
ਚਿਹਰੇ ਦਾ ਬਣੇਗਾ ਇਮੋਜ਼ੀ
ਨਵੀਂ ਦਿੱਲੀ : ਵਟਸਐਪ ਅਪਣੇ ਯੂਜ਼ਰਸ ਲਈ ਕੁੱਝ ਨਾ ਕੁੱਝ ਨਵਾਂ ਲੈ ਕੇ ਆਉਂਦਾ ਹੀ ਰਹਿੰਦਾ ਹੈ ਜਿਸ ਨੂੰ ਲੈ ਕੇ ਯੂਜ਼ਰਸ ਵਿਚ ਇਕ ਨਵਾਂ ਚਾਅ ਬਣਿਆ ਰਹਿੰਦਾ ਹੈ। ਵਟਸਐਪ 'ਤੇ ਇਨ੍ਹੀਂ ਦਿਨੀਂ ਸਟਿੱਕਰਸ ਦੀ ਮਦਦ ਨਾਲ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦੇਣ ਦਾ ਟਰੈਂਡ ਹੈ ਤੇ ਇਨ੍ਹਾਂ ਸਾਰਿਆਂ 'ਚ ਈਮੋਜੀ ਦਾ ਮਹੱਤਵ ਥੋੜ੍ਹਾ ਘੱਟ ਹੋ ਗਿਆ ਹੈ ਪਰ ਹੁਣ ਅਜਿਹਾ ਕੁਝ ਹੋਣ ਜਾ ਰਿਹਾ ਹੈ ਜੋ ਇਨ੍ਹਾਂ ਈਮੋਜੀ ਦਾ ਮਹੱਤਵ ਫਿਰ ਤੋਂ ਵਧਾ ਦੇਵੇਗਾ।
Memoji feature
ਦਰਅਸਲ, ਵ੍ਹਟਸਐਪ 'ਚ ਕੁਝ ਨਵੇਂ ਅਪਡੇਟ ਆਉਣ ਵਾਲੇ ਹਨ ਤੇ ਇਸ ਨੂੰ ਲੈ ਕੇ ਹਾਲ ਹੀ 'ਚ ਖ਼ਬਰ ਆਈ ਸੀ। ਇਨ੍ਹਾਂ ਅਪਡੇਟਸ 'ਚ ਇਸ Memoji ਵੀ ਸ਼ਾਮਲ ਹੈ। ਮੈਮੋਜੀ ਅਸਲ 'ਚ iPhone ਦਾ ਅਪਡੇਟ ਹੈ ਤੇ ਇਸ ਨੂੰ ਹੁਣ ਐਂਡਰਾਇਡ ਲਈ ਵੀ ਤਿਆਰ ਕੀਤਾ ਜਾ ਰਿਹਾ ਹੈ। ਟੈਕ ਵੈੱਬਸਾਈਟ WABetaInfo ਦੀ ਰਿਪੋਰਟ ਮੁਤਾਬਿਕ ਵ੍ਹਟਸਐਪ ਅਗਲੇ ਬੀਟਾ ਅਪਡੇਟ 2.19.90 ਵਰਜ਼ਨ 'ਚ ਮੈਮੋਜੀ ਸਟਿੱਕਰ ਪੇਸ਼ ਕੀਤਾ ਜਾਵੇਗਾ।
Emoji
ਇਹ ਈਮੋਜ਼ੀ ਤੇ ਸਟਿੱਕਰ ਨਾਲ ਮਿਲ ਕੇ ਬਣੇ ਹੁੰਦੇ ਹਨ ਤੇ ਇਨ੍ਹਾਂ ਦੀ ਖ਼ਾਸ ਗੱਲ ਇਹ ਹੈ ਕਿ ਤੁਸੀਂ ਆਪਣੀ ਤਸਵੀਰ ਦੇ ਮੈਮੋਜ਼ੀ ਬਣਾ ਸਕਦੇ ਹੋ। ਹਾਲਾਂਕਿ, ਇਹ ਸੁਵਿਧਾ ਉਨ੍ਹਾਂ ਯੂਜ਼ਰਜ਼ ਨੂੰ ਮਿਲੇਗੀ ਜੋ TestFlight Beta Program ਦਾ ਹਿੱਸਾ ਹੈ। ਮੈਮੋਜੀ ਸਟਿੱਕਰ ਦਰਅਸਲ ਤੁਹਾਡੇ ਚਹਿਰੇ ਨਾਲ ਬਣਦਾ ਹੈ। ਇਸ 'ਚ ਚਿਹਰੇ ਦਾ ਸਟਿੱਕਰ ਬਣਾਇਆ ਜਾਂਦਾ ਹੈ ਫਿਰ ਉਸ ਨੂੰ ਐਨੀਮੇਸ਼ਨ 'ਚ ਬਦਲ ਦਿੱਤਾ ਜਾਂਦਾ ਹੈ।
ਇਸ ਨੂੰ ਜੇ ਸਮਝਣਾ ਹੋਵੇ ਤਾਂ ਇੰਝ ਸਮਝੋ ਕਿ ਤੁਸੀਂ ਜੋ ਵੀ ਈਮੋਜੀ ਯੂਜ਼ ਕਰਦੇ ਹੋ ਚਾਹੇ ਉਹ ਸਮਾਈਲੀ ਹੋਵੇ ਜਾਂ ਫਿਰ ਗੁੱਸੇ ਜਾਂ ਪਿਆਰ ਜਤਾਉਣ ਵਾਲੀ। ਇਨ੍ਹਾਂ ਈਮੋਜੀ ਦੀ ਥਾਂ ਤੁਹਾਡੀ ਤਸਵੀਰ ਨਜ਼ਰ ਆਵੇਗੀ ਉਹ ਵੀ ਐਨਿਮੇਟੇਡ। ਇਸ ਪ੍ਰਕਾਰ ਵਟਸਐਪ ਤੇ ਥੋੜੇ ਟਾਈਮ ਕੁਝ ਨਾ ਕੁੱਝ ਬਦਲਾਅ ਹੁੰਦੇ ਹੀ ਰਹਿੰਦੇ ਹਨ ਪਰ ਇਸ ਦੀ ਲਿਮਿਟ ਵਿਚ ਵਰਤੋਂ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।