ਕੁਦਰਤ ਨੇ ਤਰਾਸ਼ਿਆ ਅਮਰੀਕਾ ਦਾ ਬਰਾਈਸ  ਕੈਨੀਅਨ ਨੈਸ਼ਨਲ ਪਾਰਕ
Published : Jun 6, 2018, 3:54 pm IST
Updated : Jun 6, 2018, 4:32 pm IST
SHARE ARTICLE
hoodoos
hoodoos

ਦੁਨੀਆ ਵਿਚ ਕੁਦਰਤੀ ਅਜੂਬੇ ਵਾਲੀਆਂ ਕਈ ਅਜਿਹੀਆਂ ਜਗਾਵਾਂ ਹਨ, ਜਿੱਥੇ ਜਾਣ ਨਾਲ ਤੁਸੀਂ ਪਾਉਗੇ ਕਿ ਕੁਦਰਤ ਨੇ ਧਰਤੀ ਉਤੇ ਕੀ ਸ਼ਿਲਪਕਾਰੀ ਕੀਤੀ......

ਦੁਨੀਆ ਵਿਚ ਕੁਦਰਤੀ ਅਜੂਬੇ ਵਾਲੀਆਂ ਕਈ ਅਜਿਹੀਆਂ ਜਗਾਵਾਂ ਹਨ, ਜਿੱਥੇ ਜਾਣ ਨਾਲ ਤੁਸੀਂ ਪਾਉਗੇ ਕਿ ਕੁਦਰਤ ਨੇ ਧਰਤੀ ਉਤੇ ਕੀ ਸ਼ਿਲਪਕਾਰੀ ਕੀਤੀ ਹੈ।  ਅਜੂਬਿਆਂ ਵਿਚੋਂ ਇਕ ਹੈ ਅਮਰੀਕਾ ਵਿਚ ਸਥਿਤ ਬਰਾਈਸ ਕੈਨੀਅਨ।  ਇਥੇ ਪਹਾੜ ਵਰਗੇ ਉਚਾਈ ਵਾਲੇ ਪੱਥਰਾਂ ਨੂੰ ਦੇਖ ਕੇ ਅਜਿਹਾ ਲਗਦਾ ਹੈ ਮੰਨ ਲਉ ਕੁਦਰਤ ਨੇ ਨੱਕਾਸ਼ੀ ਕੀਤੀ ਹੋਵੇ। ਯੂਨਾਈਟੇਡ ਸਟੇਟਸ ਦੇ ਉਟਾਹ ਪ੍ਰਾਂਤ ਦੇ ਬਾਹਰੀ ਇਲਾਕੇ ਵਿਚ ਮੌਜੂਦ ਬਰਾਈਸ ਕੈਨੀਅਨ ਪਹਾੜ ਦਾ ਬੇਹੱਦ ਕਲਾਤਮਕ ਸਰੂਪ ਹੈ। ਇਹ ਕੁਦਰਤੀ ਖ਼ੂਬਸੂਰਤੀ ਦਾ ਇਕ ਸ਼ਾਨਦਾਰ ਅਜੂਬਾ ਹੈ, ਜੋ ਹਜ਼ਾਰਾਂ ਸਾਲਾਂ ਤੋਂ ਕੁਦਰਤੀ ਰੂਪ ਤੋਂ ਬਣ ਕੇ ਇਸ ਤਰ੍ਹਾਂ ਤਿਆਰ ਹੋਇਆ ਹੈ, ਮੰਨੋ ਇਸ ਉੱਤੇ ਨੱਕਾਸ਼ੀ ਕੀਤੀ ਗਈ ਹੋਵੇ।

National BankNational parkਇਕ ਵੱਡੇ ਦਾਇਰੇ ਵਿਚ ਫੈਲੇ ਇਸ ਇਲਾਕੇ ਵਿਚ ਪਹਾੜ ਦੀ ਉਚਾਈ ਵਾਲੇ ਪੱਥਰਾਂ ਉਤੇ ਨੱਕਾਸ਼ੀ ਕਰਨਾ ਇਨਸਾਨ ਦੇ ਬਸ ਦੀ ਗੱਲ ਨਹੀਂ ਹੈ। ਤੁਹਾਨੂੰ ਹੈਰਾਨੀ ਹੋਵੋਗੀ ਕਿ ਹਵਾ, ਪਾਣੀ,  ਗਰਮੀ-ਸਰਦੀ ਤੋਂ ਇਨ੍ਹਾਂ ਪਹਾੜਾਂ ਦਾ ਸਰੂਪ ਅਜਿਹਾ ਹੋਇਆ ਹੈ। ਕੁਦਰਤ ਦੇ ਇਸ ਅਜੂਬੇ ਨੂੰ ਦੇਖਣ ਲਈ ਸੈਲਾਨੀ ਦੇਸ਼-ਦੁਨੀਆ ਤੋਂ ਇੱਥੇ ਆਉਂਦੇ ਹਨ। ਇਸ ਜਗ੍ਹਾ ਉਤੇ ਚੜਾਈ ਕਰਨਾ ਔਖਾ ਹੈ ਪਰ ਕਈ ਸਥਾਨਾਂ ਉਤੇ ਇੱਥੇ ਕੁੱਝ ਉਚਾਈ ਤੱਕ ਵੀ ਪਹੁੰਚਿਆ ਜਾ ਸਕਦਾ ਹੈ। ਇਸ ਦੇ ਲਈ ਇਥੇ ਘੁੰਮਣ ਲਈ ਤੁਹਾਨੂੰ ਸਾਲ ਭਰ ਘੋੜੇ, ਬਾਈਕ ਦੀ ਸਹੂਲਤ ਉਪਲਬਧ ਹੈ। ਇਥੇ ਸਾਲ ਭਰ ਰੋਚਕ ਗਤੀਵਿਧੀਆਂ ਹੁੰਦੀ ਰਹਿੰਦੀਆਂ ਹਨ। ਸਰਦੀ ਦੇ ਦਿਨਾਂ ਵਿਚ ਇਥੇ ਸਕੀਇੰਗ ਅਤੇ ਸਲੇਜ ਗੱਡੀ ਦੀ ਸਹੂਲਤ ਵੀ ਉਪਲਬਧ ਹੈ।

