
ਭਾਰਤ ਵਿਚ 5 ਤੋਂ 11 ਸਾਲ ਦੇ ਕਰੀਬ 6.6 ਕਰੋੜ ਬੱਚੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਦੇਸ਼ ਵਿਚ ਇੰਟਰਨੈੱਟ ਦਾ ਇਸਤੇਮਾਲ
ਨਵੀਂ ਦਿੱਲੀ : ਭਾਰਤ ਵਿਚ 5 ਤੋਂ 11 ਸਾਲ ਦੇ ਕਰੀਬ 6.6 ਕਰੋੜ ਬੱਚੇ ਇੰਟਰਨੈੱਟ ਦਾ ਇਸਤੇਮਾਲ ਕਰਦੇ ਹਨ। ਦੇਸ਼ ਵਿਚ ਇੰਟਰਨੈੱਟ ਦਾ ਇਸਤੇਮਾਲ ਕਰਨ ਵਾਲਿਆਂ ਦੀ ਸੰਖਿਆਂ ਦਾ 15 ਪ੍ਰਤੀਸ਼ਤ ਹੈ। ਇਹ ਬੱਚੇ ਆਪਣੇ ਮਾਪਿਆਂ ਦੇ ਮੋਬਾਈਲ ਫੋਨ, ਲੈਪਟਾਪ ਆਦਿ ਦੇ ਜ਼ਰੀਏ ਇੰਟਰਨੈਟ ਦਾ ਇਸਤੇਮਾਲ ਕਰਦੇ ਹ। ਇਹ ਜਾਣਕਾਰੀ ਇੰਟਰਨੈਟ ਐਂਡ ਮੋਬਾਇਲ ਐਸੋਸੀਏਸ਼ਨ ਆਫ ਇੰਡੀਆ (ਆਈਏਐਮਏਆਈ) ਦੀ ਇਕ ਰਿਪੋਰਟ ਵਿਚ ‘ਭਾਰਤ ਇੰਟਰਨੈਟ 2019’ ਵਿਚ ਦਿੱਤੀ ਗਈ ਹੈ।
Internet
ਰਿਪੋਰਟ ਅਨੁਸਾਰ ਇਸ ਸਾਲ ਮਾਰਚ ਤੱਕ ਦੇਸ਼ ਵਿਚ ਇੰਟਰਨੈਟ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਕੁਲ ਗਿਣਤੀ 45.1 ਕਰੋੜ ਸੀ। ਮਾਸਿਕ ਅਧਾਰ ਉੱਤੇ ਕਿਰਿਆਸ਼ੀਲ ਇੰਟਰਨੈਟ ਉਪਭੋਗਤਾਵਾਂ ਦੀ ਗਿਣਤੀ ਵਿਚ ਭਾਰਤ ਤੋਂ ਅੱਗੇ ਚੀਨ ਹੈ। ਦੇਸ਼ ਵਿਚ ਮਾਸਿਕ ਆਧਾਰ ਉਤੇ ਕਿਰਿਆਸ਼ੀਲ ਇੰਟਰਨੈਟ ਉਪਭੋਗਤਾਵਾਂ ਵਿਚ 38.5 ਕਰੋੜ 12 ਸਾਲ ਤੋਂ ਉਮਰ ਦੇ ਬੱਚੇ ਕਰ ਰਹੇ ਹਨ, ਉਥੇ ਇੰਟਰਨੈਟ ਉਪਭੋਗਤਾਵਾਂ ਵਿਚ 5 ਤੋਂ 11 ਸਾਲ ਬੱਚਿਆਂ ਦੀ ਗਿਣਤੀ 6.6 ਕਰੋੜ ਹੈ। ਰਿਪੋਰਟ ਵਿਚ ਕਿਹਾ ਹੈ ਕਿ ਭਾਰਤ ਵਿਚ ਇੰਟਰਨੈਟ ਦੀ ਪਹੁੰਚ ਦਾ ਪੱਧਰ 36 ਫੀਸਦੀ ਹੈ ਅਤੇ ਇਸ ਵਿਚ ਹੋਰ ਵਾਧੇ ਦੀ ਗੁੰਜਾਇਸ਼ ਹੈ।
Internet
ਭਾਰਤ ਵਿਚ ਸ਼ਹਿਰਾਂ ਵਿਚ 19.2 ਲੋਕ ਇੰਟਰਨੈਟ ਦੀ ਵਰਤੋਂ ਕਰਦੇ ਹਨ ਅਤੇ ਪੇਂਡੂ ਖੇਤਰਾਂ ਵਿਚ ਵੀ ਇਹ ਗਿਣਤੀ ਘੱਟ ਹੈ। ਰਿਪੋਰਟ ਵਿਚ ਦੱਸਿਆ ਹੈ ਕਿ ਮੁੰਬਈ ਵਿਚ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 1.17 ਕਰੋੜ ਹੈ। ਇਸ ਤੋਂ ਬਾਅਦ 1.12 ਕਰੋੜ ਨਾਲ ਦਿੱਲੀ ਦਾ ਨੰਬਰ ਆਉਂਦਾ ਹੈ। ਬੰਗਲੁਰੂ ਅਤੇ ਕੋਲਕਾਤਾ ਦੋਵਾਂ ਸ਼ਹਿਰਾਂ ਵਿਚ ਇੰਟਰਨੈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 6.1, 6.1 ਕਰੋੜ ਹੈ।
Internet
ਰਿਪੋਰਟ ਵਿਚ ਇਹ ਵੀ ਕਿਹਾ ਹੈ ਕਿ ਸ਼ਹਿਰਾਂ ਵਿਚ 72 ਫੀਸਦੀ ਯਾਨੀ 13.9 ਕਰੋੜ ਇੰਟਰਨੈਟ ਉਪਭੋਗਤਾਵਾਂ ਰੋਜ਼ਾਨਾ ਇੰਟਰਨੈਟ ਦੀ ਵਰਤੋਂ ਕਰਦੇ ਹਨ। ਪੇਂਡੂ ਇਲਾਕਿਆਂ ਵਿਚ 57 ਫੀਸਦੀ ਯਾਨੀ 10.9 ਕਰੋੜ ਇੰਟਰਨੈਟ ਉਪਭੋਗਤਾਵਾਂ ਪ੍ਰਤੀ ਦਿਨ ਇੰਟਰਨੈਟ ਦੀ ਵਰਤੋਂ ਕਰਦੇ ਹਨ। ਸ਼ਹਿਰਾਂ ਵਿਚ ਇਕ ਤਿਹਾਈ ਇੰਟਰਨੈਟ ਉਪਭੋਗਤਾ ਰੋਜ਼ਾਨਾ ਇਕ ਘੰਟਾ ਤੋਂ ਜ਼ਿਆਦਾ ਸਮਾਂ ਇੰਟਰਨੈਟ ਦੀ ਵਰਤੋਂ ਕਰਦੇ ਹਨ, ਦੂਜੇ ਪਾਸੇ ਪੇਂਡੂ ਇਲਾਕਿਆਂ ਵਿਚ ਇਕ-ਤਿਹਾਈ ਇੰਟਰਨੈਟ ਉਪਭੋਗਤਾ 15 ਤੋਂ 30 ਮਿੰਟ ਤੱਕ ਇੰਟਰਨੈਟ ਦੀ ਵਰਤੋਂ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