FASTag KYC update: ਅੱਜ ਰਾਤ ਤੋਂ ਬਾਅਦ ਬੰਦ ਹੋ ਜਾਵੇਗਾ ਤੁਹਾਡਾ ਫਾਸਟੈਗ; ਤੁਰੰਤ ਕਰੋ ਅਪਡੇਟ
Published : Jan 31, 2024, 5:02 pm IST
Updated : Jan 31, 2024, 5:45 pm IST
SHARE ARTICLE
Your FasTags will become invalid if you don't do this today
Your FasTags will become invalid if you don't do this today

ਸਰਕਾਰ ਦੁਆਰਾ ਫਾਸਟੈਗ ਨੂੰ ਲੈ ਕੇ ਇਕ ਵੱਡਾ ਬਦਲਾਅ ਕੀਤਾ ਗਿਆ ਹੈ

FASTag KYC update: ਜੇਕਰ ਤੁਸੀਂ ਅਪਣੇ ਵਾਹਨ 'ਚ ਲੱਗੇ ਫਾਸਟੈਗ ਨੂੰ ਅਪਡੇਟ ਨਹੀਂ ਕੀਤਾ ਹੈ, ਤਾਂ ਤੁਹਾਨੂੰ ਟੋਲ ਪਲਾਜ਼ਾ ਤੋਂ ਨਿਕਲਣ ਸਮੇਂ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। 31 ਜਨਵਰੀ ਰਾਤ 12 ਵਜੇ ਤੋਂ ਬਾਅਦ ਅਪਡੇਟ ਨਾ ਹੋਣ ਵਾਲੇ ਫਾਸਟੈਗ ਬੰਦ ਹੋ ਜਾਣਗੇ। ਇਸ ਨੂੰ ਅਪਡੇਟ ਕਰਨ ਲਈ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨੇ ਟੋਲ ਪਲਾਜ਼ਾ 'ਤੇ ਕਾਊਂਟਰ ਲਗਾਏ ਹੋਏ ਹਨ।

ਦਰਅਸਲ ਸਰਕਾਰ ਦੁਆਰਾ ਫਾਸਟੈਗ ਨੂੰ ਲੈ ਕੇ ਇਕ ਵੱਡਾ ਬਦਲਾਅ ਕੀਤਾ ਗਿਆ ਹੈ, ਜਿਸ ਵਿਚ ਜੇਕਰ ਤੁਸੀਂ 31 ਜਨਵਰੀ ਦੀ ਸ਼ਾਮ ਤਕ ਕੇਵਾਈਸੀ ਅਪਡੇਟ ਨਹੀਂ ਕਰਦੇ ਹੋ, ਤਾਂ ਤੁਹਾਡਾ ਫਾਸਟੈਗ ਕੰਮ ਕਰਨਾ ਬੰਦ ਕਰ ਦੇਵੇਗਾ।

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੇ ਕੁੱਝ ਦਿਨ ਪਹਿਲਾਂ ਇਕ ਵਾਹਨ ਇਕ ਫਾਸਟੈਗ ਮੁਹਿੰਮ ਸ਼ੁਰੂ ਕੀਤੀ ਸੀ। ਇਸ ਦੇ ਤਹਿਤ, ਜੇਕਰ ਤੁਸੀਂ ਅਜੇ ਤਕ ਅਪਣਾ ਕੇਵਾਈਸੀ ਨਹੀਂ ਕਰਵਾਇਆ ਹੈ, ਤਾਂ ਤੁਸੀਂ 31 ਜਨਵਰੀ ਤੋਂ ਬਾਅਦ ਫਾਸਟੈਗ ਦੀ ਵਰਤੋਂ ਨਹੀਂ ਕਰ ਸਕੋਗੇ। ਨੈਸ਼ਨਲ ਹਾਈਵੇਅ 'ਤੇ ਬਣੀਆਂ ਸੜਕਾਂ 'ਤੇ ਸਫ਼ਰ ਕਰਦੇ ਸਮੇਂ ਹਰੇਕ ਨੂੰ ਇਕ ਰਾਜ ਤੋਂ ਦੂਜੇ ਰਾਜ ਵਿਚ ਦਾਖਲ ਹੋਣ ਲਈ ਇਕ ਨਿਸ਼ਚਿਤ ਟੋਲ ਅਦਾ ਕਰਨਾ ਪੈਂਦਾ ਹੈ। NHAI ਨੇ ਇਹ ਵੀ ਕਿਹਾ ਕਿ ਜੇਕਰ FASTag ਬੈਲੇਂਸ ਬਚਿਆ ਹੈ, ਪਰ ਤੁਸੀਂ ਕੇਵਾਈਸੀ ਨਹੀਂ ਕਰਵਾਇਆ ਹੈ, ਤਾਂ 31 ਜਨਵਰੀ, 2024 ਤੋਂ ਬਾਅਦ ਫਾਸਟੈਗ ਨੂੰ ਬੰਦ ਕਰ ਦਿਤਾ ਜਾਵੇਗਾ।

