
ਸੋਨੀ ਨੇ ਇੱਕ ਅਜਿਹਾ ਏ.ਸੀ ਤਿਆਰ ਕੀਤਾ ਹੈ ਜਿਸਨੂੰ ਕੱਪੜਿਆ ਦੇ ਵਿੱਚ ਵੀ ਪਹਿਨਿਆ ਜਾ ਸਕਦਾ ਹੈ। ਇਸ ਪੋਰਟੇਬਲ ਏ.ਸੀ ਦਾ ਨਾਂ ਰਿਆਨ ਪਾਕੇਟ...
ਟੋਕੀਓ : ਸੋਨੀ ਨੇ ਇੱਕ ਅਜਿਹਾ ਏ.ਸੀ ਤਿਆਰ ਕੀਤਾ ਹੈ ਜਿਸਨੂੰ ਕੱਪੜਿਆ ਦੇ ਵਿੱਚ ਵੀ ਪਹਿਨਿਆ ਜਾ ਸਕਦਾ ਹੈ। ਇਸ ਪੋਰਟੇਬਲ ਏ.ਸੀ ਦਾ ਨਾਂ ਰਿਆਨ ਪਾਕੇਟ ਹੈ ਜੋ ਕਿ ਠੰਡੀ ਹਵਾ ਦਿੰਦਾ ਹੈ। ਇਹ ਮੋਬਾਇਲ ਫੋਨ ਤੋਂ ਵੀ ਛੋਟਾ ਅਤੇ ਹਲਕਾ ਹੈ। ਇਹ ਤੁਹਾਡੀ ਸ਼ਰਟ ਜਾ ਟੀ ਸ਼ਰਟ ‘ਚ ਫਿੱਟ ਹੋ ਜਾਂਦਾ ਹੈ। ਕੰਪਨੀ ਨੇ ਇਸ ਦਾ ਨਾਮ Reon pocket ਰੱਖਿਆ ਹੈ। ਇਹ ਤੁਹਾਨੂੰ 24 ਘੰਟੇ ਠੰਡਕ ਪਹੁੰਚਾਉਂਦਾ ਹੈ ਤੇ ਸਰਦੀਆਂ 'ਚ ਗਰਮ ਰੱਖੇਗਾ।
Sony launches wearable ACਕੰਪਨੀ ਮੁਤਾਬਿਕ ਇਸ 'ਚ ਕੋਈ ਯੂਜ਼ਰ ਗਰਦਨ ਦੇ ਨੀਚੇ ਵਾਲੀ ਥਾਂ 'ਚ ਪਾ ਸਕਦਾ ਹੈ। Reon pocket AC ਥਰਮੋਇਲੈਕਟ੍ਰੋਨਿਕ ਪੇਲਟੀਅਰ ਐਲੀਮੇਟ ਤੋਂ ਬਣਿਆ ਹੈ, ਜੋ ਬੜੀ ਤੇਜੀ ਨਾਲ ਗਰਮ ਅਤੇ ਠੰਡਾ ਹੁੰਦਾ ਹੈ। ਇਸ ਐਲੀਮੇਟ ਦਾ ਇਸਤੇਮਾਲ ਕਾਰ ਕੂਲਰ ਤੇ ਵਾਇਨ ਕੂਲਰਸ 'ਚ ਕੀਤਾ ਜਾਂਦਾ ਹੈ। ਇਸ 'ਚ ਘੱਟ ਪਾਵਰ ਦੀ ਜ਼ਰੂਰਤ ਹੁੰਦੀ ਹੈ।
Sony launches wearable AC
ਇਸ ਸਮਾਰਟ AC 'ਚ ਲਿਥੀਅਮ ਆਇਨ ਬੈਟਰੀ ਲਗਾਈ ਗਈ ਹੈ। ਦੋ ਘੰਟੇ ਦੀ ਚਾਰਜਿੰਗ ਤੋਂ ਬਾਅਦ ਦਿਨ ਭਰ ਇਸਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਏਅਰ ਕੰਡੀਸ਼ਨਰ ਬਲੂਟੂਥ 5.0 LE ਕੁਨੈਕਟੈੱਡ ਫੋਨ ਨੂੰ ਸਪੋਰਟ ਕਰਦਾ ਹੈ। ਫਿਲਹਾਲ ਇਸ ਉਤਪਾਦ ਨੂੰ ਸਿਰਫ ਜਾਪਾਨ ਲਈ ਤਿਆਰ ਕੀਤਾ ਗਿਆ ਹੈ। ਜੇਕਰ ਇਸਦਾ ਮਕਸਦ ਪੂਰਾ ਨਾ ਹੋਇਆ ਤਾਂ ਅੱਗੇ ਪ੍ਰਾਡਕਸ਼ਨ ਨਹੀਂ ਕੀਤਾ ਜਾਵੇਗਾ।