
ਸੁਰੱਖਿਅਤ ਰਹਿਣ ਲਈ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖੋ।
ਨਵੀਂ ਦਿੱਲੀ: ਇਹਨਾਂ ਦਿਨਾਂ ਵਿਚ ਲੜਕੀਆਂ ਅਪਣੀਆਂ ਸੇਫਟੀ ਨੂੰ ਲੈ ਕੇ ਚਿੰਤਿੰਤ ਹਨ। ਖਾਸਕਰ, ਜੇ ਤੁਸੀਂ ਵਾਰ-ਵਾਰ ਯਾਤਰਾ ਕਰਨੀ ਹੁੰਦੀ ਹੈ ਜਾਂ ਫਿਰ ਘੁੰਮਣ-ਫਿਰਨ ਦਾ ਸ਼ੌਂਕ ਰੱਖਦੀਆਂ ਹਨ ਤਾਂ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜੇ ਤੁਸੀਂ ਅਪਣੀ ਗਰਲ ਗੈਂਗ ਨਾਲ ਕਿਤੇ ਜਾਣਾ ਚਾਹੁੰਦੇ ਹੋ ਜਾਂ ਫਿਰ ਇਕੱਲੇ ਘੁੰਮਣ ਦਾ ਮਨ ਹੈ ਤਾਂ ਤੁਹਾਨੂੰ ਡਰ ਕੇ ਵਿਚਾਰ ਰੱਦ ਕਰਨ ਦੀ ਜ਼ਰੂਰਤ ਨਹੀਂ ਹੈ। ਬਸ ਸੁਰੱਖਿਅਤ ਰਹਿਣ ਲਈ ਕੁਝ ਖ਼ਾਸ ਗੱਲਾਂ ਦਾ ਧਿਆਨ ਰੱਖੋ।
Girlਤੁਹਾਡਾ ਫੋਨ ਤੁਹਾਨੂੰ ਸੁਰੱਖ਼ਿਅਤ ਰੱਖਣ ਵਿਚ ਕਾਫੀ ਮਦਦ ਕਰ ਸਕਦਾ ਹੈ। ਲੋਕੇਸ਼ਨ ਸ਼ੇਅਰਿੰਗ ਐਪਸ ਦੀ ਮਦਦ ਲਓ ਅਤੇ ਸਫ਼ਰ ਦੌਰਾਨ ਤੁਹਾਨੂੰ ਲਾਈਵ ਲੋਕੇਸ਼ਨ ਅਪਣੇ ਸਭ ਤੋਂ ਕਰੀਬੀ ਵਿਅਕਤੀ ਨਾਲ ਸ਼ੇਅਰ ਕਰ ਦਓ। ਰਾਸਤੇ ਵਿਚ ਗੂਗਲ ਮੈਪ ਦਾ ਇਸਤੇਮਾਲ ਕਰ ਕੇ ਸਹੀ ਰਾਸਤਾ ਚੈਕ ਕਰਦੇ ਰਹੋ। ਤੁਸੀਂ ਜਿਹੜੀ ਗੱਡੀ ਜਾਂ ਬੱਸ ਵਿਚ ਸਫ਼ਰ ਕਰ ਰਹੇ ਹੋ ਉਸ ਦਾ ਨੰਬਰ ਘਰਦਿਆਂ ਨੂੰ ਸ਼ੇਅਰ ਕਰ ਦਓ।
Girlਇਹ ਛੋਟਾ ਜਿਹਾ ਕਦਮ ਤੁਹਾਨੂੰ ਵੱਡੀ ਮੁਸੀਬਤ ਤੋਂ ਬਚਾ ਸਕਦਾ ਹੈ। ਟ੍ਰਿਪ ਦੌਰਾਨ ਤੁਸੀਂ ਕਿੱਥੇ ਸਟੇ ਕਰ ਰਹੇ ਹੋ ਇਸ ਦੀ ਜਾਣਕਾਰੀ ਵੀ ਘਰਦਿਆਂ ਨੂੰ ਦੇਣੀ ਚਾਹੀਦੀ ਹੈ। ਕੋਈ ਵੀ ਹੋਟਲ ਬੁਕ ਕਰਨ ਤੋਂ ਪਹਿਲਾਂ ਆਨਲਾਈਨ ਉੱਥੇ ਦੇ ਲੋਕਾਂ ਦੇ ਰਿਵਿਊ ਜਾਣ ਲਓ। ਕਿਸੇ ਜਗ੍ਹਾ ਤੇ ਚੈਕ ਇਨ, ਚੈਕ ਆਈਟ ਜਾਂ ਅਪਣੀ ਲਾਈਵ ਲੋਕੇਸ਼ਨ ਸੋਸ਼ਲ ਮੀਡੀਆ ਤੇ ਸ਼ੇਅਰ ਕਰਨ ਤੋਂ ਬਚੋ। ਨੇੜੇ ਦੇ ਪੁਲਿਸ ਥਾਣੇ ਅਤੇ ਹਸਪਤਾਲ ਦੀ ਵੀ ਸਰਚ ਕਰ ਲੈਣੀ ਚਾਹੀਦੀ ਹੈ।
Phoneਹਰ ਜ਼ਿਲ੍ਹੇ ਦੇ ਐਸਪੀ ਦਾ ਨੰਬਰ ਆਨਲਾਈਨ ਉਪਲੱਬਧ ਹੈ। ਮੁਸ਼ਕਿਲ ਸਮੇਂ ਲਈ ਤੁਸੀਂ ਉਸ ਨੂੰ ਅਪਣੇ ਫੋਨ ਵਿਚ ਸੇਵ ਕਰ ਲਓ। ਕਿਸੇ ਤਰ੍ਹਾਂ ਦੇ ਖਤਰੇ ਦੀ ਸੰਭਾਵਨਾ ਹੁੰਦੀ ਹੈ ਤਾਂ ਐਮਰਜੈਂਸੀ ਨੰਬਰ 112 ਜਾਂ ਫਿਰ ਉੱਥੇ ਦੇ ਐਮਪੀ ਨੂੰ ਫੋਨ ਕਰ ਦਿਓ। ਘੁੰਮਦੇ ਸਮੇਂ ਕਈ ਵਾਰ ਤੁਸੀਂ ਅਜਿਹੀਆਂ ਥਾਵਾਂ ਤੇ ਪਹੁੰਚ ਜਾਂਦੇ ਹੋ ਜਿੱਥੇ ਨੈਟਵਰਕ ਨਹੀਂ ਹੁੰਦਾ। ਅਜਿਹੀ ਸਥਿਤੀ ਖੁਦ ਨੂੰ ਸੰਭਾਲਣੀ ਪੈਂਦੀ ਹੈ। ਤੁਹਾਡੇ ਕੋਲ ਚਾਕੂ ਜਾਂ ਬਲੇਡ ਅਤੇ ਪੇਪਰ ਸਪ੍ਰੇਅ ਹੋਣੀ ਚਾਹੀਦੀ ਹੈ।
Girlਕਈ ਵਾਰ ਘਬਰਾਹਟ ਵਿਚ ਦਿਮਾਗ਼ ਕੰਮ ਨਹੀਂ ਕਰਦਾ ਅਤੇ ਸੁਰੱਖਿਆ ਦੀ ਕਈ ਸੁਵਿਧਾਵਾਂ ਚੀਜ਼ਾਂ ਮੌਜੂਦ ਹੋਣ ਦੇ ਬਾਵਜੂਦ ਵੀ ਤੁਸੀਂ ਕੁੱਝ ਨਹੀਂ ਕਰ ਸਕਦੇ। ਇਸ ਲਈ ਡਰਨ ਦੀ ਬਜਾਏ ਦੁਸ਼ਮਣ ਦਾ ਸਾਹਮਣਾ ਕਰਨਾ ਚਾਹੀਦਾ ਹੈ। ਉੱਥੇ ਜੋ ਵੀ ਚੀਜ਼ਾਂ ਮੌਜੂਦ ਹੋਣ ਉਸ ਨਾਲ ਸਾਹਮਣੇ ਵਾਲੇ ਨੂੰ ਜ਼ਖ਼ਮੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਹਥਿਆਰ ਕੋਲ ਨਾ ਹੋਣ ਦੀ ਸਥਿਤੀ ਵਿਚ ਤੁਹਾਡੇ ਨਹੁੰ, ਦੰਦ ਤੁਹਾਡੇ ਹਥਿਆਰ ਹਨ।
Girlਇਸ ਨਾਲ ਉਹਨਾਂ ਨੂੰ ਉਦੋਂ ਤਕ ਨਹੁੰ ਮਾਰੋ ਜਾਂ ਕੱਟੋ ਜਦੋਂ ਤਕ ਉਸ ਦੀ ਪਕੜ ਕਮਜ਼ੋਰ ਨਹੀਂ ਹੋ ਜਾਂਦੀ। ਕੋਈ ਤੁਹਾਡੇ ਨੇੜੇ ਆ ਕੇ ਹਾਵੀ ਹੁੰਦਾ ਹੈ ਤਾਂ ਉਸ ਦੇ ਨੱਕ ਤੇ ਮੁੱਕਾ ਮਾਰੋ, ਕੋਈ ਤੁਹਾਨੂੰ ਫੜ ਲਵੇ ਤਾਂ ਉਸ ਦੀਆਂ ਅੱਖਾਂ ਵਿਚ ਉਂਗਲੀਆਂ ਪਾ ਦਿਓ। ਉਸ ਦੀਆਂ ਲੱਤਾਂ ਦੇ ਵਿਚਕਾਰ ਮਾਰੋ ਅਤੇ ਅਪਣਾ ਬਚਾਅ ਕਰੋ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।