
ਵਟਸਐਪ ਦੇ ਅਮਰੀਕੀ ਮੁੱਖ ਦਫ਼ਤਰ ਅਤੇ ਭਾਰਤੀ ਕਾਰੋਬਾਰ ਨਾਲ ਜੁਡ਼ੇ ਸੀਨੀਅਰ ਅਧਿਕਾਰੀਆਂ ਨੇ ਚੋਣ ਕਮਿਸ਼ਨ ਤੋਂ ਇਲਾਵਾ ਬੀਜੇਪੀ ਅਤੇ ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ...
ਨਵੀਂ ਦਿੱਲੀ : ਵਟਸਐਪ ਦੇ ਅਮਰੀਕੀ ਮੁੱਖ ਦਫ਼ਤਰ ਅਤੇ ਭਾਰਤੀ ਕਾਰੋਬਾਰ ਨਾਲ ਜੁਡ਼ੇ ਸੀਨੀਅਰ ਅਧਿਕਾਰੀਆਂ ਨੇ ਚੋਣ ਕਮਿਸ਼ਨ ਤੋਂ ਇਲਾਵਾ ਬੀਜੇਪੀ ਅਤੇ ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ। ਵਟਸਐਪ ਦਾ ਕਹਿਣਾ ਹੈ ਕਿ ਭਾਰਤ ਵਿਚ ਅਗਲੀ ਚੋਣਾ ਦੇ ਦੌਰਾਨ ਅਪਣੇ ਪਲੇਟਫ਼ਾਰਮ ਦੀ ਦੁਰਵਰਤੋਂ ਰੋਕਣ ਦੀ ਕੋਸ਼ਿਸ਼ ਦੇ ਤਹਿਤ ਉਸ ਨੇ ਇਹ ਮੁਲਾਕਾਤਾਂ ਕੀਤੀਆਂ ਹਨ।
WhatsApp
ਵਟਸਐਪ ਨੇ ਕਮਿਸ਼ਨ ਤੋਂ ਕਿਹਾ ਹੈ ਕਿ ਫ਼ੇਸਬੁਕ ਦੀ ਤਰ੍ਹਾਂ ਉਹ ਇਸ ਸਾਲ ਦੇ ਅੰਤ 'ਚ ਹੋਣ ਵਾਲੇ ਵਿਧਾਨਸਭਾ ਚੋਣਾ ਤੋਂ ਪਹਿਲਾਂ ਇਤਰਾਜ਼ਯੋਗ ਕੰਟੈਂਟ ਨੂੰ ਸਰਗਰਮੀ ਦੇ ਨਾਲ ਫਿਲਟਰ ਕਰੇਗੀ, ਖਾਸਤੌਰ ਨਾਲ ਮਤਦਾਨ ਦੇ 48 ਘੰਟੇ ਪਹਿਲਾਂ। ਇਸ ਮੇਸੈਜਿੰਗ ਸਰਵਿਸ 'ਤੇ ਫ਼ੇਸਬੁਕ ਦਾ ਹੀ ਮਾਲਿਕਾਨਾ ਹੱਕ ਹੈ। ਉਸ ਨੇ ਕਿਹਾ ਕਿ ਉਹ ਭਾਰਤ ਵਿਚ ਫ਼ੇਕ ਨਿਊਜ਼ ਵੈਰਿਫਿਕੇਸ਼ਨ ਮਾਡਲ (ਵੈਰਿਫਿਕੈਡੋ) ਦਾ ਇਸਤੇਮਾਲ ਕਰੇਗੀ। ਇਸ ਦੀ ਵਰਤੋਂ ਉਸ ਨੇ ਹਾਲ ਵਿਚ ਮੈਕਸਿਕੋ ਦੇ ਆਮ ਚੋਣ ਵਿਚ ਕੀਤਾ ਸੀ।
