
ਕੰਪਨੀ ਨੇ ਕਿਹਾ ਕਿ ਉਸ ਨੇ ਏਸ਼ੀਆ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਨੈਸ਼ਨਲ ਡੇਅਰੀ ਵਿਕਾਸ ਬੋਰਡ (ਐਨਡੀਡੀਬੀ) ਨਾਲ ਸਮਝੌਤਾ ਕੀਤਾ ਹੈ।
ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਨੇ ਐਲਾਨ ਕੀਤਾ ਹੈ ਕਿ ਉਹ ਗਾਂ ਦੇ ਗੋਬਰ ਨਾਲ ਚੱਲਣ ਵਾਲੀ CNG ਕਾਰ ਬਣਾਏਗੀ। ਏਐਨਆਈ ਅਨੁਸਾਰ 2030 ਦੀ ਵਿਕਾਸ ਰਣਨੀਤੀ ਦਾ ਐਲਾਨ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਉਸ ਨੇ ਏਸ਼ੀਆ ਦੀ ਸਭ ਤੋਂ ਵੱਡੀ ਡੇਅਰੀ ਕੰਪਨੀ ਨੈਸ਼ਨਲ ਡੇਅਰੀ ਵਿਕਾਸ ਬੋਰਡ (ਐਨਡੀਡੀਬੀ) ਨਾਲ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ: ‘ਭਾਰਤ ਜੋੜੋ ਯਾਤਰਾ’ ਦੌਰਾਨ ਪੁਲਵਾਮਾ ਪਹੁੰਚੇ ਰਾਹੁਲ ਗਾਂਧੀ, ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
ਕੰਪਨੀ ਨੇ ਕਿਹਾ ਕਿ ਉਸ ਨੇ ਫੂਜੀਸਾਨ ਅਸਾਗਿਰੀ ਬਾਇਓਮਾਸ ਵਿਚ ਨਿਵੇਸ਼ ਕੀਤਾ ਹੈ, ਜੋ ਜਾਪਾਨ ਵਿਚ ਗਾਂ ਦੇ ਗੋਬਰ ਤੋਂ ਪੈਦਾ ਹੋਣ ਵਾਲੀ ਬਾਇਓਗੈਸ ਤੋਂ ਬਿਜਲੀ ਪੈਦਾ ਕਰਦੀ ਹੈ। ਕੰਪਨੀ ਨੇ ਕਿਹਾ, “ਜਿਵੇਂ ਕਿ ਭਾਰਤੀ ਬਾਜ਼ਾਰ 2030 ਵਲ ਵਧ ਰਿਹਾ ਹੈ, ਕੁੱਲ CO2 ਨਿਕਾਸੀ ਵਿਚ ਵਾਧੇ ਨੂੰ ਰੋਕਣਾ ਮੁਸ਼ਕਲ ਹੈ। ਅਸੀਂ ਕਾਰਾਂ ਦੀ ਵਿਕਰੀ ਵਧਾਉਣ ਅਤੇ CO2 ਦੇ ਨਿਕਾਸ ਨੂੰ ਘਟਾਉਣ ਦੇ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਾਂਗੇ।
ਇਹ ਵੀ ਪੜ੍ਹੋ: PSSSB ਵੱਲੋਂ ਫਾਇਰਮੈਨ ਅਤੇ ਫਾਇਰ ਡਰਾਈਵਰ ਦੀਆਂ 1317 ਅਸਾਮੀਆਂ ਲਈ ਨੋਟਿਫੀਕੇਸ਼ਨ ਜਾਰੀ, ਇੰਝ ਕਰੋ ਅਪਲਾਈ
ਕੰਪਨੀ ਨੇ ਦੱਸਿਆ ਹੈ ਕਿ ਗਾਂ ਦੇ ਗੋਬਰ ਦੀ ਬਾਇਓ ਗੈਸ ਦੀ ਵਰਤੋਂ ਸੁਜ਼ੂਕੀ ਦੇ ਸੀਐਨਜੀ ਮਾਡਲ ਲਈ ਕੀਤੀ ਜਾ ਸਕਦੀ ਹੈ। ਸੀਐਨਜੀ ਕਾਰ ਬਾਜ਼ਾਰ ਵਿਚ ਸੁਜ਼ੂਕੀ ਦੀ ਹਿੱਸੇਦਾਰੀ ਲਗਭਗ 70% ਹੈ।