
ਵਟਸਐਪ ਨੇ ਅਖ਼ਿਰਕਾਰ ਅਪਣਾ ਉਹ ਖਾਸ ਫ਼ੀਚਰ ਸ਼ੁਰੂ ਕਰ ਦਿਤਾ ਹੈ ਜਿਸ ਦਾ ਯੂਜ਼ਰਜ਼ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਵਟਸਐਪ 'ਤੇ ਯੂਜ਼ਰਜ਼ ਹੁਣ ਗਰੁਪ ਵੀਡੀਓ ਕਾਲਿੰਗ ਅਤੇ...
ਵਟਸਐਪ ਨੇ ਅਖ਼ਿਰਕਾਰ ਅਪਣਾ ਉਹ ਖਾਸ ਫ਼ੀਚਰ ਸ਼ੁਰੂ ਕਰ ਦਿਤਾ ਹੈ ਜਿਸ ਦਾ ਯੂਜ਼ਰਜ਼ ਨੂੰ ਲੰਮੇ ਸਮੇਂ ਤੋਂ ਇੰਤਜ਼ਾਰ ਸੀ। ਵਟਸਐਪ 'ਤੇ ਯੂਜ਼ਰਜ਼ ਹੁਣ ਗਰੁਪ ਵੀਡੀਓ ਕਾਲਿੰਗ ਅਤੇ ਗਰੁਪ ਵਾਇਸ ਕਾਲਿੰਗ ਦਾ ਮਜ਼ਾ ਲੈ ਸਕਦੇ ਹਨ। ਫ਼ੇਸਬੁਕ ਨੇ ਮਈ ਵਿਚ ਸਾਲਾਨਾ ਡਿਵੈਲਪਰਸ ਕਾਂਫਰੈਂਸ ਵਿਚ ਅਪਣੇ ਆਫ਼ੀਸ਼ਿਅਲ ਮੈਸੇਂਜਿੰਗ ਐਪ ਵਟਸਐਪ 'ਤੇ ਗਰੁਪ ਵੀਡੀਓ ਅਤੇ ਵਾਇਸ ਕਾਲ ਫੀਚਰ ਲਿਆਉਣ ਦੀ ਜਾਣਕਾਰੀ ਦਿਤੀ ਸੀ। ਵਟਸਐਪ ਦਾ ਇਹ ਨਵਾਂ ਫੀਚਰ ਹੁਣ ਦੁਨਿਆਂਭਰ ਦੇ ਐਂਡਰਾਇਡ ਅਤੇ ਆਈਓਐਸ ਯੂਜ਼ਰਜ਼ ਲਈ ਉਪਲਬਧ ਹੈ।
Whats App
ਵਟਸਐਪ ਦਾ ਦਾਅਵਾ ਹੈ ਕਿ ਯੂਜ਼ਰਜ਼ ਰੋਜ਼ਾਨਾ ਲੱਗਭੱਗ 2 ਬਿਲਿਅਨ ਮਿੰਟ ਵੀਡੀਓ ਕਾਲ 'ਤੇ ਖਰਚ ਕਰਦੇ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਗਰੁਪ ਵੀਡੀਓ ਕਾਲ ਦਾ ਬੇ-ਸਬਰੀ ਤੋਂ ਇੰਤਜ਼ਾਰ ਸੀ। ਵਟਸਐਪ ਦੇ ਗਰੁਪ ਕਾਲਿੰਗ ਫ਼ੀਚਰ ਤੋਂ ਇਕ ਵਾਰ ਵਿਚ ਇਕੱਠੇ ਚਾਰ ਲੋਕਾਂ ਨੂੰ ਕਨੈਕਟ ਕੀਤਾ ਜਾ ਸਕਦਾ ਹੈ। ਵਟਸਐਪ 'ਤੇ ਵੀਡੀਓ ਕਾਲਿੰਗ ਦੀ ਸਹੂਲਤ 2016 ਤੋਂ ਹੈ ਪਰ ਹੁਣੇ ਤੱਕ ਇਕੱਠੇ ਸਿਰਫ਼ ਦੋ ਲੋਕ ਹੀ ਕਨੈਕਟ ਹੋ ਪਾਉਂਦੇ ਸੀ। ਨਵੇਂ ਫੀਚਰ ਨਾਲ ਹੁਣ ਇਕੱਠੇ ਚਾਰ ਲੋਕ ਗਰੁਪ ਵੀਡੀਓ ਕਾਲ ਕਰ ਸਕਦੇ ਹਨ। ਵਟਸਐਪ ਦਾ ਕਹਿਣਾ ਹੈ ਕਿ ਇਹ ਨਵਾਂ ਫੀਚਰ ਸਲੋ ਨੈੱਟਵਰਕ ਹੋਣ 'ਤੇ ਵੀ ਚੰਗੀ ਤਰ੍ਹਾਂ ਕੰਮ ਕਰੇਗਾ। ਇਸ ਤੋਂ ਇਲਾਵਾ ਕਾਲ ਪੂਰੀ ਤਰ੍ਹਾਂ ਇੰਕਰਿਪਟਿਡ ਹੋਵੇਗੀ।
Whats App