WhatsApp fake news
ਵਟਸਐਪ ਵਿਚ ਚੱਲ ਰਹੇ ਘਟਨਾਕ੍ਰਮ ਤੋਂ ਵਾਕਿਫ਼ ਇਕ ਵਿਅਕਤੀ ਨੇ ਦੱਸਿਆ ਕਿ ਕਮਿਸ਼ਨ, ਕਾਂਗਰਸ ਅਤੇ ਬੀਜੇਪੀ ਦੇ ਨਾਲ ਮੀਟਿੰਗ ਕਰਨ ਵਾਲੀ ਟੀਮ ਵਿਚ ਖੋਜ ਤੋਂ ਇਲਾਵਾ ਪਬਲਿਕ ਪਾਲਿਸੀ, ਕਸਟਮਰ ਆਪਰੇਸ਼ਨਜ਼ ਅਤੇ ਬਿਜ਼ਨਸ ਡਿਵੈਲਪਮੈਂਟ ਨਾਲ ਡੀਲ ਕਰਨ ਵਾਲੇ ਅਧਿਕਾਰੀ ਸਨ। ਕਮਿਸ਼ਨ ਦੇ ਅਧਿਕਾਰੀਆਂ ਨੇ ਈਟੀ ਨੂੰ ਦੱਸਿਆ ਕਿ ਵਾਟਸਐਪ ਆਦਰਸ਼ ਚੋਣ ਕੋਡ ਆਫ ਕੰਡਕਟ ਲਾਗੂ ਰਹਿਣ ਦੇ ਦੌਰਾਨ ਚੇਤੰਨਤਾ ਬਣਾਏ ਰੱਖਣ 'ਤੇ ਰਾਜੀ ਹੋਈ ਹੈ ਅਤੇ ਉਹ ਚੋਣ ਦੇ ਹਰ ਪੜਾਅ ਵਿਚ ਮਤਦਾਨ ਤੋਂ 48 ਘੰਟੇ ਪਹਿਲਾਂ ਅਪਣੀ ਕੋਸ਼ਿਸ਼ ਤੇਜ਼ ਕਰ ਦੇਵੇਗੀ।
WhatsApp
ਹੁਣ ਭਾਰਤ ਵਿਚ ਮੌਜੂਦ ਵਟਸਐਪ ਦੀ ਇਹ ਟੀਮ ਵੱਡੇ ਭਾਰਤੀ ਬੈਂਕਾਂ ਦੇ ਪ੍ਰਤੀਨਿਧਿਆਂ ਨਾਲ ਵੀ ਮਿਲੇਗੀ, ਜਿਨ੍ਹਾਂ ਨੂੰ ਇਸ ਨੂੰ ਅਪਣੇ ਪੀਅਰ ਟੁ ਪੀਅਰ ਡਿਜਿਟਲ ਪੇਮੈਂਟਸ ਸਾਲਿਊਸ਼ਨ ਵਿਚ ਪਾਰਟਨਰ ਬਣਾਉਣਾ ਹੈ। ਕਮਿਸ਼ਨ ਅਤੇ ਵਟਸਐਪ ਦੇ ਅਧਿਕਾਰੀਆਂ ਨੇ ਦੱਸਿਆ ਕਿ 2018 ਦੇ ਅੰਤ ਵਿਚ ਹੋਣ ਵਾਲੇ ਵਿਧਾਨਸਭਾ ਚੋਣਾ ਦੇ ਦੌਰਾਨ ਮਾਨਿਟਰਿੰਗ ਦੀਆਂ ਕੋਸ਼ਿਸ਼ਾਂ ਤੋਂ ਮਿਲੇ ਸਬਕ ਦੀ ਵਰਤੋਂ 2019 ਦੇ ਲੋਕਸਭਾ ਚੋਣ ਦੇ ਦੌਰਾਨ ਕੀਤਾ ਜਾਵੇਗਾ। ਫੇਸਬੁਕ ਦੇ ਪ੍ਰਤੀਨਿਧਿਆਂ ਨੇ ਵੀ ਜੂਨ ਵਿਚ ਕਮਿਸ਼ਨ ਦੇ ਅਧਿਾਕਰੀਆਂ ਨਾਲ ਇਸੇ ਤਰ੍ਹਾਂ ਦੇ ਵਾਅਦੇ ਕੀਤੇ ਸਨ।
