
ਇਸ ਦੇ ਨਾਲ ਹੀ ਕੰਪਨੀ ਨੇ ਵਹਾਟਸਐਪ ਅਤੇ ਸਨੈਪਚੈਟ ਨੂੰ ਵਰਕ ਫੋਨ 'ਚ ਬੈਨ ਵੀ ਕਰ ਦਿਤਾ ਹੈ ।
ਜਰਮਨ ਕਾਰ ਪਾਰਟਸ ਸਪਲਾਇਰ ਕੰਪਨੀ ਕੰਟੀਨੈਂਟਲ ਨੇ ਆਪਣੇ ਕਰਮਚਾਰੀਆਂ ਨੂੰ ਗਲੋਬਲ ਕੰਪਨੀ ਨੈੱਟਵਰਕ ਉੱਤੇ ਵਹਾਟਸਐਪ ਅਤੇ ਸਨੈਪਚੈਟ ਵਰਗੀ ਸੋਸ਼ਲ ਮੀਡੀਆ ਐਪਸ ਯੂਜ ਕਰਨ ਤੋਂ ਮਨਾ ਕਰ ਦਿਤਾ ਹੈ । ਇਸ ਦੇ ਨਾਲ ਹੀ ਕੰਪਨੀ ਨੇ ਵਹਾਟਸਐਪ ਅਤੇ ਸਨੈਪਚੈਟ ਨੂੰ ਵਰਕ ਫੋਨ 'ਚ ਬੈਨ ਵੀ ਕਰ ਦਿਤਾ ਹੈ । ਇਸ ਦੇ ਪਿੱਛੇ ਕੰਪਨੀ ਨੇ ਡੇਟਾ ਪ੍ਰੋਟੈਕਸ਼ਨ ਦਾ ਹਵਾਲਾ ਦਿਤਾ ਹੈ । ਕੰਪਨੀ ਦਾ ਕਹਿਣਾ ਹੈ ਕਿ ਇਹ ਸੋਸ਼ਲ ਮੀਡੀਆ ਐਪਸ ਯੂਜਰਸ ਦੇ ਡੇਟਾ ਨੂੰ ਐਕਸੈਸ ਕਰਦੀਆਂ ਹਨ ।
WhatsApp and Snapchat
- ਕੰਟੀਨੈਂਟਲ ਕੰਪਨੀ ਨੇ ਇਕ ਬਿਆਨ ਜਾਰੀ ਕਰ ਵਹਾਟਸਐਪ ਅਤੇ ਸਨੈਪਚੈਟ ਵਰਗੀਆਂ ਸੋਸ਼ਲ ਮੀਡੀਆ ਐਪਸ ਨੂੰ ਬੈਨ ਕਰਨ ਦੀ ਜਾਣਕਾਰੀ ਦਿਤੀ ਹੈ । ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਡੇਟਾ ਪ੍ਰੋਟੈਕਸ਼ਨ ਨੂੰ ਲੈ ਕੇ ਇਹਨਾਂ ਕੰਪਨੀਆਂ ਦੇ ਕੋਲ ਸਰਵਿਸ ਦੀ ਕਮੀ ਹੈ । ਇਹ ਯੂਜਰਸ ਦਾ ਪਰਸਨਲ ਅਤੇ ਕਾਂਫੀਡੈਂਸ਼ੀਅਲ ਡੇਟਾ ਜਿਵੇਂ ਸੰਪਰਕ ਸੂਚੀ ਐਕਸੈਸ ਕਰਦੀਆਂ ਹਨ । ਅਜਿਹੇ ਮਾਮਲਿਆਂ ਵਿਚ ਸੰਪਰਕ ਸੂਚੀ 'ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ।
WhatsApp and Snapchat
- ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਡੇਟਾ ਪ੍ਰੋਟੈਕਸ਼ਨ ਨੂੰ ਲੈ ਕੇ ਕੰਪਨੀ ਆਪਣੇ ਕਰਮਚਾਰੀਆਂ ਅਤੇ ਬਿਜਨਸ ਪਾਰਟਨਰ ਦੀ ਰੱਖਿਆ ਕਰਨਾ ਚਾਹੁੰਦੀ ਹੈ।
- ਕੰਪਨੀ ਦੇ ਸੀਈਓ ਡਾਕਟਰ ਏਲਮਰ ਡੇਜੇਨਹਾਰਟ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਡੇਟਾ ਪ੍ਰੋਟੈਕਸ਼ਨ ਕਾਨੂੰਨਾਂ ਦਾ ਪਾਲਣ ਕਰਨ ਦੀ ਜ਼ਿੰਮੇਵਾਰੀ ਸਿਰਫ ਯੂਜਰਸ ਦੀ ਹੀ ਨਹੀਂ ਹੈ । ਇਸ ਲਈ ਅਸੀਂ ਸੁਰੱਖਿਆ ਲਈ ਦੂਜੇ ਬਦਲਵੇਂ ਤਰੀਕੇ ਲੱਭ ਰਹੇ ਹਾਂ ।
WhatsApp and Snapchat
36 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਉੱਤੇ ਹੋਵੇਗਾ ਅਸਰ
- ਕੰਟੀਨੈਂਟਲ ਕਾਰ ਪਾਰਟਸ ਦੇ ਮਾਮਲੇ ਵਿਚ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਇਕ ਹੈ, ਜਿਸ ਦੇ ਦੁਨਿਆ ਭਰ ਵਿਚ 2 ਲੱਖ 40 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਹਨ ।
- ਹਾਲਾਂਕਿ ਕੰਪਨੀ ਦੇ ਇਸ ਫੈਸਲੇ ਨਾਲ 36 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਉਤੇ ਅਸਰ ਹੋਵੇਗਾ ।
ਡੇਟਾ ਪ੍ਰੋਟੈਕਸ਼ਨ ਨੂੰ ਲੈ ਕੇ ਉੱਠੇ ਹਨ ਸਵਾਲ
WhatsApp and Snapchat
- ਕੁੱਝ ਮਹੀਨੇ ਪਹਿਲਾਂ ਬ੍ਰਿਟਿਸ਼ ਫਰਮ ਕੈਂਬਰਿਜ ਏਨਾਲਿਟਿਕਾ ਉੱਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ 2016 ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ 5 ਕਰੋੜ ਤੋਂ ਜ਼ਿਆਦਾ ਫੇਸਬੁੱਕ ਯੂਜਰਸ ਦੇ ਡੇਟਾ ਦਾ ਇਸਤੇਮਾਲ ਕੀਤਾ ਸੀ ।
- ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਫੇਸਬੁਕ ਉੱਤੇ ਤਾਂ ਸਵਾਲ ਖੜੇ ਹੋਏ ਹੀ ਨਾਲ ਹੀ ਬਾਕੀ ਸੋਸ਼ਲ ਮੀਡੀਆ ਕੰਪਨੀਆਂ ਉੱਤੇ ਵੀ ਡੇਟਾ ਪ੍ਰੋਟੈਕਸ਼ਨ ਨੂੰ ਲੈ ਕੇ ਸਵਾਲ ਖੜੇ ਹੋ ਗਏ ।