
Xiaomi Mi Mix 2S ਅੱਜ ਚੀਨ 'ਚ ਲਾਂਚ ਹੋਇਆ। ਨਵਾਂ ਹੈਂਡਸੈੱਟ ਪਿਛਲੇ ਮੀ ਮਿਕਸ 2 ਦਾ ਅਪਗਰੇਡਿਡ..
ਨਵੀਂ ਦਿੱਲੀ: Xiaomi Mi Mix 2S ਅੱਜ ਚੀਨ 'ਚ ਲਾਂਚ ਹੋਇਆ। ਨਵਾਂ ਹੈਂਡਸੈੱਟ ਪਿਛਲੇ ਮੀ ਮਿਕਸ 2 ਦਾ ਅਪਗਰੇਡਿਡ ਵੈਰੀਐਂਟ ਹੋਵੇਗਾ। ਹੁਣ ਤਕ ਬਾਜ਼ਾਰ 'ਚ ਮੌਜੂਦ ਇਹ ਕੰਪਨੀ ਦਾ ਸੱਭ ਤੋਂ ਮਹਿੰਗਾ ਸਮਾਰਟਫ਼ੋਨ ਸੀ। ਕੰਪਨੀ ਨੇ ਡਿਵਾਇਸ ਬਾਰੇ ਬਹੁਤ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ ਪਰ ਕੁੱਝ ਜਾਣਕਾਰੀ ਨੂੰ ਸਾਂਝਾ ਕੀਤਾ ਹੈ।
Xiaomi Mi Mix 2S
ਸਮਾਰਟਫ਼ੋਨ ਨੂੰ ਸ਼ੰਘਾਈ 'ਚ ਲਾਂਚ ਕੀਤਾ ਗਿਆ ਹੈ ਅਤੇ ਕੰਪਨੀ ਦੇ ਯੂਟਿਊਬ ਪੇਜ 'ਤੇ ਸਵੇਰੇ 11.30 ਵਜੇ (ਭਾਰਤੀ ਸਮੇਂ ਅਨੁਸਾਰ) ਲਾਈਵ ਸਟਰੀਮਿੰਗ ਕੀਤੀ ਹੈ। ਫ਼ੋਨ ਬਾਰੇ ਜਾਣਕਾਰੀ ਘੱਟ ਮਿਲੀ ਹੈ ਪਰ ਚੀਨੀ ਮਾਈਕਰੋ-ਬਲਾਗਿੰਗ ਵੈੱਬਸਾਈਟ ਵੀਬੋ 'ਤੇ ਕੰਪਨੀ ਦੇ ਸੀਈਓ ਲਈ ਜੁਨ ਨੇ ਹਾਲ ਹੀ 'ਚ ਬੇਜ਼ਲ-ਲੇਸ ਸਕਰੀਨ ਦੇ ਇਲਾਵਾ ਕੁੱਝ ਹੋਰ ਫ਼ੀਚਰ ਦਾ ਖੁਲਾਸਾ ਕੀਤਾ ਸੀ।
Xiaomi Mi Mix 2S launch
ਜੁਨ ਨੇ ਪੁਸ਼ਟੀ ਕੀਤੀ ਸੀ ਕਿ ਸਮਾਰਟਫ਼ੋਨ 'ਚ ਕਵਾਲਕਾਮ ਸਨੈਪਡਰੈਗਨ 845 ਪ੍ਰੋਸੈੱਸਰ ਹੋਵੇਗਾ ਅਤੇ ਚਾਰਾਂ ਕੰਡੇ ਕਵਰਡ ਸੈਰੇਮਿਕ ਨਾਲ ਬਣੇ ਹੋਣਗੇ। ਜੁਨ ਨੇ ਫ਼ੋਨ ਦੇ 8 ਜੀਬੀ ਰੈਮ ਅਤੇ 256 ਜੀਬੀ ਸਟੋਰੇਜ ਵੇਰੀਐਂਟ 'ਚ ਆਉਣ ਦੀ ਜਾਣਕਾਰੀ ਵੀ ਦਿਤੀ ਸੀ। ਇਹ ਇਕ ਸਪੇਸ਼ਲ ਵਰਜ਼ਨ ਵੀ ਹੋ ਸਕਦਾ ਹੈ।
Xiaomi Mi Mix 2S launch
ਪਹਿਲਾਂ ਆਈਆਂ ਖ਼ਬਰਾਂ ਮੁਤਾਬਕ, ਮੀ ਮਿਕਸ 2ਐਸ ਵਾਇਰਲੈਸ ਚਾਰਜਿੰਗ, ਡਿਊਲ 12 ਮੈਗਾਪਿਕਸਲ ਰਿਅਰ ਕੈਮਰਾ ਸੈਟਅਪ ਅਤੇ ਕੁੱਝ ਏਆਈ ਕੈਮਰਾ ਫ਼ੀਚਰਜ਼ ਨਾਲ ਆਵੇਗਾ। ਬੇਜ਼ਲ-ਲੇਸ ਸਮਾਰਟਫ਼ੋਨ 'ਚ iPhone X ਦੀ ਤਰ੍ਹਾਂ ਨੋਕ ਨਹੀਂ ਹੋਵੇਗੀ। ਇਸ ਦੇ ਇਲਾਵਾ ਮੀ ਮਿਕਸ 2 ਦੀ ਤਰ੍ਹਾਂ ਰਿਅਰ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਹੋਵੇਗਾ।
Xiaomi Mi Mix 2S launch
ਹੈਂਡਸੈੱਟ 'ਚ 6 ਇੰਚ FHD+ (2160x1080 ਪਿਕਸਲ) ਡਿਸਪਲੇ ਹੋਵੇਗੀ। ਇਹ ਮੀਯੂਆਈ 9.8.2.1 'ਤੇ ਚਲੇਗਾ। ਫ਼ੋਨ 'ਚ 4400 ਐਮਏਐਚ ਦੀ ਬੈਟਰੀ ਹੋਵੇਗੀ।