ਭਾਰਤ ਸਰਕਾਰ ਨੇ 15 ਫਰਵਰੀ 2001 ਤੋਂ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿਤਾ ਸੀ। ਇਸ ਤੋਂ ਬਾਅਦ ਟੋਲ ਪਲਾਜ਼ਾ ਤੋਂ ਲੰਘਣ ਵਾਲੇ ਸਾਰੇ ਵਾਹਨਾਂ ਲਈ ਫਾਸਟੈਗ ਲਾਜ਼ਮੀ ਕਰ ਦਿਤਾ ਗਿਆ। ਇਸ ਦਾ ਫਾਇਦਾ ਇਹ ਹੈ ਕਿ ਐਕਸਪ੍ਰੈਸ ਵੇਅ ਤੋਂ ਲੰਘਦੇ ਸਮੇਂ ਤੁਹਾਨੂੰ ਲੰਬੀਆਂ ਕਤਾਰਾਂ ਵਿਚ ਖੜ੍ਹੇ ਹੋਣ ਦੀ ਲੋੜ ਨਹੀਂ ਪਵੇਗੀ। ਤੁਸੀਂ ਬਿਨਾਂ ਰੁਕੇ ਐਕਸਪ੍ਰੈਸਵੇਅ ਤੋਂ ਆਸਾਨੀ ਨਾਲ ਲੰਘ ਸਕਦੇ ਹੋ। ਤੁਹਾਡੇ ਵਾਹਨ 'ਤੇ ਲਗਾਏ ਗਏ FASTag ਸਟਿੱਕਰ ਰਾਹੀਂ ਟੋਲ ਬੂਥਾਂ 'ਤੇ ਸੈਂਸਰਾਂ/ਸਕੈਨਰਾਂ ਰਾਹੀਂ FASTag ਬੈਲੇਂਸ ਤੋਂ ਟੋਲ ਟੈਕਸ ਕਟਿਆ ਜਾਂਦਾ ਹੈ।

ਫਾਸਟੈਗ ਅਪਡੇਟ ਲਈ ਇਨ੍ਹਾਂ ਦਸਤਾਵੇਜ਼ਾਂ ਦੀ ਲੋੜ

-ਡ੍ਰਾਇਵਿੰਗ ਲਾਇਸੇੰਸ
-ਵੋਟਰ ਆਈਡੀ ਕਾਰਡ
-ਪੈਨ ਕਾਰਡ
-ਆਧਾਰ ਕਾਰਡ
-ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ (RC)

ਘਰ ਬੈਠੇ ਇਸ ਤਰ੍ਹਾਂ ਕਰੋ KYC

-ਸਰਕਾਰੀ ਵੈਬਸਾਈਟ fastag.ihmcl.com 'ਤੇ ਜਾਓ।

-ਮੋਬਾਈਲ ਨੰਬਰ ਅਤੇ ਪਾਸਵਰਡ ਜਾਂ OTP ਨਾਲ ਖਾਤੇ ਵਿਚ ਲੌਗਇਨ ਕਰੋ।

-ਡੈਸ਼ਬੋਰਡ ਦੇ ਖੱਬੇ ਪਾਸੇ ਵਾਲੇ ਮੀਨੂ ਵਿਚ ਮਾਈ ਪ੍ਰੋਫਾਈਲ ਵਿਕਲਪ ਚੁਣੋ।

-ਇਥੇ ਤੁਸੀਂ ਕੇਵਾਈਸੀ ਦੇ ਸਮੇਂ ਜਮ੍ਹਾਂ ਕੀਤੇ ਪ੍ਰੋਫਾਈਲ ਵੇਰਵੇ ਦੇਖ ਸਕਦੇ ਹੋ।

-ਕੇਵਾਈਸੀ ਦੇ ਸਬ-ਸੈਕਸ਼ਨ ਵਿਚ Customer Type' ਵਿਚ ਲੋੜੀਦੀ ਜਾਣਕਾਰੀ ਭਰੋ।

- ਕੇਵਾਈਸੀ ਵੈਰੀਫਿਕੇਸ਼ਨ ਤੋਂ ਪਹਿਲਾਂ ਡਿਸਕਲੇਮਰ 'ਤੇ ਟਿਕ ਕਰੋ।

(For more Punjabi news apart from Your FasTags will become invalid if you don't do this today, stay tuned to Rozana Spokesman)

Tags: fastag

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement