Google ਕੋਲ ਵੀ Save ਰਹਿੰਦੈ ਤੁਹਾਡਾ ਪੂਰਾ ਡਾਟਾ, ਜਾਣੋ ਕਿਵੇਂ ਕਰਦਾ ਹੈ ਟ੍ਰੈਕ
Published : Mar 24, 2018, 2:08 pm IST
Updated : Mar 24, 2018, 2:08 pm IST
SHARE ARTICLE
Google
Google

ਤੁਹਾਡੀ ਪੂਰੀ ਗਤੀਵਿਧੀ ਨੂੰ ਟ੍ਰੈਕ ਕਰ ਕੇ ਸੇਵ ਕੀਤਾ ਜਾਂਦਾ ਹੈ। ਇਸ ਪੂਰੀ ਟਰੈਕਿੰਗ ਨਾਲ ਗੂਗਲ ਡਾਟਾ ਦਾ ਵਿਸ਼ਲੇਸ਼ਣ ਹੀ ਕਰਦੀ ਹੈ। ਇਸ ਫ਼ੀਚਰ ਦਾ ਯੂਜ਼ਰ ਨੂੰ ਕੋਈ..

ਫੇਸਬੁਕ ਤੋਂ ਹੋਏ ਡਾਟਾ ਲੀਕ 'ਤੇ ਮਾਰਕ ਜ਼ੁਕਰਬਰਗ ਨੇ ਅਪਣੀ ਗਲਤੀ ਮੰਨਦੇ ਹੋਏ ਯੂਜ਼ਰਸ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਨ ਦੀ ਗੱਲ ਕਹੀ ਹੈ ਪਰ ਫੇਸਬੁਕ ਹੀ ਨਹੀਂ ਗੂਗਲ ਵੀ ਤੁਹਾਡਾ ਪੂਰਾ ਡਾਟਾ ਟ੍ਰੈਕ ਅਤੇ ਸੇਵ ਕਰਦੀ ਹੈ। ਤੁਹਾਡੀ ਪੂਰੀ ਗਤੀਵਿਧੀਆਂ 'ਤੇ ਉਸ ਦੀ ਨਜ਼ਰ ਰਹਿੰਦੀ ਹੈ। 

GoogleGoogle

ਆਈਟੀ ਮਾਹਿਰਾਂ ਦਾ ਕਹਿਣਾ ਹੈ ਕਿ ਗੂਗਲ ਦਾ ਜੋ My Activity ਸੈਗਮੇੈਂਟ ਹੈ, ਉਸ 'ਚ ਤੁਸੀਂ ਜੋ ਵੀ ਗੂਗਲ 'ਤੇ ਕੀਤਾ ਉਸ ਦਾ ਰਿਕਾਰਡ ਰਹਿੰਦਾ ਹੈ। ਤੁਹਾਡੀ ਪੂਰੀ ਗਤੀਵਿਧੀ ਨੂੰ ਟ੍ਰੈਕ ਕਰ ਕੇ ਸੇਵ ਕੀਤਾ ਜਾਂਦਾ ਹੈ। ਇਸ ਫ਼ੀਚਰ ਦਾ ਯੂਜ਼ਰ ਨੂੰ ਕੋਈ ਫ਼ਾਈਦਾ ਨਹੀਂ ਹੁੰਦਾ। ਇਸ ਪੂਰੀ ਟਰੈਕਿੰਗ ਨਾਲ ਗੂਗਲ ਡਾਟਾ ਦਾ ਵਿਸ਼ਲੇਸ਼ਣ ਹੀ ਕਰਦੀ ਹੈ।  ਜਿਸ ਨਾਲ ਯੂਜ਼ਰ ਦੀ ਪਸੰਦ ਨਾਪਸੰਦ, ਉਸ ਦੇ ਮੂਡ ਨੂੰ ਸਮਝਿਆ ਜਾਂਦਾ ਹੈ। 

