
ਐਪਲ ਨੇ ਇਸ ਸਾਲ WWDC ਈਵੈਂਟ ਵਿਚ ਅਪਣਾ ਆਗਿਉਮੈਂਟਿਡ ਰਿਐਲਿਟੀ (ਏਆਰ) 'ਮੈਜ਼ਰ ਟੂਲ’ ਦਿਖਾਇਆ ਗਿਆ। ਹੁਣ ਗੂਗਲ ਨੇ ਵੀ ਮੈਜ਼ਰ ਟੂਲ ਪੇਸ਼ ਕੀਤਾ ਹੈ। ਹਾਲਾਂਕਿ, ਐਪਲ ਅਤੇ ...
ਨਵੀਂ ਦਿੱਲੀ : ਐਪਲ ਨੇ ਇਸ ਸਾਲ WWDC ਈਵੈਂਟ ਵਿਚ ਅਪਣਾ ਆਗਿਉਮੈਂਟਿਡ ਰਿਐਲਿਟੀ (ਏਆਰ) 'ਮੈਜ਼ਰ ਟੂਲ’ ਦਿਖਾਇਆ ਗਿਆ। ਹੁਣ ਗੂਗਲ ਨੇ ਵੀ ਮੈਜ਼ਰ ਟੂਲ ਪੇਸ਼ ਕੀਤਾ ਹੈ। ਹਾਲਾਂਕਿ, ਐਪਲ ਅਤੇ ਗੂਗਲ ਦੋਹਾਂ ਦੇ ਹੀ ‘ਮੈਜ਼ਰ’ ਟੂਲਸ ਵਿਚ ਵੱਡੇ ਫ਼ਰਕ ਹਨ। ਜਿੱਥੇ ਐਪਲ ਦੇ ਮੈਜ਼ਰ ਟੂਲ ਵਿਚ ਰੀਅਲ ਲਾਈਫ ਆਬਜੈਕਟ ਦੇ ਮਾਪ ਦੀ ਗਿਣਤੀ ਲਈ ਕੈਮਰਾ ਏਡ ਏਆਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਥੇ ਹੀ ਗੂਗਲ ਦੇ ਟੂਲ ਵਿਚ ਤੁਸੀਂ ਕਿਸੇ ਵੀ ਜਗ੍ਹਾ ਦੀ ਦੂਰੀ ਅਤੇ ਖੇਤਰਫਲ ਦਾ ਪਤਾ ਲਗਾ ਸਕੋਗੇ।
Google Earth Measure
ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤਾਜਮਹਲ ਕਿੰਨਾ ਵੱਡਾ ਹੈ ਜਾਂ ਫਿਰ ਤੁਹਾਡੇ ਘਰ ਤੋਂ ਨਿਊ ਯਾਰਕ ਕਿੰਨਾ ਦੂਰ ਹੈ, ਤਾਂ ਗੂਗਲ ਦਾ ਨਵਾਂ ਟੂਲ ਤੁਹਾਡੀ ਮਦਦ ਲਈ ਹਾਜ਼ਰ ਹੋਵੇਗਾ। ਗੂਗਲ ਨੇ ਕ੍ਰੋਮ ਅਤੇ ਐਂਡਰਾਇਡ ਦੋਹਾਂ ਪਲੇਟਫਾਰਮ 'ਤੇ ਅਪਣੇ Google Earth ਦੇ ਤਹਿਤ ਨਵੇਂ ‘ਮੈਜ਼ਰ’ ਟੂਲ ਨੂੰ ਜੋੜ ਦਿਤਾ ਹੈ। ਗੂਗਲ ਮਤਲੱਬ ਆਈਓਐਸ ਲਈ ਵੀ ਛੇਤੀ ਹੀ ਕੰਪਨੀ ਦੁਆਰਾ ‘Measure’ ਲਾਂਚ ਕੀਤਾ ਜਾਵੇਗਾ।
Google Earth tool
