
ਗੂਗਲ ਮੈਪ ਨੇ ਹਾਲ ਹੀ ਵਿਚ ਅਪਣੇ ਯੂਜ਼ਰ ਲਈ ਇਕ ਸ਼ਾਨਦਾਰ ਫੀਚਰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਫੀਚਰ ਦਾ ਨਾਮ ਹੈ Speed Limit ਜੋ iOS ਅਤੇ ਐਂਡਰਾਇਡ ...
ਗੂਗਲ ਮੈਪ ਨੇ ਹਾਲ ਹੀ ਵਿਚ ਅਪਣੇ ਯੂਜ਼ਰ ਲਈ ਇਕ ਸ਼ਾਨਦਾਰ ਫੀਚਰ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਫੀਚਰ ਦਾ ਨਾਮ ਹੈ Speed Limit ਜੋ iOS ਅਤੇ ਐਂਡਰਾਇਡ ਪਲੇਟਫਾਰਮ 'ਤੇ ਛੇਤੀ ਹੀ ਉਪਲੱਬਧ ਹੋਵੇਗਾ। ਟੈਕ ਵੈਬਸਾਈਟਸ ਦੀ ਰਿਪੋਰਟ ਦੇ ਅਨੁਸਾਰ ਫੀਚਰ ਇਸ ਹਫਤੇ ਰੋਲਆਉਟ ਕੀਤਾ ਜਾਵੇਗਾ। ਇਹ ਉਨ੍ਹਾਂ ਯੂਜ਼ਰ ਲਈ ਕਾਫ਼ੀ ਮਦਦਗਾਰ ਸਾਬਤ ਹੋਵੇਗਾ ਜੋ ਹਾਈਵੇ ਜਾਂ ਲੰਮੀ ਰੋਡ ਟਰਿਪਸ 'ਤੇ ਜਾਂਦੇ ਹਨ।
Google
ਇਸ ਨਾਲ ਉਨ੍ਹਾਂ ਨੂੰ ਰਸਤੇ ਦੀ Speed Limits ਦੀ ਜਾਣਕਾਰੀ ਮਿਲੇਗੀ। ਇਹ ਫੀਚਰ ਯਾਤਰੀ ਨੂੰ ਮੈਪ ਦੇ ਖੱਬੇ ਪਾਸੇ ਹੇਠਾਂ ਦੇ ਵੱਲ ਵਿਖਾਈ ਦੇਵੇਗਾ। ਖ਼ਬਰਾਂ ਦੀ ਮੰਨੀਏ ਤਾਂ ਇਹ ਫੀਚਰ ਭਾਰਤ ਲਈ ਉਪਲੱਬਧ ਨਹੀਂ ਕਰਾਇਆ ਜਾਵੇਗਾ। ਇਹ ਫੀਚਰ ਅਮਰੀਕਾ, ਯੂਕੇ ਅਤੇ ਡੇਨਮਾਰਕ ਵਿਚ ਪੇਸ਼ ਕੀਤਾ ਜਾਵੇਗਾ। ਉਥੇ ਹੀ ਭਾਰਤ, ਮੈਕਸਿਕੋ, ਆਸਟਰੇਲੀਆ, ਰੂਸ, ਬਰਾਜੀਲ, ਕਨਾਡਾ ਅਤੇ ਇੰਡੋਨੇਸ਼ੀਆ ਵਿਚ Speed Camera ਫੀਚਰ ਪੇਸ਼ ਕੀਤਾ ਜਾਵੇਗਾ। Speed Camera ਫੀਚਰ ਦੇ ਤਹਿਤ ਜੇਕਰ ਕੋਈ ਯੂਜ਼ਰ ਸਪੀਡ ਕੈਮਰੇ ਦੇ ਆਲੇ ਦੁਆਲੇ ਹੁੰਦਾ ਹੈ ਤਾਂ Google Maps ਵਿਚ ਇਕ ਆਡੀਓ ਅਲਰਟ ਵੀ ਦਿਤਾ ਜਾਵੇਗਾ।
Google Feature
ਇਸ ਨਾਲ ਯੂਜ਼ਰ ਨੂੰ ਵਾਹਨ ਕਦੋਂ ਹੌਲੀ-ਹੌਲੀ ਕਰਨਾ ਹੈ ਇਸ ਦੀ ਜਾਣਕਾਰੀ ਮਿਲ ਸਕੇਗੀ। ਰਿਪੋਰਟਸ ਦੀ ਮੰਨੀਏ ਤਾਂ ਇਹ ਫੀਚਰ ਛੇਤੀ ਹੀ Google Maps ਐਪ 'ਤੇ ਰੋਲਆਉਟ ਕੀਤਾ ਜਾਵੇਗਾ। ਇਸ ਨੂੰ ਸਰਵਰ - ਸਾਈਡ ਸਵਿਚ ਦੇ ਜਰੀਏ ਰੋਲਆਉਟ ਕੀਤਾ ਜਾਵੇਗਾ ਜਿਸ ਦੇ ਨਾਲ ਯੂਜ਼ਰ ਨੂੰ ਨਵੇਂ ਫੀਚਰ ਲਈ ਐਪ ਨੂੰ ਅਪਡੇਟ ਕਰਨ ਦੀ ਲੋੜ ਨਹੀਂ ਪਵੇਗੀ।
ਵੇਖਿਆ ਜਾਵੇ ਤਾਂ ਇਹ ਫੀਚਰ ਯੂਜ਼ਰ ਲਈ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ। ਅਜਿਹੇ ਵਿਚ ਯੂਜ਼ਰ ਇਸ ਫੀਚਰ ਦੇ ਰੋਲਆਉਟ ਹੋਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ। ਇਸ ਤੋਂ ਪਹਿਲਾਂ Google Maps 'ਤੇ ਇਕ ਗਰੁੱਪ ਫੀਚਰ ਪੇਸ਼ ਕੀਤਾ ਗਿਆ ਸੀ। ਨਵੇਂ ਗਰੁੱਪ ਫੀਚਰ ਨੂੰ ਪਲਾਨਿੰਗ ਟੂਲ ਵੀ ਕਿਹਾ ਜਾ ਰਿਹਾ ਹੈ, ਜਿਸ ਦੀ ਮਦਦ ਨਾਲ ਤੁਸੀਂ ਆਪਣੇ ਰਸਤੇ ਵਿਚ ਆਉਣ ਵਾਲੇ ਰੇਸਟੋਰੈਂਟਸ ਦੇ ਲਿੰਕ ਨੂੰ ਅਪਣੇ ਦੋਸਤਾਂ ਨੂੰ ਸ਼ੇਅਰ ਕਰ ਸਕਦੇ ਹਨ।