ਗੂਗਲ ਨੇ ਲਾਂਚ ਕੀਤੀ Neighbourly App
Published : Nov 25, 2018, 5:23 pm IST
Updated : Nov 25, 2018, 5:23 pm IST
SHARE ARTICLE
Google Neighbourly App
Google Neighbourly App

ਸਰਚ ਇੰਜਨ ਕੰਪਨੀ ਗੂਗਲ ਇਨੀ ਦਿਨੀਂ ਨਵੀਂਆਂ ਚੀਜ਼ਾਂ ਪੇਸ਼ ਕਰ ਰਹੀ ਹੈ। ਇਸ ਕੜੀ ਵਿਚ ਕੰਪਨੀ ਨੇ ਅਪਣੀ ਨਵੀਂ ਨੇਬਰਲੀ ਐਪ ਲਾਂਚ ਕੀਤੀ ਹੈ। ਇਹ ਐਪ ਕੁੱਝ ਅਜਿਹੀਆਂ ...

ਸਰਚ ਇੰਜਨ ਕੰਪਨੀ ਗੂਗਲ ਇਨੀ ਦਿਨੀਂ ਨਵੀਂਆਂ ਚੀਜ਼ਾਂ ਪੇਸ਼ ਕਰ ਰਹੀ ਹੈ। ਇਸ ਕੜੀ ਵਿਚ ਕੰਪਨੀ ਨੇ ਅਪਣੀ ਨਵੀਂ ਨੇਬਰਲੀ ਐਪ ਲਾਂਚ ਕੀਤੀ ਹੈ। ਇਹ ਐਪ ਕੁੱਝ ਅਜਿਹੀਆਂ ਹਨ ਜੋ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਜਾਣਕਾਰੀ ਦੇਵੇਗੀ। ਇਸ ਐਪ ਨੂੰ ਹੁਣ ਬੇਂਗਲੁਰੂ ਅਤੇ ਦਿੱਲੀ ਵਿਚ ਰੋਲਾਆਉਟ ਕੀਤਾ ਗਿਆ ਹੈ। ਇਹ ਐਪ ਯੂਜਰ ਨੂੰ ਆਪਣੇ ਆਂਢ - ਗੁਆਂਢ ਵਿਚ ਕੀ ਕੁੱਝ ਖਾਸ ਹੈ ਉਸ ਦੀ ਠੀਕ ਜਾਣਕਾਰੀ ਉਥੇ ਹੀ ਰਹਿਣ ਵਾਲੇ ਕਿਸੇ ਗੁਆਂਢੀ ਤੋਂ ਹਾਸਲ ਕਰਨ ਵਿਚ ਮਦਦ ਕਰਦੀ ਹੈ।

ਐਪ ਵਿਚ ਆਸਪਾਸ ਦੀਆਂ ਜਗ੍ਹਾਵਾਂ ਅਤੇ ਚੀਜਾਂ ਨੂੰ ਲੈ ਕੇ ਸਵਾਲ ਪੁੱਛੇ ਜਾ ਸਕਦੇ ਹਨ ਜਿਨ੍ਹਾਂ ਦਾ ਜਵਾਬ ਤੁਹਾਡੇ ਗੁਆਂਢ ਵਿਚ ਰਹਿਣ ਵਾਲੇ ਲੋਕ ਹੀ ਦਿੰਦੇ ਹਨ। ਨੇਬਰਲੀ ਰਾਹੀਂ ਯੂਜ਼ਰ ਪ੍ਰਸ਼ਨ ਪੁੱਛ ਸਕਦਾ ਹੈ ਅਤੇ ਪ੍ਰਸ਼ਨ ਦਾ ਜਵਾਬ ਦੇ ਸਕਦਾ ਹੈ। ਪ੍ਰਸ਼ਨ ਕੇਵਲ ਮਕਾਮੀ ਹੀ ਹੋਣਾ ਚਾਹੀਦਾ ਹੈ ਅਤੇ ਇਸ ਦਾ ਜਵਾਬ ਵੀ ਕੋਈ ਮਕਾਮੀ ਵਿਅਕਤੀ ਹੀ ਦੇ ਸਕਦਾ ਹੈ। ਇਸ ਪੂਰੀ ਪ੍ਰਕਿਰਿਆ ਵਿਚ ਯੂਜਰ ਦੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਅਤੇ ਸਿਰਫ ਉਸ ਦਾ ਪਹਿਲਾ ਨਾਮ ਹੀ ਦੱਸਿਆ ਜਾਂਦਾ ਹੈ।

