਬਾਅਦ ਹੇਠਾਂ ਲਾਂਗ ਐਕਸ਼ਨ ਦਾ ਵਿਕਲਪ ਦਿਖੇਗਾ।
Buttons remapper feature
ਉਸ ਨੂੰ ਐਕਟਿਵੇਟ ਕਰਨ ਲਈ, ਉਸ 'ਤੇ ਕਲਿਕ ਕਰ ਦਿਉ। ਇੱਥੇ ਤਕ ਕਿ ਲਾਂਗ ਐਕਸ਼ਨ ਦਾ ਸਮਾਂ ਵੀ ਬਦਲਿਆ ਜਾ ਸਕਦਾ ਹੈ। ਫਿਰ ok 'ਤੇ ਕਲਿਕ ਕਰ ਦਿਉ। ਇਸ ਪ੍ਰਕਿਰਿਆ ਨੂੰ ਅਪਨਾ ਕੇ ਤੁਸੀਂ ਜਿੰਨੇ ਚਾਹੋ ਉੰਨੇ ਸ਼ਾਰਟਕਟ ਤਿਆਰ ਕਰ ਸਕਦੇ ਹੋ। ਇਸ ਦੀ ਮਦਦ ਨਾਲ ਤੁਸੀ ਹੋਮ ਬੈਕ, ਰਿਸੈਂਟ ਐਪ, ਕੈਮਰਾ ਅਤੇ ਵਾਲਿਊਮ ਦੀ ਕੀ 'ਤੇ ਅਪਣੇ ਮਨ ਮੁਤਾਬਕ ਸ਼ਾਰਟਕਟ ਤਿਆਰ ਕਰ ਸਕਦੇ ਹੋ। ਇਥੇ ਤਕ ਕਿ ਇਸ 'ਤੇ ਇਕ ਬਟਨ 'ਤੇ ਦੋ ਸ਼ਾਰਟਕਟ ਸੈਟ ਹੋ ਸਕਦੇ ਹਨ। ਇਕ ਸਧਾਰਣ ਕਲਿਕ 'ਤੇ ਅਤੇ ਦੂਜਾ ਲਾਂਗ ਕਲਿਕ ਕਰ ਕੇ।