ਗੂਗਲ ਗਤੀਵਿਧੀਆਂ ਨੂੰ ਡੀਲੀਟ ਕਰਨ ਦਾ ਆਪਸ਼ਨ ਵੀ ਸਾਡੇ ਕੋਲ ਉਪਲਬਧ ਹੁੰਦਾ ਹੈ ਪਰ ਇਹ ਡਾਟਾ ਅਸੀਂ ਤਾਂ ਡੀਲੀਟ ਕਰ ਦਿੰਦੇ ਹਾਂ ਪਰ ਗੂਗਲ ਇਸ ਹਿਸਟਰੀ ਨੂੰ ਡੀਲੀਟ ਕਰ ਰਹੀ ਹੈ ਜਾਂ ਨਹੀਂ ਇਸ ਦੀ ਜਾਣਕਾਰੀ ਸਾਨੂੰ ਨਹੀਂ ਹੁੰਦੀ ਕਿਉਂਕਿ ਇਸ 'ਚ ਸਾਡੇ ਕੋਲ ਰਿਸਟੋਰ ਦਾ ਵੀ ਆਪਸ਼ਨ ਰਹਿੰਦਾ ਹੈ ਯਾਨੀ ਇਹ ਡਾਟਾ ਗੂਗਲ ਤੋਂ ਡਿਲੀਟ ਨਹੀਂ ਹੁੰਦਾ। 

GoogleGoogle

ਇਸ ਨਾਲ ਯੂਜ਼ਰ ਦੀ ਪੂਰੀ ਰੂਚੀ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਉਸ ਦੇ ਅਨੁਸਾਰ ਉਸ ਨੂੰ ਇਸ਼ਤਿਹਾਰ, ਫ਼ੋਨ ਕਾਲ ਆਦਿ ਕੀਤੇ ਜਾਂਦੇ ਹਨ। ਇਸ ਟਰੈਕਿੰਗ ਤੋਂ ਗੂਗਲ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਯੂਜ਼ਰ ਨੂੰ ਕੀ ਪਸੰਦ ਹੈ ਅਤੇ ਕੀ ਨਹੀਂ।  ਮਾਹਰ ਕਹਿੰਦੇ ਹਨ ਕਿ ਕਰੈਂਬਰਿਜ ਵਿਸ਼ਲੇਸ਼ਣ ਦੀ ਤਰ੍ਹਾਂ ਕੋਈ ਦੂਜੀ ਕੰਪਨੀ ਗੂਗਲ ਤੋਂ ਇਹ ਜਾਣਕਾਰੀ ਲੈ ਕੇ ਯੂਜ਼ਰ  ਦੇ ਡਾਟਾ ਨਾਲ ਛੇੜਛਾੜ ਕਰ ਸਕਦੀ ਹੈ। ਜਾਂ ਫ਼ਿਰ ਕਿਸੇ ਚੋਣ ਜਾਂ ਪੋਲ ਨੂੰ ਪ੍ਰਭਾਵਿਤ ਕਰ ਸਕਦੀ ਹੈ। ਗੂਗਲ ਤੋਂ ਵੀ ਯੂਜ਼ਰ ਦਾ ਡਾਟਾ ਲੀਕ ਹੋ ਸਕਦਾ ਹੈ। 

GoogleGoogle

ਜੀਮੇਲ 'ਤੇ ਹੁੰਦੀ ਹੈ ਪੂਰੀ ਜਾਣਕਾਰੀ
ਮਾਹਰ ਮੁਤਾਬਕ ਜੀਮੇਲ ਆਈਡੀ 'ਤੇ ਵੀ ਸਾਡੀ ਪੂਰੀ ਜਾਣਕਾਰੀ ਹੁੰਦੀ ਹੈ। ਸਾਲਾਂ ਤੋਂ ਯੂਜ਼ਰ ਇਕ ਹੀ ਆਈਡੀ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਦੀ ਸਾਰੀ ਜਾਣਕਾਰੀ ਇਸ 'ਤੇ ਹੁੰਦੀ ਹੈ। ਕਈ ਯੂਜ਼ਰ ਮਲਟੀਪਲ ਜੀਮੇਲ ਆਈਡੀ ਦੀ ਵੀ ਵਰਤੋਂ ਕਰਦੇ ਹਨ। ਜਿਸ 'ਚ ਉਨ੍ਹਾਂ ਦੀ ਪ੍ਰੋਫੈਸ਼ਨਲ ਤੋਂ ਲੈ ਕੇ ਨਿਜੀ ਜਾਣਕਾਰੀਆਂ ਹੁੰਦੀਆਂ ਹਨ। ਗੂਗਲ ਦੇ ਕੋਲ ਡਾਟਾ ਦਾ ਪੂਰਾ ਰਿਕਾਰਡ ਰਹਿੰਦਾ ਹੈ। 

ਗੂਗਲ ਐਪਸ
ਗੂਗਲ ਦੀ ਬਹੁਤ ਸਾਰੀਆਂ ਐਪਸ ਹਨ, ਜਿਨ੍ਹਾਂ 'ਚੋਂ ਅਸੀਂ ਕੁੱਝ ਐਪਸ ਦੀ ਹੀ ਵਰਤੋਂ ਕਰਦੇ ਹਾਂ। ਜਿਨ੍ਹਾਂ 'ਚ ਗੂਗਲ ਮੈਪਸ, ਵਾਲਪੇਪਰ, ਗੂਗਲ ਕੈਮਰਾ ਆਦਿ ਸ਼ਾਮਿਲ ਹਨ। ਜਿਸ 'ਚ ਵੀ ਸਾਡੇ ਤੋਂ ਕੰਟੇਕਸ ਤੋਂ ਲੈ ਕੇ ਕੈਮਰਾ ਤਕ ਨੂੰ ਐਕਸੈੱਸ ਕਰਨ ਦੀ ਆਗਿਆ ਮੰਗ ਲਈ ਜਾਂਦੀ ਹੈ। ਕਈ ਯੂਜ਼ਰਸ ਬਿਨਾਂ ਕੁੱਝ ਦੇਖੇ ਮਨਜ਼ੂਰੀ ਵੀ ਦੇ ਦਿੰਦੇ ਹਨ।

GoogleGoogle

ਇਹਨਾਂ ਐਪਸ ਨਾਲ ਵੀ ਗੂਗਲ ਕੋਲ ਸਾਡਾ ਡਾਟਾ ਪਹੁੰਚ ਜਾਂਦਾ ਹੈ। ਯੂਜ਼ਰ ਕਿੰਨਾ ਵੀ ਚਾਹੇ ਇਨ੍ਹਾਂ ਤੋਂ ਬੱਚ ਨਹੀਂ ਸਕਦਾ। ਇਹ ਤਾਂ ਕੰਪਨੀ ਦੀ ਹੀ ਜ਼ਿੰਮੇਦਾਰੀ ਹੈ ਕਿ ਉਹ ਯੂਣਰ ਦੇ ਡਾਟੇ ਦੀ ਗਲਤ ਵਰਤੋਂ ਨਾ ਕਰਨ ਅਤੇ ਨਾ ਹੀ ਕਿਸੇ ਹੋਰ ਨੂੰ ਕਰਨ ਦੇਣ। ਆਮ ਯੂਜ਼ਰ ਇਹੀ ਕਰ ਸਕਦਾ ਹੈ ਕਿ ਅਪਣਾ ਪਾਸਵਰਡ ਬਦਲਦਾ ਰਹੇ। ਪ੍ਰੋਫਾਈਲ ਨੂੰ ਜਨਤਕ ਦੀ ਜਗ੍ਹਾ ਪ੍ਰਾਇਵੇਟ ਰੱਖੋ ਅਤੇ ਅਪਣੀ ਜਾਣਕਾਰੀਆਂ ਨੂੰ ਵੀ ਪਬਲਿਕ ਨਾ ਕਰੋ।

ਤੁਹਾਨੂੰ ਗੂਗਲ ਸਰਚ 'ਚ ਜਾ ਕੇ Google My Activity ਸਰਚ ਕਰਨਾ ਹੈ। ਇਕ ਪੇਜ ਓਪਨ ਹੋ ਜਾਵੇਗਾ। ਜਿੱਥੇ ਤੁਹਾਨੂੰ ਜੀਮੇਲ ਅਕਾਉਂਟ ਨਾਲ ਹੀ, ਗੂਗਲ ਸਰਚ ਅਤੇ ਯੂਟਿਊਬ ਕੀਤੀ ਗਈ ਸਾਰੀ ਗਤੀਵਿਧੀਆਂ ਦਿਖਾਈ ਦੇਵੇਗੀ।

item View ਅਤੇ Bundle View 'ਤੇ ਜਾ ਕੇ ਅਸੀਂ ਗਤੀਵਿਧੀਆਂ ਨੂੰ ਦੇਖ ਸਕਦੇ ਹਾਂ। ਇਥੇ ਤੁਹਾਨੂੰ ਫ਼ੋਨ ਦੀ ਗਤੀਵਿਧੀਆਂ ਵੀ ਦਿਖਾਈ ਦੇਵੇਗੀ ਕਿਉਂਕਿ ਤੁਹਾਡਾ ਜੀਮੇਲ ਅਕਾਉਂਟ ਯੂਟਿਊਬ ਨਾਲ ਲਿੰਕ ਕੀਤਾ ਹੈ। ਤੁਸੀਂ ਯੂਟਿਊਬ 'ਤੇ ਕੀ ਸਰਚ ਕੀਤਾ ਇਹ ਵੀ ਇਥੇ ਪਤਾ ਚਲ ਜਾਵੇਗਾ। ਇਸ ਤੋਂ ਤੁਸੀਂ ਸਮਝ ਸਕਦੇ ਹੋ ਸਾਡੇ ਤੇ ਕਿਸ ਤਰ੍ਹਾਂ ਨਾਲ ਸਾਡੇ ਤੇ ਨਜ਼ਰ ਰੱਖੀ ਜਾ ਰਹੀ ਹੈ।

ਇਥੇ Delete Acitivity By ਦਾ ਆਪਸ਼ਨ ਵੀ ਹੈ। ਜਿਸ ਦੇ ਨਾਲ ਤੁਸੀਂ ਇਸ ਗਤੀਵਿਧੀਆਂ ਨੂੰ ਡੀਲੀਟ ਕਰ ਸਕਦੇ ਹੋ ਪਰ ਇਹ ਗੂਗਲ ਅਪਣੇ ਸਰਵਰ ਤੋਂ ਡੀਲੀਟ ਕਰ ਰਿਹਾ ਜਾਂ ਨਹੀਂ ਕਿਹਾ ਨਹੀਂ ਜਾ ਸਕਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

BIG BREAKING : BSP ਉਮੀਦਵਾਰ Surinder Singh Kamboj 'ਤੇ ਹੋਇਆ Action, ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਕੰਬੋਜ..

01 Jun 2024 3:45 PM

Big Breaking : 5 ਪਿੰਡਾਂ ਨੇ ਕਰ ਦਿੱਤਾ ਚੋਣਾਂ ਦਾ Boycott, ਪੋਲਿੰਗ ਬੂਥਾਂ ਨੂੰ ਲਗਾ ਦਿੱਤੇ ਤਾਲੇ, ਪ੍ਰਸ਼ਾਸਨ ਨੂੰ..

01 Jun 2024 3:38 PM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 10:19 AM

ਜਾਗੋ ਪੰਜਾਬੀਓ, ਆ ਗਈ ਤੁਹਾਡੀ ਵਾਰੀ, ਕਰ ਦਿਓ ਵੋਟ ਭਾਰੀ, ਹਰ ਸੀਟ ਤੋਂ ਰੋਜ਼ਾਨਾ ਸਪੋਕਸਮੈਨ 'ਤੇ ਮਹਾ-ਕਵਰੇਜ

01 Jun 2024 9:49 AM

Punjab Weather Upadate: ਗਰਮੀ ਤੋਂ ਅੱਕੇ ਮਜ਼ਦੂਰਾਂ ਨੇ ਕੈਮਰੇ ਅੱਗੇ ਸੁਣਾਏ ਆਪਣੇ ਦੁੱਖ!Live"

01 Jun 2024 8:55 AM
Advertisement