google neighbourly app google neighbourly app

ਐਪ ਯੂਜਰ ਦੇ ਆਸਪਾਸ ਦੀ ਜਾਣਕਾਰੀ ਇਕੱਠੀ ਕਰ ਕੇ ਉਸ ਨੂੰ ਦੇਵੇਗਾ ਭਲੇ ਹੀ ਉਹ ਉੱਥੇ ਕਿਸੇ ਨੂੰ ਨਾ ਜਾਣਦਾ ਹੋਵੇ। ਗੂਗਲ ਦੀ ਨੇਕਸਟ ਬਿਲਿਅਨ ਯੂਜਰਸ ਟੀਮ ਦੇ ਸੀਨੀਅਰ ਉਤਪਾਦ ਮੈਨੇਜਰ ਬੇਨ ਫੋਹਨਰ ਨੇ ਕਿਹਾ ਕਿ ਗੂਗਲ ਇਸ ਐਪ ਨੂੰ ਰਾਸ਼ਟਰੀ ਪੱਧਰ ਉੱਤੇ ਸਰਗਰਮ ਕਰਨ ਜਾ ਰਹੀ ਹੈ। ਇਸ ਐਪ ਨੂੰਇਸਤੇਮਾਲ ਕਰਨ ਲਈ ਸੱਭ ਤੋਂ ਪਹਿਲਾਂ ਗੂਗਲ ਪਲੇ ਸਟੋਰ ਉੱਤੇ ਜਾ ਕੇ Neighbourly ਐਪ ਨੂੰ ਡਾਉਨਲੋਡ ਕਰ ਇੰਸਟਾਲ ਕਰੋ।

ਇੰਸਟਾਲ ਕਰਨ ਤੋਂ ਬਾਅਦ ਜੋ ਸਕਰੀਨ ਓਪਨ ਹੋਵੇਗੀ ਉਸ ਵਿਚ Done ਉੱਤੇ ਟੈਪ ਕਰ ਦਿਓ। ਇਸ ਤੋਂ ਬਾਅਦ ਮੇਨ ਸਕਰੀਨ ਉੱਤੇ ਜਾ ਕੇ ਐਪ ਓਪਨ ਕਰੋ। ਐਪ ਓਪਨ ਹੋਣ ਤੋਂ ਬਾਅਦ ਉਸ ਦਾ ਇੰਟਰਫੇਸ ਕੁੱਝ ਅਜਿਹਾ ਹੋਵੇਗਾ। ਇੱਥੇ ਤੁਹਾਨੂੰ Find Local Questions ਦਾ ਵਿਕਲਪ ਮਿਲੇਗਾ। ਇਸ ਉੱਤੇ ਟੈਪ ਕਰ ਦਿਓ। ਹੁਣ ਤੁਹਾਨੂੰ ਕੁੱਝ ਪਰਮੀਸ਼ਨ ਮੰਗੀ ਜਾਏਗੀ। ਉਨ੍ਹਾਂ ਨੂੰ Allow ਕਰ ਦਿਓ।

ਇਸ ਤੋਂ ਬਾਅਦ ਤੁਹਾਡੇ ਆਲੇ ਦੁਆਲੇ ਦੇ ਏਰੀਆ ਨੂੰ ਡਿਟੇਕਟ ਕੀਤਾ ਜਾਵੇਗਾ। ਇੱਥੇ ਤੁਹਾਨੂੰ Continue as (Your name) ਦਾ ਵਿਕਲਪ ਆਵੇਗਾ ਇਸ ਉੱਤੇ ਕਲਿਕ ਕਰ ਦਿਓ। ਇੱਥੇ ਤੁਹਾਡੇ ਆਲੇ ਦੁਆਲੇ ਦੇ ਏਰੀਆ ਦੇ ਬਾਰੇ ਵਿਚ ਕੁੱਝ ਯੂਜਰ ਨੇ ਸਵਾਲ ਪੁੱਛੇ ਹੋਣਗੇ। ਤੁਸੀਂ ਉਨ੍ਹਾਂ ਦਾ ਜਵਾਬ ਦੇ ਸਕਦੇ ਹੋ, ਨਾਲ ਹੀ ਸਵਾਲ ਪੁੱਛ ਵੀ ਸਕਦੇ ਹੋ। ਇੱਥੇ ਇਸ ਸਵਾਲਾਂ ਉੱਤੇ ਦਿੱਤੇ ਗਏ ਜਵਾਬਾਂ ਦੀ ਵੀ ਲਿਸਟ ਦਿਤੀ ਗਈ ਹੋਵੇਗੀ। ਇੱਥੇ ਤੁਸੀਂ ਇਕ ਤੋਂ ਜ਼ਿਆਦਾ Neighbourhood ਵੀ ਐਡ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕਿ ਇਸ ਐਪ ਨੂੰ ਆਉਣ ਵਾਲੇ ਹਫਤਿਆਂ ਵਿਚ ਚੇਨਈ, ਹੈਦਰਬਾਦ, ਪੁਣੇ ਅਤੇ ਕੋਲਕਾਤਾ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ਹੁਣ ਤੱਕ ਇਹ ਐਪ ਭਾਰਤ ਦੇ ਸੱਤ ਸ਼ਹਿਰਾਂ ਵਿਚ ਉਪਲੱਬਧ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement