
ਕੁਤੁਬ ਮੀਨਾਰ, ਦੁਨੀਆਂ ਦੀ ਸੱਭ ਤੋਂ ਵੱਡੀ ਇੱਟਾਂ ਦੀ ਮੀਨਾਰ ਹੈ। ਇਸ ਦੀ ਉੱਚਾਈ 120 ਮੀਟਰ ਹੈ ਅਤੇ ਮੁਹਾਲੀ ਦੀ ਫ਼ਤੇਹ ਗੁੰਬਦ ਤੋਂ ਬਾਅਦ ਭਾਰਤ ਦੀ ਦੂਜੀ ਸੱਭ ਤੋਂ...
ਕੁਤੁਬ ਮੀਨਾਰ, ਦੁਨੀਆਂ ਦੀ ਸੱਭ ਤੋਂ ਵੱਡੀ ਇੱਟਾਂ ਦੀ ਮੀਨਾਰ ਹੈ। ਇਸ ਦੀ ਉੱਚਾਈ 120 ਮੀਟਰ ਹੈ ਅਤੇ ਮੁਹਾਲੀ ਦੀ ਫ਼ਤੇਹ ਗੁੰਬਦ ਤੋਂ ਬਾਅਦ ਭਾਰਤ ਦੀ ਦੂਜੀ ਸੱਭ ਤੋਂ ਵੱਡੀ ਮੀਨਾਰ ਹੈ। ਕੁਤੁਬ ਦਾ ਮਤਲਬ ਨੀਆਂ ਦਾ ਖੰਭਾ ਹੁੰਦਾ ਹੈ। ਕੁਤੁਬੁੱਦੀਨ ਏਬਕ ਨੇ 1199 ਵਿਚ ਕੁਤੁਬ ਮੀਨਾਰ ਦਾ ਉਸਾਰੀ ਸ਼ੁਰੂ ਕਰਵਾਇਆ ਸੀ ਅਤੇ ਉਸ ਦੇ ਜੁਵਾਈ ਅਤੇ ਵਾਰਿਸ ਸ਼ਮਸ਼ੁੱਦੀਨ ਇਲਤੁਤਮਿਸ਼ ਨੇ 1368 ਵਿਚ ਇਸ ਨੂੰ ਪੂਰਾ ਕਰਾਇਆ।
Fateh Ganj Gumbad and Qutub Minar
ਜਾਣਕਾਰੀ ਮੁਤਾਬਕ ਇਸ ਇਮਾਰਤ ਦਾ ਨਾਮ ਖਵਾਜਾ ਕੁਤਬੁੱਦੀਨ ਬਖਤਿਆਰ ਕਾਕੀ ਦੇ ਨਾਮ 'ਤੇ ਰੱਖਿਆ ਗਿਆ ਸੀ। ਕੁਤੁਬ ਮੀਨਾਰ ਈਮਾਰਤ ਵਿਚ ਹੋਰ ਵੀ ਕਈ ਇਮਾਰਤਾਂ ਹਨ। ਪੰਜ ਮੰਜ਼ਿਲਾ ਇਸ ਇਮਾਰਤ ਦੀ ਤਿੰਨ ਮੰਜ਼ਿਲਾਂ ਲਾਲ ਪੱਥਰਾਂ ਨਾਲ ਅਤੇ ਦੋ ਮੰਜ਼ਿ ਸੰਗਮਰਮਰ ਅਤੇ ਲਾਲ ਪੱਥਰ ਨਾਲ ਨਿਰਮਿਤ ਹਨ। ਹਰ ਇਕ ਮੰਜ਼ਿਲ ਦੇ ਅੱਗੇ ਬਾਲਕਨੀ ਹੋਣ ਨਾਲ ਸੰਗੀ ਤਰ੍ਹਾਂ ਦਿਖਾਈ ਦਿੰਦੀ ਹੈ।
Qutub Minar
ਮੀਨਾਰ ਵਿਚ ਦੇਵਨਾਗਰੀ ਭਾਸ਼ਾ ਦੇ ਸ਼ਿਲਾਲੇਖ ਦੇ ਮੁਤਾਬਕ ਇਹ ਮੀਨਾਰ 1326 ਵਿਚ ਖਰਾਬ ਹੋ ਗਈ ਸੀ ਅਤੇ ਇਸ ਨੂੰ ਮੁਹੰਮਦ ਬਿਨ ਤੁਗਲਕ ਨੇ ਠੀਕ ਕਰਵਾਇਆ ਸੀ। ਇਸ ਤੋਂ ਬਾਅਦ 'ਚ 1368 ਵਿਚ ਫਿਰੋਜਸ਼ਾਹ ਤੁਗਲਕ ਨੇ ਇਸ ਦੀ ਊਪਰੀ ਮੰਜ਼ਿਲ ਨੂੰ ਹਟਾ ਕੇ ਇਸ ਵਿਚ ਦੋ ਮੰਜ਼ਿਲਾਂ ਹੋਰ ਜੁੜਵਾ ਦਿਤੀਆਂ। ਹੁਣੇ ਤੱਕ ਦਿੱਲੀ ਵਿਚ ਸਥਿਤ ਇਸ ਕੁਤੁਬ ਮੀਨਾਰ ਨੂੰ ਤੁਸੀਂ ਨਹੀਂ ਦੇਖਿਆ ਤਾਂ ਹੁਣ ਜਾਣ 'ਚ ਬਿਲਕੁਲ ਦੇਰੀ ਨਾ ਕਰੋ। ਯਕਿਨਨ ਇਤਿਹਾਸ ਦੇ ਪੰਨਿਆਂ ਵਿਚ ਦਰਜ ਇਮਾਰਤਾਂ ਵਿਚੋਂ ਇਹ ਇਕ ਇਮਾਰਤ ਤੁਹਾਨੂੰ ਬਹੁਤ ਪੰਸਦ ਆਵੇਗੀ।