
ਗੂਗਲ ਤੇਜ ਅਤੇ ਪੇ.ਟੀ.ਐਮ. ਵਰਗੇ ਮੁਕਾਬਲੇਬਾਜ਼ਾਂ ਦੇ ਮਾਰਕੀਟ ਸ਼ੇਅਰ 'ਚ ਅਪਣਾ ਹਿੱਸਾ ਬਣਾਉਣ ਲਈ ਫ਼ੇਸਬੁਕ ਨੇ ਕਮਰ ਕੱਸ ਲਈ ਹੈ। ਇਸ ਤਹਿਤ ਕੰਪਨੀ ਅਗਲੇ ਹਫ਼ਤੇ ਤਕ ਪੂਰੇ...
ਨਵੀਂ ਦਿੱਲੀ : ਗੂਗਲ ਤੇਜ ਅਤੇ ਪੇ.ਟੀ.ਐਮ. ਵਰਗੇ ਮੁਕਾਬਲੇਬਾਜ਼ਾਂ ਦੇ ਮਾਰਕੀਟ ਸ਼ੇਅਰ 'ਚ ਅਪਣਾ ਹਿੱਸਾ ਬਣਾਉਣ ਲਈ ਫ਼ੇਸਬੁਕ ਨੇ ਕਮਰ ਕੱਸ ਲਈ ਹੈ। ਇਸ ਤਹਿਤ ਕੰਪਨੀ ਅਗਲੇ ਹਫ਼ਤੇ ਤਕ ਪੂਰੇ ਦੇਸ਼ 'ਚ 'ਵਟਸਐਪ ਪੇਮੈਂਟ' ਸਹੂਲਤ ਜਾਰੀ ਕਰੇਗੀ। ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਹਾਲਾਂ ਕਿ ਅਜੇ ਤਕ ਇਸ ਸਹੂਲਤ ਲਈ ਕੰਪਨੀ ਦੇ ਹਿੱਸੇਦਾਰ ਤਿਆਰ ਨਹੀਂ ਹਨ।
WhatsApp
ਸੂਤਰਾਂ ਮੁਤਾਬਕ, ਮੈਸੇਜਿੰਗ ਐਪ ਵਟਸਐਪ ਨੇ ਅਪਣੀ ਪੇਮੈਂਟ ਸਹੂਲਤ ਲਈ ਐਚ.ਡੀ.ਐਫ਼.ਸੀ. ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਕਸਿਸ ਬੈਂਕ ਨਾਲ ਟਰਾਂਸਫ਼ਰ ਪ੍ਰੋਸੈਸ ਕਰਨ ਲਈ ਹਿੱਸੇਦਾਰੀ ਕੀਤੀ ਹੈ। ਇਸ ਤੋਂ ਇਲਾਵਾ ਸੱਭ ਜ਼ਰੂਰੀ ਸਿਸਟਮ ਸੈੱਟ ਹੋਣ ਤੋਂ ਬਾਅਦ ਸਟੇਟ ਬੈਂਕ ਆਫ਼ ਇੰਡੀਆ ਵੀ ਕੰਪਨੀ ਦੇ ਹਿੱਸੇਦਾਰਾਂ 'ਚ ਸ਼ਾਮਲ ਹੋਵੇਗਾ।
WhatsApp money
ਫ਼ੇਸਬੁਕ ਦਾ ਟੀਚਾ ਅਪਣੇ ਚਾਰੇ ਹਿੱਸੇਦਾਰਾਂ ਨਾਲ ਫੁਲ ਰੋਲਆਊਟ ਦਾ ਸੀ ਪਰ ਹੁਣ ਕੰਪਨੀ ਨੇ ਸਿਰਫ਼ ਤਿੰਨ ਹਿੱਸੇਦਾਰਾਂ ਨਾਲ ਹੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦਾ ਕਾਰਨ ਮੁਕਾਬਲੇਬਾਜ਼ ਕੰਪਨੀਆਂ ਦਾ ਲਗਾਤਾਰ ਇਸ ਰੇਸ 'ਚ ਅੱਗੇ ਨਿਕਲਣਾ ਹੈ। ਭਾਰਤ 'ਚ ਵਟਸਐਪ ਦੀ ਪੇਮੈਂਟ ਖੇਤਰ 'ਚ ਉਸੇ ਤਰ੍ਹਾਂ ਐਂਟਰੀ ਹੋਈ ਹੈ, ਜਿਸ ਚੀਨ 'ਚ ਵੀਚੈਨ ਨੇ ਕੀਤੀ ਸੀ। ਵੀਚੈਟ ਨੇ ਵੀ ਮੈਸੇਜਿੰਗ ਤੋਂ ਬਾਅਦ ਹੀ ਚੀਨ 'ਚ ਪੇਮੈਂਟ ਸਹੂਲਤ ਦੀ ਸ਼ੁਰੂਆਤ ਕੀਤੀ ਸੀ। ਵਟਸਐਪ ਪੇਅ ਦੇ ਪਾਇਲਟ ਵਰਜ਼ਨ ਨੂੰ ਫ਼ਰਵਰੀ 'ਚ 10 ਲੱਖ ਲੋਕਾਂ ਨਾਲ ਸ਼ੁਰੂ ਕੀਤਾ ਗਿਆ ਸੀ। (ਏਜੰਸੀ)