ਸਪਾਈਸਜੈੱਟ ਨੇ ਅੰਮ੍ਰਿਤਸਰ ਤੋਂ ਅਹਿਮਦਾਬਾਦ ਲਈ ਦਿਨ ਵਿਚ ਦੋ ਵਾਰ ਉਡਾਣ ਭਰਨ ਦਾ ਕੀਤਾ ਫੈਸਲਾ, ਸ਼ਡਿਊਲ ਜਾਰੀ
Published : Jul 9, 2022, 12:05 pm IST
Updated : Jul 9, 2022, 12:07 pm IST
SHARE ARTICLE
Spicejet
Spicejet

ਇਸ ਉਡਾਣ ਨਾਲ ਜਿੱਥੇ ਦੋਵਾਂ ਸ਼ਹਿਰਾਂ ਵਿਚਾਲੇ ਸੈਰ-ਸਪਾਟੇ ਨੂੰ ਹੁਲਾਰਾ ਮਿਲਿਆ, ਉਥੇ ਵਪਾਰੀ ਵਰਗ ਨੂੰ ਵੀ ਕਾਫੀ ਫਾਇਦਾ ਹੋਇਆ।



ਅੰਮ੍ਰਿਤਸਰ: ਸਪਾਈਸਜੈੱਟ ਨੇ 27 ਮਾਰਚ 2022 ਤੋਂ ਅੰਮ੍ਰਿਤਸਰ-ਅਹਿਮਦਾਬਾਦ ਵਿਚਕਾਰ ਪਹਿਲੀ ਸਿੱਧੀ ਉਡਾਣ ਸ਼ੁਰੂ ਕੀਤੀ। ਇਸ ਉਡਾਣ ਨਾਲ ਜਿੱਥੇ ਦੋਵਾਂ ਸ਼ਹਿਰਾਂ ਵਿਚਾਲੇ ਸੈਰ-ਸਪਾਟੇ ਨੂੰ ਹੁਲਾਰਾ ਮਿਲਿਆ, ਉਥੇ ਵਪਾਰੀ ਵਰਗ ਨੂੰ ਵੀ ਕਾਫੀ ਫਾਇਦਾ ਹੋਇਆ। ਸਪਾਈਸਜੈੱਟ ਵੱਲੋਂ ਇਸ ਉਡਾਣ ਨੂੰ ਮਿਲੇ ਚੰਗੇ ਹੁੰਗਾਰੇ ਤੋਂ ਬਾਅਦ ਹੁਣ ਸਪਾਈਸਜੈੱਟ ਨੇ 22 ਜੁਲਾਈ ਤੋਂ ਦਿਨ ਵਿਚ ਦੋ ਵਾਰ ਉਡਾਣ ਭਰਨ ਦਾ ਫੈਸਲਾ ਕੀਤਾ ਹੈ।

SpiceJet SpiceJet

ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਫਲਾਈਟ ਸਵੇਰੇ 11 ਵਜੇ ਟੇਕ ਆਫ ਕਰੇਗੀ ਅਤੇ 2 ਘੰਟੇ 25 ਮਿੰਟ ਦੇ ਸਫਰ ਤੋਂ ਬਾਅਦ 1.25 ਵਜੇ ਅਹਿਮਦਾਬਾਦ 'ਚ ਲੈਂਡ ਕਰੇਗੀ। ਅੰਮ੍ਰਿਤਸਰ ਤੋਂ ਦੂਜੀ ਉਡਾਣ ਰਾਤ 10 ਵਜੇ ਉਡਾਣ ਭਰੇਗੀ ਅਤੇ 12.20 ਵਜੇ ਅਹਿਮਦਾਬਾਦ ਪਹੁੰਚੇਗੀ। ਅਹਿਮਦਾਬਾਦ ਤੋਂ ਅੰਮ੍ਰਿਤਸਰ ਦੀਆਂ ਦੋਵੇਂ ਉਡਾਣਾਂ ਸ਼ਾਮ ਨੂੰ ਹਨ। ਅਹਿਮਦਾਬਾਦ ਤੋਂ ਸ਼ਾਮ 4.30 ਵਜੇ ਉਡਾਣ ਭਰੇਗੀ, ਜੋ ਸ਼ਾਮ 6.50 ਵਜੇ ਅੰਮ੍ਰਿਤਸਰ ਲੈਂਡ ਕਰੇਗੀ। ਦੂਜੀ ਉਡਾਣ ਸ਼ਾਮ 7.10 ਵਜੇ ਉਡਾਣ ਭਰੇਗੀ ਅਤੇ ਰਾਤ 9.35 ਵਜੇ ਅੰਮ੍ਰਿਤਸਰ ਉਤਰੇਗੀ।

SpiceJetSpiceJet

ਸਪਾਈਸਜੈੱਟ ਦੀ ਇਹ ਫਲਾਈਟ ਅੰਮ੍ਰਿਤਸਰ ਤੋਂ ਅਹਿਮਦਾਬਾਦ ਤੱਕ ਕਰੀਬ 6 ਹਜ਼ਾਰ ਰੁਪਏ ਵਿਚ ਸਫਰ ਕਰਵਾਏਗੀ। ਇੰਨਾ ਹੀ ਨਹੀਂ ਸਪਾਈਸਜੈੱਟ ਨੇ ਯਾਤਰੀਆਂ ਲਈ De Havilland-Bombardier Dash-8 SG-3724 ਫਲਾਈਟ ਦੀ ਚੋਣ ਕੀਤੀ ਹੈ, ਜਿਸ 'ਚ ਇਕੋ ਸਮੇਂ 50 ਯਾਤਰੀ ਸਫਰ ਕਰ ਸਕਦੇ ਹਨ।

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement