
ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਰੇਲਵੇ ਸਟੇਸ਼ਨ 'ਤੇ ਪਹੁੰਚ ਜਾਂਦੇ ਹਾਂ ਅਤੇ ਪਤਾ ਚੱਲਦਾ ਹੈ ਕਿ ਰੇਲਗੱਡੀ ਤਾਂ ਲੇਟ ਹੈ। ਹੁਣ ਅਜਿਹੇ ਵਿਚ ਕਰੋ ਤਾਂ ਕੀ ਕਰੋ...
ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਰੇਲਵੇ ਸਟੇਸ਼ਨ 'ਤੇ ਪਹੁੰਚ ਜਾਂਦੇ ਹਾਂ ਅਤੇ ਪਤਾ ਚੱਲਦਾ ਹੈ ਕਿ ਰੇਲਗੱਡੀ ਤਾਂ ਲੇਟ ਹੈ। ਹੁਣ ਅਜਿਹੇ ਵਿਚ ਕਰੋ ਤਾਂ ਕੀ ਕਰੋ ? ਕਿੰਨਾ ਵਧੀਆ ਹੁੰਦਾ ਜੇਕਰ ਸਾਨੂੰ ਪਹਿਲਾਂ ਹੀ ਇਸ ਦੀ ਜਾਣਕਾਰੀ ਮਿਲ ਜਾਂਦੀ ਜਾਂ ਫਿਰ ਅਸੀਂ ਅਪਣੇ ਆਪ ਹੀ ਅਸਾਨੀ ਨਾਲ ਰੇਲਗੱਡੀ ਦੇ ਸਟੇਟਸ ਦਾ ਟ੍ਰੈਕ ਰੱਖ ਪਾਉਂਦੇ ? ਉਂਝ ਭਾਰਤੀ ਰੇਲਵੇ ਨੇ ਹੁਣ ਇਹ ਮੁਸ਼ਕਲ ਵੀ ਅਸਾਨ ਕਰ ਦਿਤੀ ਹੈ। ਇਵੇਂ ਤਾਂ ਅਸੀਂ ਸਾਰੇ ਲੋਕ ਵਟਸਐਪ ਦਾ ਇਸਤੇਮਾਲ ਮੈਸੇਜਿੰਗ ਲਈ ਕਰਦੇ ਹਾਂ ਪਰ ਹੁਣ ਇੱਥੇ ਰੇਲਗੱਡੀ ਨਾਲ ਜੁਡ਼ੀ ਜਾਣਕਾਰੀ ਵੀ ਮਿਲੇਗੀ।
whatsapp train status
IRCTC ਨੇ ਹੁਣ ਇਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ। ਇਸ ਸੇਵਾ ਦੇ ਜ਼ਰੀਏ ਤੁਸੀਂ ਵਟਸਐਪ ਦੇ ਜ਼ਰੀਏ ਅਸਾਨੀ ਨਾਲ ਰੇਲਗੱਡੀ ਦਾ ਪਤਾ ਲਗਾ ਸਕਦੇ ਹੋ। ਮੇਕ ਮਾਈ ਟ੍ਰਿਪ ਦੇ ਨਾਲ ਮਿਲ ਕੇ ਰੇਲਵੇ ਹੁਣ ਵਟਸਐਪ ਦੇ ਜ਼ਰੀਏ ਰੇਲਗੱਡੀ ਦੇ ਬਾਰੇ ਵਿਚ ਲਾਈਵ ਅਪਡੇਟ ਦੇਵੇਗੀ। ਰੇਲਗੱਡੀ ਕਦੋਂ ਆ ਰਹੀ ਹੈ, ਕਿੰਨੀ ਲੇਟ ਹੈ ਅਤੇ ਕਿਸ ਜਗ੍ਹਾ 'ਤੇ ਹੈ। ਇਹ ਸੱਭ ਜਾਣਕਾਰੀ ਹੁਣ ਭਾਰਤੀ ਰੇਲਵੇ ਵਟਸਐਪ ਦੇ ਜ਼ਰੀਏ ਦੇਵੇਗੀ। ਇੰਨਾ ਹੀ ਨਹੀਂ, ਇਸ ਸਹੂਲਤ ਦੇ ਜ਼ਰੀਏ ਤੁਸੀਂ ਇਹ ਵੀ ਪਤਾ ਲਗਾ ਪਾਓਗੇ ਕਿ ਤੁਹਾਡੀ ਰੇਲਗੱਡੀ ਕਿਹੜੇ ਪਲੇਟਫਾਰਮ 'ਤੇ ਆ ਰਹੀ ਹੈ।
