
Jio, Airtel, Vodafone and Idea ਦੇ ਕਿਸੇ ਵੀ ਨੰਬਰ 'ਤੇ ਆਉਣ ਵਾਲੇ ਸਪੈਮ ਕਾਲ
ਨਵੀਂ ਦਿੱਲੀ: ਦੇਸ਼ 'ਚ ਬਹੁਤ ਸਾਰੇ ਲੋਕ ਹਨ ਜੋ ਫੋਨ 'ਤੇ ਆਉਣ ਵਾਲੀਆਂ ਫਾਲਤੂ ਕਾਲ ਤੋਂ ਪਰੇਸ਼ਾਨ ਹੋ ਗਏ ਹਨ। ਪਰ ਉਨ੍ਹਾਂ ਨੂੰ ਇਸ ਨੂੰ ਬਲਾਕ ਕਰਨ ਦਾ ਤਰੀਕਾ ਨਹੀਂ ਪਤਾ। ਇਸ ਲਈ ਅੱਜ ਉਨ੍ਹਾਂ ਲੋਕਾਂ ਲਈ ਕੁਝ ਤਰੀਕੇ ਦੱਸਣ ਜਾ ਰਹੇ ਹਾਂ, ਜਿਸ ਨਾਲ ਉਹ ਆਸਾਨੀ ਨਾਲ ਫੋਨ ਕਾਲ ਨੂੰ ਬਲਾਕ ਕਰ ਸਕਦੇ ਹਨ।
ਦੇਖੋ ਤਰੀਕੇ
# Jio, Airtel, Vodafone and Idea ਦੇ ਕਿਸੇ ਵੀ ਨੰਬਰ 'ਤੇ ਆਉਣ ਵਾਲੇ ਸਪੈਮ ਕਾਲ
ਸਪੈਮ ਕਾਲ ਬਾਲਕ ਕਰਨ ਦੇ ਦੋ ਤਰੀਕੇ ਹਨ, ਜਿਨ੍ਹਾਂ 'ਚ ਪਹਿਲਾ ਐੱਸਐੱਮਐੱਸ ਤੇ ਦੂਜਾ ਕਾਲਿੰਗ ਹੈ।
1. ਮੈਸੇਜਿੰਗ ਐਪ 'ਚ ਜਾਓ। ਇੱਥੇ START 0 ਟਾਈਪ ਕਰ ਕੇ 1909 'ਤੇ ਭੇਜ ਦਿਓ। ਇਸ ਤੋਂ ਬਾਅਦ ਤੁਹਾਨੂੰ ਨੰਬਰ 'ਤੇ ਸਪੈਮ ਕਾਲ ਨਹੀਂ ਆਵੇਗਾ।
2. ਤੁਸੀਂ ਇਕ ਕਾਲ ਕਰ ਕੇ ਵੀ ਆਪਣੇ ਫੋਨ 'ਤੇ ਆਉਣ ਵਾਲੇ ਸਪੈਮ ਕਾਲ ਨੂੰ ਬਲਾਕ ਕਰ ਸਕਦੇ ਹੋ। ਸਪੈਮ ਕਾਲ ਬਲਾਕ ਕਰਨ ਲਈ ਆਪਣੇ ਫੋਨ ਤੋਂ 1909 'ਤੇ ਕਾਲ ਕਰੋ। ਇਸ ਤੋਂ ਬਾਅਦ ਫੋਨ 'ਤੇ ਮਿਲਣ ਵਾਲੇ ਨਿਰਦੇਸ਼ਾਂ ਦਾ ਪਾਲਨ ਕਰੋ ਤੇ Don't disturb (ਡੀਐੱਨਡੀ) ਸੇਵ ਨੂੰ ਐਕਵਿਟ ਕਰੋ। ਇਸ ਤਰੀਕੇ ਨਾਲ ਆਸਾਨੀ ਨਾਲ ਕਾਲ ਬਲਾਕ ਹੋ ਜਾਣਗੀਆਂ।
ਨੰਬਰ ਬਲਾਕ ਕਰਨ ਦਾ ਤਰੀਕਾ
*ਆਪਣੇ ਸਮਾਰਟ ਫੋਨ ਦੇ ਫੋਨ ਐਪ ਨੂੰ ਓਪੇਨ ਕਰੋ।
*ਇਸ ਤੋਂ ਬਾਅਦ Recent Calls ਆਪਸ਼ਨ 'ਤੇ ਜਾਓ।
*ਕਾਲ ਲਿਸਟ 'ਚ ਉਸ ਨੰਬਰ ਨੂੰ ਚੁਣੋ, ਜਿਸ ਨੂੰ ਤੁਸੀ ਮਾਰਕ ਕਰਨਾ ਚਾਹੁੰਦੇ ਹੋ।
*ਕਾਲ ਲਿਸਟ 'ਚ ਉਸ ਨੰਬਰ ਨੂੰ ਚੁਣੋ ਜਿਸ ਨੂੰ ਤੁਸੀਂ ਸਪੈਮ ਮਾਰਕ ਕਰਨਾ ਚਾਹੁੰਦੇ ਹੋ।
*ਇਸ ਤੋਂ ਬਾਅਦ Block/report Spam ਬਦਲ 'ਤੇ ਟੈਪ ਕਰੋ।
*ਇਸ ਤੋਂ ਬਾਅਦ ਸਪੈਮ ਨੰਬਰ ਬਾਲਕ ਹੋ ਜਾਵੇਗਾ ਤੇ ਭਵਿੱਖ 'ਚ ਉਸ ਨੰਬਰ ਤੋਂ ਤੁਹਾਨੂੰ ਕਦੇ ਕਾਲ ਨਹੀਂ ਆਵੇਗਾ।