WhatsApp
ਵਟਸਐਪ ਗਰੁਪਾਂ ਦੇ ਜ਼ਰੀਏ ਨਫ਼ਰਤ ਭਰਿਆ ਕੰਟੈਂਟ ਅਤੇ ਅਫ਼ਵਾਹਾਂ ਫੈਲਾਉਣ ਦੇ ਚਲਦੇ ਦੇਸ਼ ਦੇ ਕਈ ਹਿੱਸਿਆਂ ਵਿਚ ਲੋਕਾਂ ਨੂੰ ਘੇਰ ਕੇ ਮਾਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਕੇਂਦਰ ਸਰਕਾਰ ਨੇ ਵਟਸਐਪ ਨਾਲ ਇਸ ਸਬੰਧ ਵਿਚ ਐਕਸ਼ਨ ਲੈਣ ਨੂੰ ਕਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਵਟਸਐਪ ਨੇ ਰਾਜਨੀਤਕ ਦਲਾਂ ਦੇ ਪ੍ਰਤੀਨਿਧਿਆਂ ਤੋਂ ਕਿਹਾ ਹੈ ਕਿ ਉਹ ਭਾਰਤ ਵਿਚ ਵੈਰਿਫਿਕੈਡੋ ਮਾਡਲ ਲਿਆਵੇਗੀ। ਇਹ ਕਲੈਕਟਿਵ ਫੈਕਟ - ਚੈਕਿੰਗ ਮਾਡਲ ਹੈ। ਅਜਿਹਾ ਹੀ ਕਦਮ ਵਟਸਐਪ ਬ੍ਰਾਜ਼ੀਲ ਵਿਚ ਉਠਾ ਰਹੀ ਹੈ, ਜਿਥੇ 24 ਮੀਡੀਆ ਸੰਗਠਨ ਵਾਇਰਲ ਕੰਟੈਂਟ ਅਤੇ ਅਫ਼ਵਾਹਾਂ ਦੀ ਜਾਂਚ ਲਈ ਇੱਕ ਜੁਟ ਹੋਏ ਹੈ।
WhatsApp
ਬੀਜੇਪੀ ਦੇ ਆਈਟੀ ਸੇਲ ਹੈਡ ਅਮਿਤ ਮਾਲਵੀਅ ਨੇ ਈਟੀ ਤੋਂ ਕਿਹਾ ਕਿ ਵਟਸਐਪ ਦੇ ਨਾਲ ਮੀਟਿੰਗ ਵਿਚ ਉਹ ਸ਼ਾਮਿਲ ਨਹੀਂ ਹੋਏ ਸਨ। ਸੈਲ ਦੇ ਦੂਜੇ ਮੈਂਬਰਾਂ ਨੇ ਅਜਿਹੀ ਮੀਟਿੰਗ ਹੋਣ ਦੀ ਪੁਸ਼ਟੀ ਕੀਤੀ। ਕਾਂਗਰਸ ਦੀ ਆਈਟੀ ਸੇਲ ਹੈਡ ਦਿਵਿਆ ਸਪੰਦਨ ਨੇ ਕਿਹਾ ਕਿ ਵਟਸਐਪ ਨੇ ਸਾਨੂੰ ਭਰੋਸਾ ਦਿਤਾ ਹੈ ਕਿ ਸਪੈਮੀ ਬਿਹੇਵਿਅਰ 'ਤੇ ਨਜ਼ਰ ਰੱਖਣ ਲਈ ਉਹ ਸਾਰੇ ਕਦਮ ਉਠਾ ਰਹੀ ਹੈ।