whatsapp train status
ਹੁਣ ਤੱਕ ਲੋਕ 139 ਨੰਬਰ 'ਤੇ ਕਾਲ ਕਰ ਕੇ ਰੇਲਗੱਡੀ ਦੀ ਜਾਣਕਾਰੀ ਪ੍ਰਾਪਤ ਕਰਦੇ ਸਨ ਪਰ ਹੁਣ ਇਕ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਦੇ ਜ਼ਰੀਏ ਰੇਲਗੱਡੀ ਨਾਲ ਜੁਡ਼ੀ ਸਾਰੀ ਜਾਣਕਾਰੀ ਮਿਲੇਗੀ। ਇਹ ਨੰਬਰ ਹੈ 7349389104
whatsapp train status
ਇਸ ਤਰ੍ਹਾਂ ਉਠਾਓ ਫ਼ਾਇਦਾ : ਇਸ ਦੇ ਲਈ ਸੱਭ ਤੋਂ ਪਹਿਲਾਂ ਤਾਂ ਤੁਹਾਡੇ ਫ਼ੋਨ 'ਤੇ (ਐਂਡਰਾਇਡ ਜਾਂ ਆਈਫੋਨ) 'ਤੇ ਵਟਸਐਪ ਦਾ ਅਪਡੇਟਿਡ ਵਰਜਨ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ 7349389104 ਨੰਬਰ ਸੇਵ ਕਰ ਲਵੋ। ਹੁਣ ਇਸ ਨੰਬਰ 'ਤੇ ਅਪਣੀ ਟ੍ਰੇਨ ਦਾ ਨੰਬਰ ਜਾਂ ਫਿਰ PNR ਨੰਬਰ ਵਟਸਐਪ ਕਰੋ। ਜੇਕਰ ਸਰਵਰ ਬਿਜ਼ੀ ਨਾ ਹੋਇਆ ਕੁਝ ਮਿੰਟਾਂ ਵਿਚ ਹੀ ਤੁਹਾਨੂੰ ਇਸ ਨੰਬਰ 'ਤੇ ਤੁਹਾਡੀ ਰੇਲਗੱਡੀ ਨਾਲ ਜੁਡ਼ੀ ਜਾਣਕਾਰੀ ਮਿਲ ਜਾਵੇਗੀ ਪਰ ਇਸ ਦੇ ਲਈ ਇਹ ਧਿਆਨ ਜ਼ਰੂਰ ਦਿਓ ਕਿ ਤੁਸੀਂ ਜੋ ਮੈਸੇਜ ਵਟਸਐਪ ਦੇ ਜਰਿਏ ਭੇਜਿਆ ਹੈ, ਉਹ ਸਫਲਤਾਪੂਰਵਕ ਡਿਲਿਵਰ ਹੋਇਆ ਹੈ ਜਾਂ ਨਹੀਂ। ਆਈਆਰਸੀਟੀਸੀ ਦੇ ਮੁਤਾਬਕ ਤੁਹਾਨੂੰ ਅਪਣੀ ਰੇਲਗੱਡੀ ਨਾਲ ਜੁਡ਼ੀ ਜਾਣਕਾਰੀ 5 ਤੋਂ 10 ਸੈਕਿੰਡਸ ਵਿਚ ਮਿਲ ਜਾਵੇਗੀ।