Bryce CanyonBryce Canyonਇਥੇ ਬੈਲੂਨ ਤਿਉਹਾਰ ਵੀ ਹੁੰਦਾ ਹੈ। ਇਸ ਦੌਰਾਨ ਬੈਲੂਨ ਵਿਚ ਬੈਠ ਕੇ ਅਕਾਸ਼ ਵਿਚ ਹੌਲੀ-ਹੌਲੀ ਉਡਦੇ ਹੋਏ ਘੰਟਿਆਂ ਤਕ ਤੁਸੀਂ ਆਸਪਾਸ ਦੇ ਦ੍ਰਿਸ਼ਾ ਦਾ ਆਨੰਦ ਮਾਣ ਸਕਦੇ ਹੋ। ਇਹ ਜਗ੍ਹਾ ਦਰਅਸਲ ਇਕ ਨੈਸ਼ਨਲ ਪਾਰਕ ਹੈ, ਜਿਥੇ ਤੁਹਾਨੂੰ ਰੇਸਤਰਾਂ ਅਤੇ ਟੂਰ ਪੈਕੇਜ ਵਿਚ ਘੁੰਮਣ ਦੀ ਸਹੂਲਤ ਮਿਲੇਗੀ। ਕੁਦਰਤ ਦੇ ਇਸ ਕਰਿਸ਼ਮੇਂ ਵਾਲੀ ਜਗ੍ਹਾ ਉੱਤੇ ਜਦੋਂ ਸੂਰਜ ਦੀ ਰੋਸ਼ਨੀ ਪੈਂਦੀ ਹੈ, ਤਾਂ ਇਹ ਜਗ੍ਹਾ ਲਾਲ ਰੰਗ ਦੀ ਰੋਸ਼ਨੀ ਨਾਲ ਜਗਮਗਾ ਉੱਠਦੀ ਹੈ। ਇਥੇ ਲੰਮੀ ਉਚਾਈ ਵਾਲੀ ਕਲਾਤਮਕ ਚਟਾਨਾਂ ਨੂੰ ਹੂਡੂਸ ਕਿਹਾ ਜਾਂਦਾ ਹੈ। ਬਰਾਇਸ ਪਾਇੰਟ, ਇੰਸਪੀਰੇਸ਼ਨ ਪਾਇੰਟ, ਸਨਰਾਇਜ ਅਤੇ ਸਨਸੇਟ ਪਾਇੰਟ ਇਥੇ ਦੇਖਣ ਲਈ ਕੁਝ ਖ਼ਾਸ ਜਗ੍ਹਾਵਾਂ ਹਨ। ਮਾਰਚ ਤੋਂ ਅਕਤੂਬਰ ਮਹੀਨੇ ਤਕ ਦਾ ਸਮਾਂ ਇਥੇ ਘੁੰਮਣ ਦੇ ਲਿਹਾਜ਼ ਤੋਂ ਸਹੀ ਰਹਿੰਦਾ ਹੈ। 

brycebryceਉਟਾਹ ਪ੍ਰਾਂਤ ਦੇ ਸਾਲਟਲੇਕ ਸਿਟੀ ਅਤੇ ਸੇਂਟ ਜਾਰਜ ਲਈ ਨਵੀਂ ਦਿੱਲੀ, ਮੁੰਬਈ ਅਤੇ ਚੇਂਨਈ ਤੋਂ ਵਨਸਟਾਪੇਜ ਫਲਾਈਟਸ ਮਿਲ ਜਾਵੇਗੀ। ਕਿਰਾਇਆ 90 ਹਜਾਰ ਤੋਂ 1 ਲੱਖ ਰੁਪਏ ਦੇ ਆਸਪਾਸ ਹੁੰਦਾ ਹੈ। ਇੱਥੇ 3 ਸਟਾਰ ਦੇ ਹੋਟਲ ਵਿਚ ਠਹਿਰਣ ਦਾ ਕਿਰਾਇਆ ਔਸਤਨ 8 ਹਜ਼ਾਰ ਰੁਪਏ ਹੈ। ਠੰਡ, ਗਰਮੀ ਦੋਨਾਂ ਮੌਸਮਾਂ ਵਿਚ ਇੱਥੇ ਠਹਿਰਣ ਲਈ ਹੋਟਲਾਂ ਦੀ ਸਹੂਲਤ ਹੈ। ਪਹਿਲਾਂ ਤੋਂ ਬੁਕਿੰਗ ਕਰਾਉਣਾ ਠੀਕ ਰਹੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement