
20 ਨਵੰਬਰ ਨੂੰ ਭਾਰਤ ਵਿਚ ਪਬਜੀ ਲਾਂਚ ਹੋ ਸਕਦੀ ਹੈ।
ਨਵੀਂ ਦਿੱਲੀ: ਪਬਜੀ ਭਾਵ ਪਲੇਅਰ ਅਨਨੋਨਸ ਬੈਟਲਗ੍ਰਾਉਂਡਸ ਨੂੰ ਲੈ ਕੇ ਭਾਰਤ ਵਿਚ ਪਬਜੀ ਖੇਡਣ ਵਾਲੇ ਯੂਜ਼ਰਸ ਦਾ ਲੰਬਾ ਇੰਤਜ਼ਾਰ ਹੁਣ ਜਲਦ ਖਤਮ ਹੋ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ 20 ਨਵੰਬਰ ਨੂੰ ਭਾਰਤ ਵਿਚ ਪਬਜੀ ਲਾਂਚ ਹੋ ਸਕਦੀ ਹੈ। ਪਰ ਪਬਜੀ ਮੋਬਾਈਲ ਇੰਡੀਆ ਵੱਲੋਂ ਕੋਈ ਅਧਿਕਾਰਿਤ ਐਲਾਨ ਅਜੇ ਤਕ ਨਹੀਂ ਕੀਤਾ ਹੈ। ਸੋਸ਼ਲ ਮੀਡੀਆ ਵਿਚ ਅੱਜ ਪਬਜੀ ਮੋਬਾਈਲ ਇੰਡੀਆ ਦੇ ਲਾਂਚ ਹੋਣ ਦੀ ਅਫ਼ਵਾਹ ਖੂਬ ਵਾਇਰਲ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਕੰਪਨੀ ਨੇ ਇੰਸਟਾਗ੍ਰਾਮ ਅਕਾਉਂਟ 'ਤੇ ਇਕ ਵੀਡੀਓ ਟੀਜ਼ਰ ਵੀ ਜਾਰੀ ਕੀਤਾ ਹੈ। ਭਾਰਤ ਵਿਚ ਪਬਜੀ ਗੇਮ ਦਾ ਕਾਫੀ ਪ੍ਰਸੰੰਸਕ ਹੈ ਅਤੇ ਆਪਣੇ ਸਮਾਰਟਫੋਨ ਵਿਚ ਇਸ ਗੇਮ ਨੂੰ ਖੇਡਣ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ।
ਸੂਤਰਾਂ ਅਨੁਸਾਰ ਪਬਜੀ ਮੋਬਾਈਲ ਇੰਡੀਆ ਜੋ ਗੇਮ ਲਾਂਚ ਕਰਨ ਵਾਲਾ ਹੈ, ਉਹ ਉਸ ਦੇ ਮੂਲ ਸੰਸਕਰਣ ਨਾਲੋਂ ਕੁਝ ਬਦਲ ਕੇ ਪੇਸ਼ ਕੀਤਾ ਜਾ ਰਿਹਾ ਹੈ। ਕੰਪਨੀ ਦੀ ਕੋਸ਼ਿਸ਼ ਹੈ ਕਿ ਨਵਾਂ ਸੰਸਕਰਣ ਪੂਰੀ ਤਰ੍ਹਾਂ ਨਾਲ ਭਾਰਤੀ ਅੰਦਾਜ਼ ਵਿਚ ਹੀ ਲਾਂਚ ਕੀਤਾ ਜਾਵੇ। ਨਾਲ ਹੀ ਇਸ ਵਿਚ ਨਵੇਂ ਖਿਡਾਰੀਆਂ ਲਈ ਚੈਟ ਅਤੇ ਸਰਵਿਸ ਦੀਆਂ ਸਹੂਲਤਾਂ ਨੂੰ ਹੋਰ ਜ਼ਿਆਦਾ ਬਿਹਤਰ ਬਣਾਇਆ ਜਾ ਸਕਦਾ ਹੈ। ਪਬਜੀ ਮੋਬਾਈਲ ਇੰਡੀਆ ਲਈ ਅਜੇ ਤਕ ਦੋ ਲੱਖ ਲੋਕਾਂ ਨੇ ਪ੍ਰੀ ਰਜਿਸਟ੍ਰੇਸ਼ਨ ਕਰਾਇਆ ਹੈ।