ਕਿਵੇਂ ਕਰ ਸਕਦੇ ਹੋ ਗਰੁਪ ਵੀਡੀਓ ਜਾਂ ਵਾਇਸ ਕਾਲ : ਸੱਭ ਤੋਂ ਪਹਿਲਾਂ ਅਪਣੇ ਸਮਾਰਟਫੋਨ ਵਿਚ ਵਟਸਐਪ ਖੋਲੋ ਅਤੇ ਜਿਸ ਕਾਂਟੈਕਟ ਨੂੰ ਕਾਲ ਕਰਨਾ ਚਾਹੁੰਦੇ ਹੋ, ਉਨ੍ਹਾਂ ਨੂੰ ਕਾਲ ਕਰੋ। ਕਾਲ ਕਰਨ ਲਈ ਸੱਭ ਤੋਂ ਉਤੇ ਸੱਜੇ ਪਾਸੇ ਕੋਨੇ ਵਿਚ ਦਿਤੇ ਗਏ ਵੀਡੀਓ ਕਾਲਿੰਗ ਜਾਂ ਵਾਇਸ ਕਾਲਿੰਗ ਆਪਸ਼ਨ 'ਤੇ ਟੈਪ ਕਰੋ। ਕਾਲ ਸ਼ੁਰੂ ਹੋਣ ਅਤੇ ਸਾਹਮਣੇ ਵਾਲੇ ਯੂਜ਼ਰ ਦੇ ਕਾਲ ਪਿਕ ਕਰਨ ਤੱਕ ਇੰਤਜ਼ਾਰ ਕਰੋ। ਕਾਲ ਪਿਕ ਹੁੰਦੇ ਹੀ ਤੁਹਾਨੂੰ ਸੱਭ ਤੋਂ ਉਤੇ ਸੱਜੇ ਪਾਸੇ ਕੋਨੇ ਵਿਚ ਦੂਜੇ ਪਾਰਟਿਸਿਪੈਂਟਸ ਨੂੰ ਜੋੜਨ ਦਾ ਵਿਕਲਪ ਦਿਖੇਗਾ।
Whats App
ਇਸ ਆਇਕਨ 'ਤੇ ਟੈਪ ਕਰਨ 'ਤੇ ਤੁਹਾਡੇ ਮੋਬਾਇਲ ਵਿਚ ਮੌਜੂਦ ਵਟਸਐਪ ਦੇ ਸਾਰੇ ਕਾਂਟੈਕਟ ਦਿਖਣ ਲੱਗਣਗੇ। ਹੁਣ ਜਿਸ ਤੀਜੇ ਪਾਰਟਿਸਿਪੈਂਟ ਨੂੰ ਕਾਲ ਵਿਚ ਸ਼ਾਮਿਲ ਕਰਨਾ ਚਾਹੁੰਦੇ ਹੋ, ਉਸ ਨੂੰ ਸਿਲੈਕਟ ਕਰੋ। ਜਦੋਂ ਤੁਸੀਂ ਤੀਜੇ ਪਾਰਟਿਸਿਪੈਂਟ ਨੂੰ ਕਾਲ ਕਰੋਗੇ ਤਾਂ ਉਸ ਨੂੰ ਨੋਟਿਫਿਕੇਸ਼ਨ ਮਿਲੇਗੀ ਕਿ ਬਾਕੀ ਦੋ ਲੋਕ ਕਾਲ 'ਤੇ ਹਨ। ਇਸ ਤਰ੍ਹਾਂ ਇਕੱਠੇ ਚਾਰ ਲੋਕ ਗਰੁਪ ਕਾਲ ਦਾ ਮਜ਼ਾ ਲੈ ਸਕਦੇ ਹੋ।
WhatsApp
ਧਿਆਨ ਰੱਖੋ ਕਿ ਗਰੁਪ ਕਾਲਿੰਗ ਦੇ ਦੌਰਾਨ ਇਕ ਵਾਰ ਵਿਚ ਸਿਰਫ਼ ਇਕ ਯੂਜ਼ਰ ਨੂੰ ਹੀ ਜੋੜ ਸਕਦੇ ਹੋ। ਉਸ ਯੂਜ਼ਰ ਦੇ ਕਾਲ ਦਾ ਜਵਾਬ ਦੇਣ ਤੋਂ ਬਾਅਦ ਤੁਸੀਂ ਦੂਜੇ ਪਾਰਟਿਸਿਪੈਂਟਸ ਨੂੰ ਜੋੜ ਪਾਓਗੇ। ਇਸ ਤੋਂ ਇਲਾਵਾ ਤੁਹਾਡੇ ਕੋਲ ਵਟਸਐਪ ਦਾ ਲੇਟੈਸਟ ਵਰਜਨ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਗਰੁਪ ਕਾਲ ਨਹੀਂ ਕਰ ਪਾ ਰਹੇ ਹੋ ਤਾਂ ਪਲੇ ਸਟੋਰ ਜਾਂ ਐਪਲ ਐਪ ਸਟੋਰ ਤੋਂ ਅਪਣਾ ਵਟਸਐਪ ਅਪਡੇਟ ਕਰੋ। ਇਸ ਤੋਂ ਬਾਅਦ ਤੁਸੀਂ ਇਹਨਾਂ ਸਟੈਪਸ ਨੂੰ ਫਾਲੋ ਕਰ ਅਸਾਨੀ ਨਾਲ ਗਰੁਪ ਵੀਡੀਓ ਜਾਂ ਵਾਇਸ ਕਾਲ ਦਾ ਮਜ਼ਾ ਲੈ ਪਾਓਗੇ।