ਸਭ ਤੋਂ ਪਹਿਲਾਂ Google Earth ਐਪ ਡਾਊਨਲੋਡ ਕਰੋ। ਹੁਣ ਜਿਸ ਵੀ ਜਗ੍ਹਾ ਦੀ ਦੂਰੀ ਜਾਂ ਪੈਰਾਮੀਟਰ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਉਸ ਜਗ੍ਹਾਂ ਦਾ ਨਾਂ ਲਿਖੋ। ਸੱਭ ਤੋਂ ਉਤੇ ਸੱਜੇ ਪਾਸੇ ਕੋਨੇ 'ਚ ਦਿੱਤੀਆ ਗਈਆਂ ਤਿੰਨ ਬਿੰਦੀਆਂ 'ਤੇ ਕਲਿਕ ਕਰੋ ਅਤੇ ਫਿਰ ‘ਮੈਜ਼ਰ’ 'ਤੇ ਟੈਪ ਕਰੋ। ਪਹਿਲਾਂ ਪੁਆਇੰਟ ਨੂੰ ਸਿਲੈਕਟ ਕਰਨ ਲਈ Add point ਟੈਪ ਕਰੋ। ਇਸ ਤੋਂ ਬਾਅਦ ਦੂਜੇ ਪੁਆਇੰਟ ਨੂੰ ਸਰਚ ਕਰੋ। ਹੁਣ ਐਪ ਤੁਰੰਤ ਹੀ ਦੋਹਾਂ ਪੁਆਇੰਟ ਦੇ ਵਿਚ ਦੀ ਦੂਰੀ ਦੱਸ ਦੇਵੇਗਾ।
Google Earth
Google Earth Measure ਟੂਲ ਕਈ ਵਾਰੀ ਕੰਮ ਆ ਸਕਦਾ ਹੈ। ਜਿਵੇਂ ਕਿ ਜੇਕਰ ਤੁਸੀਂ ਨਵੇਂ ਘਰ ਦੀ ਤਲਾਸ਼ ਕਰ ਰਹੇ ਹੋ ਅਤੇ ਅਪਣੇ ਘਰ ਦੇ ਕੋਲ ਬਣੇ ਪਾਰਕ ਦਾ ਆਕਾਰ ਜਾਣਨਾ ਚਾਹੁੰਦੇ ਹੋ ਜਾਂ ਫਿਰ ਮੇਨ ਰੋਡ ਜਾਂ ਮਾਰਕੀਟ ਤੋਂ ਘਰ ਦੀ ਦੂਰੀ ਪਤਾ ਕਰਨੀ ਹੈ, ਤਾਂ ਇਹ ਟੂਲ ਕੰਮ ਆਵੇਗਾ। ਇਸ ਤੋਂ ਇਲਾਵਾ ਹਿਸਾਬ ਦੇ ਸਵਾਲਾਂ ਲਈ ਵੀ ਇਹ ਕੰਮ ਆ ਸਕਦਾ ਹੈ।
Google Earth Measure
ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਅਪਣਾ ਸੱਭ ਤੋਂ ਜ਼ਿਆਦਾ ਸਮਾਂ ਕਿੱਥੇ ਗੁਜ਼ਾਰਦੇ ਹੋ ਤਾਂ ਗੂਗਲ ਮੈਪ ਤੁਹਾਡੀ ਮਦਦ ਕਰ ਸਕਦਾ ਹੈ। ਗੂਗਲ ਮੈਪ ਕੋਲ ਤੁਹਾਡੀ ਹਰ ਰੋਜ਼ ਦੀ ਕਿਰਿਆ ਦੀ ਇਕ ਹਿਸਟਰੀ ਹੁੰਦੀ ਹੈ। ਗੂਗਲ ਮੈਪਸ ਵਿਚ ਜਾਓ ਅਤੇ ਟਾਇਮਲਾਇਨ ਉਤੇ ਕਲਿਕ ਕਰੋ। ਇਥੇ ਤੁਹਾਨੂੰ ਅਪਣੇ ਦਿਨ ਭਰ ਦੀ ਰੁਟੀਨ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ।